ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਇੱਕ ਕਾਬਲ ਇਨਸਾਨ – ਡਾਕਟਰ ਐਸ ਜੈ ਸ਼ੰਕਰ

0
68

ਤਰਨਜੀਤ ਸਿੰਘ ਸੰਧੂ ਨੇ ਅੰਮ੍ਰਿਤਸਰ ’ਚ ਅਮਰੀਕਨ ਕੌਸਲੇਟ ਖੋਲਣ ਦੀ ਮੰਗ ਕੀਤੀ – ਡਾਕਟਰ ਐਸ ਜੈ ਸ਼ੰਕਰ
ਹੁਣ ਦੇਖਣਾ ਇਹ ਹੈ ਕਿ ਅੰਮ੍ਰਿਤਸਰ ਦੇ ਕੇਸ ਬਾਰੇ ਕੌਣ ਠੀਕ ਤਰੀਕੇ ਨਾਲ ਵਕਾਲਤ ਕਰਦਾ ਹੈ ।

ਅੰਮ੍ਰਿਤਸਰ 10 ਮਈ ( ) ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਵਿੱਚ ਇਥੇ ਅਮਰੀਕਨ ਕੌਂਸਲੇਟ ਖੋਲ੍ਹਣ ਬਾਰੇ ਪੂਰੀ ਦਿਲਚਸਪੀ ਹੈ । ਉਹਨਾਂ ਕਿਹਾ ਕਿ ਹੁਣ ਤੱਕ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨੇ ਇਸ ਬਾਰੇ ਮੰਗ ਨਹੀਂ ਰੱਖੀ ਹੈ। ਇਹ ਪਹਿਲੀ ਵਾਰ ਹੈ ਕਿ ਸਾਬਕਾ ਰਾਜਦੂਤ ਅਤੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇਹ ਮੰਗ ਰੱਖੀ ਹੈ। ਹੁਣ ਦੇਖਣਾ ਇਹ ਹੈ ਕਿ ਅੰਮ੍ਰਿਤਸਰ ਦੇ ਕੇਸ ਬਾਰੇ ਕੌਣ ਠੀਕ ਤਰੀਕੇ ਨਾਲ ਵਕਾਲਤ ਕਰਦਾ ਹੈ ।
ਡਾਕਟਰ ਜੈਸ਼ੰਕਰ ਅੱਜ ਇੱਥੇ ਆਰਟ ਗੈਲਰੀ ਵਿਖੇ ਬੁੱਧੀਜੀਵੀਆਂ ਦੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਯਕੀਨਨ ਵਿਕਸਿਤ ਭਾਰਤ ਬਣੇਗਾ, ਜੇਕਰ ਲੋਕ ਚੋਣਾਂ ’ਚ ਠੀਕ ਬਟਨ ਦਬਾਉਣਗੇ। ਉਹਨਾਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਬਾਰੇ ਕਿਹਾ ਕਿ ਸੰਧੂ ਸਮੁੰਦਰੀ ਇੱਕ ਕਾਬਲ ਇਨਸਾਨ ਹੈ। ਉਹਨਾਂ ਕਿਹਾ ਕਿ ਸੰਧੂ ਨੇ ਬਤੌਰ ਰਾਜਦੂਤ ਭਾਰਤ ਦੀ ਬਹੁਤ ਸੇਵਾ ਕੀਤੀ ਹੈ ਹੁਣ ਉਹ ਅੰਮ੍ਰਿਤਸਰ ਦੀ ਸੇਵਾ ਕਰਨੀ ਚਾਹੁੰਦੇ ਹਨ। ਹੁਣ ਉਹਨਾਂ ਨੂੰ ਮੌਕਾ ਤੇ ਅਸ਼ੀਰਵਾਦ ਦੇਣਾ ਤੁਹਾਡੇ ਹੱਥ ਵਿੱਚ ਹੈ ।ਮੇਰਾ ਅਨੁਭਵ ਹੈ ਕਿ ਹਲਕੇ ਦਾ ਐੱਮ ਪੀ ਉਹ ਹੋਣਾ ਚਾਹੀਦਾ ਹੈ ਜਿਸ ਦੀ ਦਿੱਲੀ ਦੇ ਵਿੱਚ ਗੱਲ ਸੁਣੀ ਜਾਵੇ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਨਾ ਕੇਵਲ ਦਿੱਲੀ ਸਗੋਂ ਪੂਰੀ ਦੁਨੀਆ ਹੀ ਤਰਨਜੀਤ ਸਿੰਘ ਸੰਧੂ ਉੱਤੇ ਵਿਸ਼ਵਾਸ ਕਰਦੀ ਹੈ। ਉਹਨਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਦੇ ਇੱਕ ਫ਼ੋਨ ਕਾਲ ਨਾਲ ਲੋਕ ਉਸ ਦੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇੱਕ ਐਮਪੀ ਨੂੰ ਸਿਸਟਮ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਸੰਕਟ ਦੇ ਸਮੇਂ ਉਹ ਉਸ ਸਿਸਟਮ ਤੋਂ ਸਹੀ ਤਰੀਕੇ ਨਾਲ ਕੰਮ ਕਰਵਾ ਸਕਣ। ਉਹਨਾਂ ਕਿਹਾ ਕਿ ਭਾਰਤ ਵਿੱਚ ਹੁਣ ਤੇਜ਼ੀ ਨਾਲ ਪੂੰਜੀ ਨਿਵੇਸ਼ ਹੋ ਰਿਹਾ ਹੈ। ਇਹ ਲੋਕ ਪ੍ਰਤੀਨਿਧ ਦੀ ਕਾਬਲੀਅਤ ਉੱਤੇ ਨਿਰਭਰ ਹੈ ਕਿ ਉਹ ਆਪਣੇ ਖੇਤਰ ਲਈ ਕਿੱਥੋਂ ਔਰ ਕਿੰਨੀ ਪੂੰਜੀ ਨਿਵੇਸ਼ ਕਰਵਾ ਸਕਦੇ ਹਨ । ਉਹਨਾਂ ਕਿਹਾ ਕਿ ਮੈਂ ਸੰਧੂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਉਹਨਾਂ ਦੇ ਵਿੱਚ ਕਾਬਲੀਅਤ ਹੈ ਜਿਸ ਨੂੰ ਕੋਈ ਵੀ ਜ਼ਿੰਮੇਵਾਰੀ ਦਿਓ ਉਹ ਬੜੇ ਆਸਾਨੀ ਨਾਲ ਅਤੇ ਦਿਲ ਲਗਾ ਕੇ ਪੂਰਾ ਕਰਦੇ ਹਨ। ਸੰਧੂ ਇੱਥੋਂ ਪ੍ਰਤੀਨਿਧ ਚੁਣਿਆ ਜਾਂਦਾ ਹੈ ਤਾਂ ਦਿੱਲੀ ਵੀ ਤੁਹਾਡੀ ਗੱਲ ਸੁਣੇਗੀ । ਅੰਮ੍ਰਿਤਸਰ ਦੇ ਵਿੱਚ ਵਿਕਾਸ ਯੋਜਨਾਵਾਂ ਆਉਣਗੀਆਂ। ਅਜਿਹੇ ਮੌਕੇ ਲਈ ਕਾਬਲ ਪ੍ਰਤੀਨਿਧ ਦਾ ਚੁਣਿਆ ਜਾਣਾ ਬਹੁਤ ਜ਼ਰੂਰੀ ਹੈ।
ਉਹਨਾਂ ਕਿਹਾ ਕਿ ਭਾਰਤ ਆਪਣੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਯੁਕਰੇਨ ਹੋਵੇ ਸੁਡਾਨ ਜਾਂ ਫਿਰ ਇਜ਼ਰਾਈਲ ਜਿੱਥੇ ਵੀ ਕਦੇ ਗੜਬੜ ਹੁੰਦੀ ਹੈ ਭਾਰਤ ਸਰਕਾਰ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ। ਉਹਨਾਂ ਕਿਹਾ ਕਿ ਭਾਰਤ ਦੀ ਨੌ ਸੈਨਾ ਆਪਣੇ ਲਈ ਨਹੀਂ ਸਗੋਂ ਦੁਨੀਆ ਦੀ ਵੀ ਸੇਵਾ ਕਰ ਰਹੀ ਹੈ। ਅਰਬੀਆ ਸੀ ਜਾਂ ਰੈਡ ਸੀ ਨੂੰ ਸੁਰੱਖਿਆ ਪ੍ਰਦਾਨ ਕਰ ਰਹੀ ਹੈ । ਡਾਕਟਰ ਜੈਸ਼ੰਕਰ ਨੇ ਕਿਹਾ ਕਿ ਸਾਡਾ ਲਕਸ਼ ਵਿਕਸਿਤ ਭਾਰਤ ਹੈ । ਉਹਨਾਂ ਕਿਹਾ ਕਿ ਉਨ੍ਹਾਂ ਚਿਰ ਵਿਕਸਤ ਭਾਰਤ ਨਹੀਂ ਕਿਹਾ ਜਾ ਸਕਦਾ ਜਿੰਨਾ ਚਿਰ ਤੱਕ ਇਸ ਦਾ ਹਰ ਰਾਜ ਹਰ ਸ਼ਹਿਰ ਦੇ ਹਰ ਪਿੰਡ ਵਿਕਸਿਤ ਨਾ ਹੋਵੇ। ਵਿਕਸਤ ਅੰਮ੍ਰਿਤਸਰ ਲਈ ਜ਼ਰੂਰੀ ਹੈ ਕਿ ਇੱਥੋਂ ਦਾ ਐਮਪੀ ਵੀ ਕਾਬਲ ਹੋਵੇ ਜੋ ਅੰਮ੍ਰਿਤਸਰ ਦੇ ਹਿਤ ਦਿੱਲੀ ਤੱਕ ਪਹੁੰਚਾ ਸਕਦਾ ਹੋਵੇ। ਜੋ ਵੀ ਵਿਕਸਿਤ ਭਾਰਤ ਚਾਹੁੰਦਾ ਹੈ ਇੱਕ ਜੂਨ ਨੂੰ ਸੋਚ ਕੇ ਵੋਟ ਤਾਂ ਬਟਨ ਦਬਾਵੇ। ਉਹਨਾਂ ਕਿਹਾ ਕਿ ਮੈਂ ਰਾਜਨੀਤੀ ਵਿੱਚ ਪੰਜ ਸਾਲ ਦਾ ਬੱਚਾ ਹਾਂ ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਿੱਖ ਰਿਹਾ ਹਾਂ । ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ’ਚ ਭਾਰਤ ਅੱਗੇ ਵਧ ਰਿਹਾ ਹੈ ਅਤੇ ਉਹਨਾਂ ਤੇ ਤਜਰਬੇ ਨਾਲ ਭਾਰਤ ਟੋਪ ਦੇ ਦੇਸ਼ਾਂ ਵਿੱਚ ਸ਼ਾਮਿਲ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀਆਂ ਦਾ ਹਿਤ ਸਭ ਤੋਂ ਪਹਿਲਾਂ ਰੱਖਿਆ ਹੈ ਤੇ ਉਹਨਾਂ ਦੀ ਸੁਰੱਖਿਆ ਨੂੰ ਪ੍ਰਮੁੱਖਤਾ ਦਿੱਤੀ ਹੈ। ਉਹਨਾਂ ਤਰਨਜੀਤ ਸਿੰਘ ਸੰਧੂ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਇੱਕ ਕਾਬਲ ਅਤੇ ਤਜਰਬੇਕਾਰ ਵਿਅਕਤੀ ਹਨ ਮੈਂ ਉਹਨਾਂ ਦਾ ਕੰਮ ਦੇਖਿਆ ਹੈ। ਉਹਨਾਂ ਕਿਹਾ ਕਿ ਜਦ ਪ੍ਰਧਾਨ ਮੰਤਰੀ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਉਹ ਚਾਹੁੰਦੇ ਸਨ ਕਿ ਸਿੱਖਾਂ ਨਾਲ ਨਿਆਂ ਹੋਵੇ, ਕਾਂਗਰਸ ਨੇ ਬਹੁਤ ਸਾਰੇ ਸਿੱਖਾਂ ਦੀ ਬਲੈਕ ਲਿਸਟ ਤਿਆਰ ਕੀਤੀ ਹੋਈ ਸੀ, ਨਰਿੰਦਰ ਮੋਦੀ ਨੇ ਇਸ ਅਨਿਆਂ ਦੇ ਵਿਰੁੱਧ ਬਹੁਤ ਸਾਰੇ ਨਾਮ ਬਲੈਕ ਬਲੈਕ ਲਿਸਟ ਵਿੱਚੋਂ ਹਟਾ ਦਿੱਤਾ, ਇਹ ਸਿਹਰਾ ਤਰਨਜੀਤ ਸਿੰਘ ਸੰਧੂ ਨੂੰ ਜਾਂਦਾ ਹੈ ।
ਉਹਨਾਂ ਕਿਹਾ ਕਿ ਸਾਡੀ ਨੌਜਵਾਨ ਪੀੜੀ ਨੂੰ ਅਵਸਰ ਮਿਲਣਾ ਚਾਹੀਦਾ ਹੈ ਤਾਂ ਹੀ ਦੇਸ਼ ਅੱਗੇ ਵਧੇਗਾ । ਉਹਨਾਂ ਕਿਹਾ ਕਿ ਪੰਜਾਬ ਵਿੱਚ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਖੇਤੀ ਸਬੰਧੀ ਫ਼ੈਕਟਰੀਆਂ ਕਿਉਂ ਨਹੀਂ ਹਨ? ਇੱਥੋਂ ਦਾ ਲੋਕ ਪ੍ਰਤੀਨਿਧ ਸਹੀ ਹੋਵੇ ਤਾਂ ਪੰਜਾਬ ਅਵਸਰਾਂ ਦਾ ਲਾਭ ਉਠਾ ਸਕਦਾ ਹੈ। ਹਰ ਵਿਅਕਤੀ ਦੇ ਹੁਨਰ ਨੂੰ ਅਵਸਰ ਮਿਲਣਾ ਚਾਹੀਦਾ ਹੈ।
ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਡਾ. ਜੈਸ਼ੰਕਰ ਨਾਲ ਬਿਤਾਏ ਵਕਤ ਨੂੰ ਯਾਦ ਕੀਤਾ। ਉਨ੍ਹਾਂ ਦੀ ਕਾਬਲੀਅਤ ਨੂੰ ਸਿੱਜਦਾ ਕੀਤਾ। ਉਨ੍ਹਾਂ ਕਿਹਾ ਕਿ ਡਾ. ਜੈਸ਼ੰਕਰ ਇਕ ਪ੍ਰੈਕਟੀਕਲ ਵਿਅਕਤੀ ਹਨ, ਜੋ ਔਖੇ ਵਕਤ ਨੂੰ ਵੀ ਹੱਸ ਕੇ ਬਦਲਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਸਬੰਧ ਹੁਣ ਭਾਈਵਾਲੀ ’ਚ ਤਬਦੀਲ ਹੋ ਚੁਕਾ ਹੈ। ਭਾਰਤ ’ਚ ਲੋਕ ਪੂਜੀ ਨਿਵੇਸ਼ ਕਰਨ ’ਚ ਦਿਲਚਸਪੀ ਰੱਖਦੇ ਹਨ। ਪਰ ਅੰਮ੍ਰਿਤਸਰ ਅੱਜ ਕਿੱਥੇ ਖੜ੍ਹਾ ? ਅੰਮ੍ਰਿਤਸਰ ਚ ਕਿੰਨੀਆਂ ਇਨਵੈਸਟਮੈਂਟ ਕਿੰਨੀਆਂ ਨੌਕਰੀਆਂ ਹਨ? ਸਾਡੀਆਂ ਮੇਨ ਸਮੱਸਿਆਵਾਂ ਲਾ ਐਂਡ ਆਰਡਰ ਹੈ ਨਸ਼ਾ ਹੈ। ਸਾਡੀ ਇਨਕਮ ਹੇਠਾਂ ਜਾ ਰਿਹਾ ਹੈ। ਸਾਡੀ ਇੰਡਸਟਰੀ ਤੇ ਐਗਰੀਕਲਚਰ ਹਰ ਇਕ ਚੀਜ਼ । ਤੁਹਾਡਾ ਤੇ ਮੇਰਾ ਲਗਾਵ ਤੇ ਪ੍ਰੇਮ ਅੰਮ੍ਰਿਤਸਰ ਨਾਲ ਬਹੁਤ ਹੀ ਤਕੜਾ ਜੁੜਿਆ ਹੈ। ਮੈਨੂੰ ਖ਼ੁਸ਼ੀ ਹੈ ਕਿ ਮੈਂ ਅਮਰੀਕਨ ਪ੍ਰਵਾਸੀ ਭਾਈਚਾਰੇ ਵੱਲੋਂ ਪਿਛਲੇ ਹਫ਼ਤੇ ਇਕੱਠੇ ਹੋ ਕੇ 100 ਮਿਲੀਅਨ ਡਾਲਰ ਵਿਕਸਿਤ ਅੰਮ੍ਰਿਤਸਰ ਲਈ ਇਕੱਠੇ ਕੀਤੇ ਹਨ। ਇਹ ਸ਼ੁਰੂਆਤ ਹੈ। ਉਨ੍ਹਾਂ ਦੱਸਿਆ ਕਿ ਐਨ ਆਰ ਆਈ ਭਾਈਚਾਰਾ ਡਰੱਗ ਦੀ ਸਮੱਸਿਆ ਦੂਰ ਕਰਨ ਚ ਵੀ ਮਦਦ ਲਈ ਤਿਆਰ ਹਨ।
ਅੰਮ੍ਰਿਤਸਰ ’ਚ ਸੀਵਰੇਜ ਦੀ ਪ੍ਰਾਬਲਮ, ਟ੍ਰੇਨ ਦੀ ਪ੍ਰਾਬਲਮ , ਪਾਣੀ ਤੇ ਸੀਵਰੇਜ ਮਿਲ ਜਾਣ ਦੀ ਸਮੱਸਿਆ ਹੈ। ਸਾਡੇ ਜਿਹੜੇ ਇਲੈਕਟਡ ਨੇ ਉਹ ਸਾਡੀਆਂ ਪ੍ਰਾਬਲਮ ਉੱਤੇ ਲੈ ਕੇ ਜਾਣ ਉਹਨਾਂ ਨੂੰ ਸੋਲਵ ਕਰਵਾ ਦੇਖੋ। ਅਗਰ ਇੰਦੌਰ ਸ਼ਹਿਰ ਛੇ ਸਾਲਾਂ ਚ ਕਿੱਥੋਂ ਕਿੱਥੇ ਪਹੁੰਚ ਗਿਆ ਤੇ ਸਾਡੇ ਐਮਪੀ ਸਾਹਿਬ ਤੇ ਸੱਤ ਸਾਲ ਦੇ ਐਮਪੀ ਬਣੇ ਨੇ ਕੁਛ ਤੇ ਜਵਾਬ ਕੁਝ ਤੇ ਅਕਾਊਂਟਬਿਲਿਟੀ ਹੋਣੀ ਚਾਹੀਦੀ ਹੈ ਇਥੇ ਡਾਕਟਰ ਜੇ ਸ਼ੰਕਰ ਆ ਜਾਏ ਆਏ ਨੇ ਅਸੀਂ ਇਹਨਾਂ ਦੀ ਪੂਰੀ ਮਦਦ ਲੈਣੀ ਹੈ। ਸਾਡੇ ਅੰਮ੍ਰਿਤਸਰ ਲਈ ਇੱਕ ਸਪੈਸ਼ਲ ਪੈਕੇਜ ਪ੍ਰਧਾਨ ਮੰਤਰੀ ਮੋਦੀ ਜੀ ਦੇਣ। ਉਹੋ ਜਿਹਾ ਹੀ ਪੈਕੇਜ ਜਿਹੜਾ ਅਯੁੱਧਿਆ ਵਾਰਾਨਸੀ ਤੇ ਹੋਰ ਸ਼ਹਿਰਾਂ ਨੂੰ ਦਿੱਤੀ। ਮੈਂ ਐਲਾਨ ਕਰਦਾ ਹਾਂ ਕਿ ਜਦੋਂ ਅੰਮ੍ਰਿਤਸਰ ਦੇ 450 ਸਾਲ ਹੋਣਗੇ ਅਸੀਂ ਆਈਪੀਐਲ ਅੰਮ੍ਰਿਤਸਰ ਚ ਦੇਖਾਂਗੇ। ਮੌਕੇ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਮੀਤ ਪ੍ਰਧਾਨ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਗਵਰਨਿੰਗ ਬਾਡੀ ਦੇ ਮੈਂਬਰ ਅਤੇ ਤਿੰਨ ਵਾਰ ਸਾਂਸਦ ਰਹਿ ਚੁੱਕੇ ਸੁਰੇਸ਼ ਚੰਦੇਲ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਡਾ. ਜਸਵਿੰਦਰ ਸਿੰਘ ਢਿਲੋਂ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਵੀ ਮੌਜੂਦ ਸਨ।

ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਬਾਰੇ ਕਿਹਾ ਕਿ ਸੰਧੂ ਸਮੁੰਦਰੀ ਇੱਕ ਕਾਬਲ ਇਨਸਾਨ – ਡਾਕਟਰ ਐਸ ਜੈ ਸ਼ੰਕਰ

LEAVE A REPLY

Please enter your comment!
Please enter your name here