ਅੰਮ੍ਰਿਤਸਰ, 23 ਮਈ -ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਅਖਿਲ ਭਾਰਤੀ ਸਵਰਨਕਾਰ ਸੰਘ ਦੇ ਕੌਮੀ ਪ੍ਰਧਾਨ ਕਸ਼ਮੀਰ ਸਿੰਘ ਰਾਜਪੂਤ ਦੀ ਅਗਵਾਈ ਹੇਠ ਲੋਕ ਸਭਾ ਵਿੱਚ ਤਰਨਜੀਤ ਸਿੰਘ ਸੰਧੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਰਾਜਪੂਤ ਨੇ ਕਿਹਾ ਕਿ ਸੰਘ ਭਾਰਤ ਵਿੱਚ ਭਾਜਪਾ ਦਾ ਪੂਰਾ ਸਮਰਥਨ ਕਰਦਾ ਹੈ। ਅੱਜ ਭਾਜਪਾ ਦਿੱਲੀ ਹਾਈਕਮਾਂਡ ਅਤੇ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੇ ਸੱਦੇ ‘ਤੇ ਅਖਿਲ ਭਾਰਤੀ ਸਵਰਨਕਾਰ ਸੰਘ ਦੇ ਕੌਮੀ ਪ੍ਰਧਾਨ ਕਸ਼ਮੀਰ ਸਿੰਘ ਰਾਜਪੂਤ ਦੀ ਅਗਵਾਈ ਹੇਠ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕਾ ਇੰਚਾਰਜ ਸਰਦਾਰ ਹਰਜਿੰਦਰ ਸਿੰਘ ਠੇਕੇਦਾਰ, ਸ. ਅਸ਼ਵਨੀ, ਗੋਲਡਸਮਿਥ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਨਾਮ ਸ਼ਾਹ ਸਮੇਤ 15 ਮੈਂਬਰੀ ਟੀਮ ਦੇ ਨਾਲ ਮੰਤਰੀ ਇੰਦਰ ਆਰੀਆ, ਡਿੰਪਲ ਰਾਜਪੂਤ, ਸੀਨੀਅਰ ਮੀਤ ਪ੍ਰਧਾਨ ਪੰਜਾਬ ਰਾਜਿੰਦਰ ਕੁਮਾਰ, ਸੀਨੀਅਰ ਮੀਤ ਪ੍ਰਧਾਨ ਪੰਜਾਬ ਨਰੇਸ਼ ਕੁਮਾਰ ਜੰਗੀ, ਮੀਤ ਪ੍ਰਧਾਨ ਪੰਜਾਬ ਕੁਲਦੀਪ ਸਿੰਘ, ਜੱਜ ਸਿੰਘ, ਸਨਅਤਕਾਰ ਸਰਦਾਰ ਕੰਵਰਜੀਤ ਸਿੰਘ ਕੰਡਾ ਨੇ ਭਾਜਪਾ ਦੇ ਅੰਮ੍ਰਿਤਸਰ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ। ਜਿਸ ਵਿੱਚ ਸ਼੍ਰੀ ਕਸ਼ਮੀਰ ਸਿੰਘ ਰਾਜਪੂਤ ਨੇ ਸਵਰਨਕਾਰ ਸੰਘ ਦੇ ਵੱਲੋਂ ਸਰਦਾਰ ਤਰਨਜੀਤ ਸਿੰਘ ਸੰਧੂ ਨੂੰ 12 ਮੰਗਾ ਦਾ ਪੱਤਰ ਸੌਂਪਿਆ। ਜਿਸ ‘ਚ ਮੁੱਖ ਮੰਗ ਇਹ ਸੀ ਕਿ ਕੇਂਦਰ ਸਰਕਾਰ ‘ਚ ਗੋਲਡ ਮੰਤਰਾਲਾ ਬਣਾਇਆ ਜਾਵੇ ਅਤੇ ਸੋਨੇ-ਚਾਂਦੀ ‘ਤੇ ਕਸਟਮ ਡਿਊਟੀ 3 ਫ਼ੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜਿਸ ਨਾਲ ਸੋਨੇ-ਚਾਂਦੀ ਦੀ ਤਸਕਰੀ ਨੂੰ ਠੱਲ੍ਹ ਪਾਈ ਜਾ ਸਕੇਗੀ ਅਤੇ ਸੁਨਿਆਰਿਆਂ ਦਾ ਕੰਮ ਵਧਾਉਣ ਵਿੱਚ ਮਦਦ ਮਿਲੇਗੀ। ਸਰਦਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸਵਰਨਕਾਰ ਸੰਘ ਨੂੰ ਭਰੋਸਾ ਦਿਵਾਇਆ ਕਿ ਮੋਦੀ ਸਰਕਾਰ ਦੁਬਾਰਾ ਆਵੇਗੀ ਅਤੇ ਸੁਨਿਆਰਿਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਮੁੱਖ ਤੌਰ ‘ਤੇ ਭਾਜਪਾ ਸੋਸ਼ਲ ਮੀਡੀਆ ਜ਼ਿਲ੍ਹਾ ਪ੍ਰਧਾਨ ਅਮਿਤ ਮਹਾਜਨ ਜੀ, ਜ਼ਿਲ੍ਹਾ ਮੀਤ ਪ੍ਰਧਾਨ ਦੇਵੇਸ਼ ਧਵਨ ਜੀ, ਜ਼ਿਲ੍ਹਾ ਮੀਤ ਪ੍ਰਧਾਨ ਰਘੂ ਰਾਜਾ ਜੀ, ਸਰਦਾਰ ਗੁਰਪ੍ਰੀਤ ਸਿੰਘ ਜੀ ਅਤੇ ਰਮਣੀਕ ਜੀ ਹਾਜ਼ਰ ਸਨ।
Boota Singh Basi
President & Chief Editor