ਬੰਟੀ ਟਾਇਰਾਂ ਵਾਲੇ ਅਤੇ ਅਸ਼ਵਨੀ ਕੁਮਾਰ ਦੀ ਅਗਵਾਈ ਦਰਜਨਾਂ ਲੋਕ ਭਾਜਪਾ ਵਿਚ ਸ਼ਾਮਿਲ ਹੋਏ।
ਅੰਮ੍ਰਿਤਸਰ 18 ਅਪ੍ਰੈਲ
ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ’ਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਨੂੰ ਤਗੜਾ ਹੁੰਗਾਰਾ ਮਿਲ ਰਿਹਾ ਹੈ। ਅੱਜ ਹਲਕਾ ਵੇਰਕਾ ਤੋਂ ਪਰਮਜੀਤ ਸਿੰਘ ( ਬੰਟੀ ਟਾਇਰਾਂ ਵਾਲੇ) ਅਤੇ ਅਸ਼ਵਨੀ ਕੁਮਾਰ ਜੀ ਦੀ ਅਗਵਾਈ ਵਿੱਚ ਸ਼੍ਰੀ ਕਮਲ ਸ਼ਰਮਾ, ਸ਼੍ਰੀ ਸੂਰਜ ਸ਼ਰਮਾ, ਪਰਮਜੀਤ ਸਿੰਘ ਪੰਮੀ, ਅੰਗਰੇਜ਼ ਸਿੰਘ, ਪ੍ਰਗਟ ਸਿੰਘ, ਮੁਖ਼ਤਿਆਰ ਸਿੰਘ, ਸਾਹਿਲ ਸ਼ਰਮਾ, ਕਰਨਵੀਰ ਦੇ ਸਿੰਘ, ਰੌਸ਼ਨ ਲਾਲ, ਰਾਜੂ, ਸੋਨੂੰ, ਉਮੈਦ, ਕੰਵਰ ਗਿੱਲ, ਪ੍ਰਿੰਸ, ਹੈਪੀ,, ਹਰਵਿੰਦਰ ਸਿੰਘ,ਸੋਨੂੰ(ਮਕੈਨਿਕ), ਅਭੀ, ਮਨੀ, ਸਾਹਿਲ, ਕਾਲੂ, ਅਮਰਜੀਤ, ਸੁਰਿੰਦਰਪਾਲ, ਸੁਖਦੇਵ ਸਿੰਘ , ਸੋਨੂੰ ਸ਼ਰਮਾ ਅਤੇ ਅਭੀ ਮਸੀਹ ਨੇ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਪਰਿਵਾਰ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਇਸ ਮੌਕੇ ਤਰਨਜੀਤ ਸਿੰਘ ਸੰਧੂ ਨੇ ਪਾਰਟੀ ਚਿੰਨ੍ਹ ਪਹਿਨਾਉਂਦਿਆਂ ਸਭ ਦਾ ਸਵਾਗਤ ਕੀਤਾ। ਅਤੇ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਸਭ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਅਤੇ ਭਾਜਪਾ ਵਰਕਰਾਂ ਦੀ ਮਿਹਨਤ ਸਦਕਾ ਭਾਜਪਾ ਅੰਮ੍ਰਿਤਸਰ ਵਿਚ ਵੀ ਮਜ਼ਬੂਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੋਚ ਅੰਮ੍ਰਿਤਸਰ ਨੂੰ ਅੱਗੇ ਲੈ ਕੇ ਜਾਣ ਦੀ ਹੈ। ਅੰਮ੍ਰਿਤਸਰ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਮੋਦੀ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਦੀ ਤਰੱਕੀ ਅਤੇ ਖ਼ੁਸ਼ਹਾਲੀ ਦਾ ਪਲਾਨ ਕੇਵਲ ਭਾਜਪਾ ਕੋਲ ਹੈ। ਪਾਰਟੀ ਵਰਕਰ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵਿਕਾਸ ਕਰਾਉਣ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਮੁੱਦੇ ਨੂੰ ਲੈ ਕੇ ਲੋਕਾਂ ਵਿਚ ਜਾਣ। ਉਨ੍ਹਾਂ ਕਿਹਾ ਕਿ ਭਾਜਪਾ ਦਾ ਵਿਕਾਸ ਮਾਰਗ ਅਜਿਹਾ ਹੈ ਜਿਸ ’ਤੇ ਹੁਣ ਸਾਰੀਆਂ ਪਾਰਟੀਆਂ ਚਲਣ ਦੀ ਤਾਕ ਵਿਚ ਹਨ, ਪਰ ਇਹ ਅੰਮ੍ਰਿਤਸਰ ਲਈ ਇਕ ਵਿਡੰਬਣਾ ਹੈ ਕਿ 7 ਸਾਲਾਂ ਤਕ ਇੱਥੋਂ ਲੋਕ ਸਭਾ ਦੀ ਨੁਮਾਇੰਦਗੀ ਕਰ ਰਹੇ ਨੁਮਾਇੰਦੇ ਨੇ ਅੰਮ੍ਰਿਤਸਰ ਲਈ. ਕੁਝ ਨਹੀਂ ਕੀਤਾ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਵੀ ਅੰਮ੍ਰਿਤਸਰ ਦੇ ਖੇਤਰ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਨਾਲ ਜੂਝ ਰਹੇ ਹਨ। ਚੁਣੇ ਹੋਏ ਲੋਕ ਨੁਮਾਇੰਦਿਆਂ ਨੇ ਸ਼ਹਿਰ ਅਤੇ ਪੇਡੂ ਕਸਬਿਆਂ ਦੇ ਕਈ ਇਲਾਕਿਆਂ ’ਚ ਪੀਣ ਵਾਲੇ ਪਾਣੀ, ਸੀਵਰੇਜ, ਗਲੀਆਂ ਨਾਲੀਆਂ, ਸੜਕਾਂ ਦੀ ਮੰਦੀ ਹਾਲਤ, ਲੋੜੀਂਦੇ ਪੁਲਾਂ ਦੀ ਕਮੀ, ਛੱਤਾਂ ਤੋਂ ਬਿਨਾ ਅਤੇ ਖ਼ਾਸ ਕਰ ਨਸ਼ਿਆਂ ਦੀ ਸਮੱਸਿਆ ਵਲ ਕਦੀ ਧਿਆਨ ਨਹੀਂ ਦਿਤਾ , ਲੋਕ ਮੁਸ਼ਕਲਾਂ ਨਾਲ ਦੋ ਚਾਰ ਹਨ। ਜਦੋਂ ਕਿ ਅਜਿਹੇ ਮਸਲੇ ਪ੍ਰਧਾਨ ਮੰਤਰੀ ਯੋਜਨਾ ਅਧੀਨ ਜਾਰੀ ਸਕੀਮਾਂ ਨੂੰ ਲਾਗੂ ਕਰਦਿਆਂ ਹੱਲ ਕੀਤੇ ਜਾ ਸਕਦੇ ਸਨ। ਸ. ਸੰਧੂ ਸਮੁੰਦਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਡਾ ਮਕਸਦ ਗੁਰੂ ਨਗਰੀ ਦਾ ਵਿਕਾਸ, ਤਰੱਕੀ ਅਤੇ ਖ਼ੁਸ਼ਹਾਲੀ ਹੈ। ਇਸ ਲਈ ਜੋ ਵੀ ਕਰਨਾ ਪਵੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੂਜੇ ਦੇਸ਼ਾਂ ਨਾਲ ਅਟਾਰੀ ਬਾਡਰ ਰਾਹੀਂ ਵਪਾਰ ਕਰਨ, ਏਅਰ ਕਾਰਗੋ ਦੀ ਪੂਰੀ ਸਮਰੱਥਾ ਦਾ ਇਸਤੇਮਾਲ ਕਰਨ ਅਤੇ ਅੰਮ੍ਰਿਤਸਰ ਪੱਟੀ ਵਾਇਆ ਗੁਜਰਾਤ ਪੋਰਟ ਖਾੜੀ ਅਤੇ ਯੂਰਪ ਤਕ ਕਿਸਾਨਾਂ ਦੀਆਂ ਸਬਜ਼ੀਆਂ ਅਤੇ ਫਲ਼ ਅਤੇ ਵਪਾਰ ਨੂੰ ਲੈ ਕੇ ਜਾਇਆ ਜਾਵੇਗਾ।