ਵਸ਼ਿਗਟਨ ਡੀ ਸੀ -( ਮਾਣਕੂ/ ਗਿੱਲ ) ਪ੍ਰਵਾਸੀ ਸੰਗਤਾ ਵਿੱਚ ਕਾਫੀ ਸ਼ਰਧਾ ਵੇਖਣ ਨੂੰ ਮਿਲਦੀ ਹੈ। ਇਸ ਗੱਲ ਦੇ ਪ੍ਰਗਟਾਵੇ ਦਾ ਉਸ ਵੇਲੇ ਪਤਾ ਚੱਲਦਾ ਹੈ। ਜਦੋਂ ਸੰਗਤਾ ਪ੍ਰਚਾਰਕਾਂ, ਕੀਰਤਨੀਆਂ ਤੇ ਕਥਾ ਵਾਚਕਾਂ ਨੂੰ ਭਾਰੀ ਗਿਣਤੀ ਵਿੱਚ ਸੁਣਨ ਲਈ ਗੁਰੂ ਘਰਾਂ ਵਿੱਚ ਜੁੜਦੀਆਂ ਹਨ। ਭਾਈ ਬੰਤਾ ਸਿੰਘ ਉੱਘੇ ਕਥਾ ਵਾਚਕ ਅੱਜ ਕਲ ਅਮਰੀਕਾ ਫੇਰੀ ਤੇ ਹਨ। ਜੋ ਵੱਖ ਵੱਖ ਗੁਰੂ ਘਰਾਂ ਵਿੱਚ ਅਪਨੀ ਕਥਾ ਦੀ ਮੁਹਾਰਤ ਦੀ ਸਾਂਝ ਪਾ ਰਹੇ ਹਨ। ਭਾਈ ਬੰਤਾ ਸਿੰਘ ਗੁਰੂ ਗ੍ਰੰਥ ਦੇ ਫ਼ਲਸਫ਼ੇ ,ਬਾਣੀ ਤੇ ਧਾਰਮਿਕ ਇਤਿਹਾਸ ਨੂੰ ਗੁਰੂ ਦੇ ਆਸ਼ੇ ਅਨੁਸਾਰ ਬਿਆਨ ਕਰਕੇ ਸੰਗਤਾ ਨੂੰ ਨਿਹਾਲ ਕਰਦੇ ਹਨ।
ਪਿਛਲੇ ਦੋ ਦਿਨਾਂ ਤੋ ਉਹ ਵੱਖ ਵੱਖ ਗੁਰੂ ਘਰਾਂ ਵਿੱਚ ਅਪਨੀ ਕਥਾ ਦੀ ਮੁਹਾਰਤ ਰਾਹੀ ਸੰਗਤਾ ਨੂੰ ਬਾਣੀ ਨਾਲ ਜੋੜ ਰਹੇ ਹਨ।ਗੁਰੂ ਨਾਨਕ ਫਾਊਡੇਸ਼ਨ ਸਿਲਵਰ ਸਪ੍ਰਿੰਗ ਗੁਰੂ ਘਰ ਵਿੱਚ ਭਾਈ ਬੰਤਾ ਸਿੰਘ ਜੀ ਦੀ ਕਥਾ ਸੁਣਨ ਵਾਲਿਆਂ ਦਾ ਇਕੱਠ ਮਿਸਾਲ ਸਾਬਤ ਹੋਇਆ। ਜਿੱਥੇ ਸੰਗਤਾ ਨੇ ਭਾਈ ਸਾਹਿਬ ਵੱਲੋਂ ਦਿੱਤੀਆਂ ਮਿਸਾਲਾਂ ਪ੍ਰੇਰਨਾ ਸਰੋਤ ਸਾਬਤ ਹੋਈਆ। ਸੇਵਾਦਾਰਾਂ ਵੱਲੋਂ ਚਾਹ ਤੇ ਲੰਗਰਾਂ ਦੀ ਸੇਵਾ ਕਰਕੇ ਢੇਰ ਸਾਰਾ ਲਾਹਾ ਲਿਆ ।
ਭਾਈ ਬੰਤਾ ਸਿੰਘ ਅਗਲੇ ਦਿਨਾਂ ਵਿੱਚ ਗੁਰਦੁਆਰਾ ਸਿੰਘ ਸਭਾ ਬਰੈਡਕ ਤੇ ਗੁਰਦੁਆਰਾ ਸਿੱਖ ਐਸੋਸੇਸ਼ਨ ਆਫ ਬਾਲਟੀਮੋਰ ਰੈਡਲਜ ਟਾਊਨ ਸੰਗਤਾ ਨੂੰ ਕਥਾ ਰਾਹੀ ਨਿਹਾਲ ਕਰਨਗੇ। ਜਿੱਥੇ ਸੰਗਤਾ ਤੇ ਪ੍ਰਬੰਧਕਾ ਵਿੱਚ ਭਾਰੀ ਉਤਸ਼ਾਹ ਹੈ। ਉੱਥੇ ਭਾਈ ਬੰਤਾ ਸਿੰਘ ਵੀ ਖੁੱਲ੍ਹੀਆਂ ਵਿਚਾਰਾ ਤੇ ਧਾਰਮਿਕ ਫ਼ਲਸਫ਼ੇ ਦੀ ਸਾਂਝ ਖ਼ੂਬ ਪਾ ਰਹੇ ਹਨ। ਜਿਸ ਕਰਕੇ ਵੱਖ ਵੱਖ ਗੁਰੂ ਘਰਾਂ ਦੇ ਪ੍ਰਬੰਧਕ ਭਾਈ ਬੰਤਾ ਸਿੰਘ ਜੀ ਤੋ ਸਮਾ ਲੈ ਕੇ ਭਵਿਖ ਦੇ ਪ੍ਰੋਗਰਾਮ ਉਲੀਕ ਰਹੇ ਹਨ।
ਸੰਗਤਾ ਭਾਈ ਬੰਤਾ ਸਿੰਘ ਜੀ ਦੀ ਕਥਾ ਦਾ ਭਰਪੂਰ ਲਾਹਾ ਲੈ ਰਹੀਆਂ ਹਨ ਤੇ ਭਵਿਖ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕੇ ਵੀ ਉਤਸ਼ਾਹ ਦਾ ਪ੍ਰਗਟਾਵਾ ਕਰ ਰਹੀਆਂ ਹਨ।
Boota Singh Basi
President & Chief Editor