ਫਰੀਦਕੋਟ, ਰਾਜਿੰਦਰ ਰਿਖੀ
ਜਿਲਾ ਫਰੀਦਕੋਟ ਦੇ ਪਿੰਡ ਘੁਗਿਆਣਾ ਦੇ ਜੰਮਪਲ ਤੇ 57 ਕਿਤਾਬਾਂ ਦੇ ਸਿਰਜਕ , ਪੰਜਾਬ ਦੇ ਸ਼ਰੋਮਣੀ ਸਾਹਿਤਕਾਰ ਨਿੰਦਰ ਘੁਗਿਆਣਵੀ ਨੂੰ ਸਾਲ 2022 ਦੇ ਬਾਬਾ ਸ਼ੇਖ ਫਰੀਦ ਯਾਦਗਾਰੀ ਮੇਲੇ ‘ਤੇ ਜਿਲੇ ਦੀ ਪੰਜਾਹਵੀਂ ਵਰੇ ਗੰਢ ਮਨਾਉਂਦਿਆਂ ਫਰੀਦਕੋਟ ਜਿਲਾ ਪ੍ਰਸ਼ਾਸ਼ਨ ਵਲੋਂ ਵੱਖ-ਵੱਖ ਖੇਤਰਾਂ ਦੀਆਂ 50 ਅਹਿਮ ਸ਼ਖਸੀਅਤਾਂ ਦੀ ਚੋਣ ਵਿਚ ਸਨਮਾਨਿਤ ਕਰਨ ਲਈ ਚੁਣਿਆ ਗਿਆ ਪਰ ਉਹ ਕਿਸੇ ਕਾਰਨ ਸਮਾਰੋਹ ਵਿਚ ਨਹੀਂ ਪੁੱਜ ਸਕੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਪੁਰਸਕਾਰ ਉਨਾਂ ਦੇ ਮਾਤਾ ਸ਼੍ਰੀ ਮਤੀ ਰੂਪ ਰਾਣੀ ਨੂੰ ਭੇਟ ਕੀਤਾ ਤੇ ਆਖਿਆ ਕਿ ਨਿੰਦਰ, ਹਮੇਸ਼ਾ ਉਨਾਂ ਦਾ ਛੋਟਾ ਭਰਾ ਰਿਹਾ ਹੈ ਤੇ ਰਹੇਗਾ ਵੀ । ਮੁੱਖ ਮੰਤਰੀ ਨੇ ਮਾਤਾ ਜੀ ਨੂੰ ਪੁਰਸਕਾਰ ਦੀ ਵਧਾਈ ਦਿੰਦਿਆਂ ਉਨਾਂ ਤੋਂ ਆਸ਼ੀਰਵਾਦ ਹਾਸਲ ਕੀਤਾ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਉਘੇ ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲੇ, ਸਾਬਕਾ ਐਮ ਪੀ ਪ੍ਰੋ ਸਾਧੂ ਸਿੰਘ, ਵਿਧਾਇਕ ਅਮੋਲਕ ਸਿੰਘ ਜੈਤੋ, ਡਿਪਟੀ ਕਮਿਸ਼ਨਰ ਡਾ ਰੂਹੀ ਦੁੱਗ ਆਈ ਏ ਐਸ, ਫਰੀਦਕੋਟ ਦੇ ਐਸ ਐਸ ਪੀ ਰਾਜਪਾਲ ਸਿੰਘ ਸੰਧੂ, ਆਈ ਜੀ ਪੀ ਕੇ ਯਾਦਵ ਆਈ ਪੀ ਐਸ ਤੇ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਆਈ ਏ ਐਸ ਵੀ ਹਾਜਰ ਸਨ।