ਭਵਾਨੀਗੜ੍ਹ ਦੇ ਵੱਲੋਂ ਘਰਾਚੋਂ ਪਿੰਡ ਵਿੱਚ ਰੱਖੇ ਗਏ ਦੋ ਦਿਨਾਂ ਐੱਨ.ਐੱਨ.ਐੱਸ ਕੈਂਪ ਮਿਤੀ 30 ਦਸੰਬਰ ਦਿਨ ਸ਼ਨੀਵਾਰ ਨੂੰ ਸਮਾਪਤ ਹੋਇਆ

0
198
ਭਵਾਨੀਗੜ੍ਹ, 30 ਦਸੰਬਰ, 2023: ਸੰਸਕਾਰ ਵੈਲੀ ਸਮਾਰਟ ਸਕੂਲ,
ਭਵਾਨੀਗੜ੍ਹ ਦੇ ਵੱਲੋਂ ਘਰਾਚੋਂ ਪਿੰਡ ਵਿੱਚ ਰੱਖੇ ਗਏ ਦੋ ਦਿਨਾਂ ਐੱਨ.ਐੱਨ.ਐੱਸ ਕੈਂਪ ਮਿਤੀ 30 ਦਸੰਬਰ ਦਿਨ ਸ਼ਨੀਵਾਰ ਨੂੰ ਸਮਾਪਤ ਹੋਇਆ। ਜਿਸਦਾ ਮੁੱਖ ਉਦੇਸ਼ ਬੱਚਿਆ ਵਿੱਚ ਨੈਤਿਕ ਮੁੱਲਾਂ ਦਾ ਵਿਕਾਸ ਕਰਨਾ ਹੈ। ਮੁੱਖ ਪ੍ਰਬੰਧਕ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਜੀ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸਫ਼ਾਈ ਦੇ ਲਈ ਜਾਗਰੂਕ ਕੀਤਾ। ਉਹਨਾਂ ਨੇ ਸੰਸਕਾਰ ਵੈਲੀ ਸਮਾਰਟ ਸਕੂਲ ਦੇ ਚੇਅਰਮੈਨ ਧਰਮਵੀਰ ਗਰਗ, ਨਿਰਦੇਸ਼ਕ ਸ਼੍ਰੀ ਈਸ਼ਵਰ ਬਾਂਸਲ ਅਤੇ  ਪ੍ਰਿੰਸੀਪਲ ਅਮਨ ਨਿੱਝਰ ਦਾ ਇਸ ਵਿਸ਼ੇਸ਼ ਕਾਰਜ ਅਤੇ ਬੱਚਿਆ ਨੂੰ ਚੰਗੀ ਸਿੱਖਿਆ ਦੇਣ ਲਈ ਬਹੁਤ ਧੰਨਵਾਦ ਕੀਤਾ। ਕਾਰਜ ਦੇ ਦੌਰਾਨ ਪਿੰਡ ਵਾਸੀਆ ਨੇ ਆਪਣੇ ਦੋ ਦਿਨਾਂ ਵਿਸ਼ੇਸ਼ ਕੈਂਪ ਦੇ ਅਨੁਭਵਾਂ ਨੂੰ ਮਹਿਮਾਨਾਂ ਦੇ ਨਾਲ ਸਾਂਝਾ ਕੀਤਾ।
ਉਸ ਦੌਰਾਨ ਬੱਚਿਆਂ ਦੁਆਰਾ ਉੱਥੇ ਮੌਜੂਦ ਬਜੁਰਗਾਂ ਦੇ ਨਾਲ ਸਿੱਖਿਆ ਕਾਰਜ ਆਰੰਭ ਕੀਤਾ। ਬੱਚਿਆ ਦੁਆਰਾ ਉੱਥੇ ਮੌਜੂਦ ਲੋਕਾਂ ਨੂੰ ਵੋਟ ਦੇ ਮਹੱਤਵ ਅਤੇ ਆਲੇ ਦੁਆਲੇ ਦੇ ਸਬੰਧ ਵਿੱਚ ਦੱਸਿਆ ਗਿਆ। ਉਸ ਤੋਂ ਬਾਅਦ ਬੱਚਿਆਂ ਦੁਆਰਾ ਪੰਜਾਬ ਦੇ ਲੋਕ-ਨਾਚ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ।
ਸਾਰੇ ਵਿਦਿਆਰੀਆਂ ਦੁਆਰਾ ਪਿੰਡ ਵਿੱਚ ਇੱਕ ਰੈਲੀ ਵੀ ਕੱਢੀ ਗਈ ਜਿਸਦਾ ਮੁੱਖ ਉਦੇਸ਼ ਨਸ਼ਾ ਮੁਕਤ ਭਾਰਤ ਰਿਹਾ। ਇਸ ਦੋ ਦਿਨਾਂ ਕੈਂਪ ਵਿੱਚ ਮੋਜੂਦ ਲੋਕਾਂ ਅਤੇ ਬੱਚਿਆਂ ਨੂੰ ਪ੍ਰਬੰਧਕਾਂ ਦੁਆਰਾ ਇਹ ਵਿਚਾਰ ਪੇਸ਼ ਕੀਤੇ ਗਏ ਕਿ ਸਕੂਲ ਦੇ ਵਲੋਂ ਅੱਗੇ ਵੀ ਇਸ ਤਰ੍ਹਾਂ ਸਮਾਜ ਭਲਾਈ ਦੇ ਕਾਰਜ ਚਲਾਉਂਦੇ ਰਹਿਣਾ ਚਾਹੀਦਾ ਹੈ।

LEAVE A REPLY

Please enter your comment!
Please enter your name here