ਭਾਜਪਾ ਚ ਸ਼ਾਮਿਲ ਹੋਏ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਅੰਮ੍ਰਿਤਸਰ  ਹਵਾਈ ਅੱਡੇ ਤੇ ਕੀਤਾ ਗਿਆ ਨਿੱਘਾ ਸਵਾਗਤ

0
83
ਗੁਰੂ ਨਗਰੀ ਦੇ ਵਿਕਾਸ ਅਤੇ ਸੇਵਾ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ : ਤਰਨਜੀਤ ਸਿੰਘ ਸੰਧੂ।
ਅੰਮ੍ਰਿਤਸਰ : 22 ਮਾਰਚ
ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਬਾਅਦ ਨਵੀਂ ਦਿੱਲੀ ਤੋਂ ਆਪਣੇ ਗ੍ਰਹਿ ਨਗਰ ਸ੍ਰੀ ਅੰਮ੍ਰਿਤਸਰ ਵਿਖੇ ਦੇਰ ਸ਼ਾਮ ਪਹੁੰਚਣ ’ਤੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸਥਾਨਕ ਭਾਜਪਾ ਆਗੂਆਂ ਤੇ ਸਰਗਰਮ ਵਰਕਰਾਂ ਵੱਲੋਂ ਗਰਮ ਜੋਸ਼ੀ ਨਾਲ ਸ਼ਾਨਦਾਰ ਅਤੇ ਨਿੱਘਾ ਸਵਾਗਤ ਕੀਤਾ ਗਿਆ। ਜਿਨ੍ਹਾਂ ਦੀ ਅਗਵਾਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਕੀਤੀ। ਉਹਨਾਂ ਨਾਲ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਅੰਮ੍ਰਿਤਸਰ ਦੇ ਇੰਚਾਰਜ ਸਾਬਕਾ ਵਿਧਾਇਕ ਕੇ.ਡੀ ਭੰਡਾਰੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਸ. ਤਰਨਜੀਤ ਸਿੰਘ ਸੰਧੂ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਸ਼ਵ ਪੱਧਰ ਤੇ ਇਕ ਉੱਚਾ ਮੁਕਾਮ ਹਾਸਲ ਕਰ ਲਿਆ ਹੈ। ਭਾਰਤ ਨੇ ਇਕ ਵੱਡੀ ਆਰਥਿਕ ਸ਼ਕਤੀ ਤੋਂ ਇਲਾਵਾ ਵਿਸ਼ਵ ਦੇ ਲੋਕਾਂ ਵਿਚ ਵਿਸ਼ਵਾਸ ਯੋਗਤਾ ਸਥਾਪਿਤ ਕਰਨ ਵਿਚ ਵੀ ਕਾਮਯਾਬੀ ਹਾਸਲ ਕੀਤੀ ਹੈ। ਅੱਜ ਵੱਡੀਆਂ ਅੰਤਰਰਾਸ਼ਟਰੀ ਕੰਪਨੀਆਂ ਤੇ ਸੰਸਥਾਵਾਂ ਭਾਰਤ ’ਚ ਨਿਵੇਸ਼ ਕਰਨ ਨੂੰ ਪਹਿਲ ਦੇ ਰਹੀਆਂ ਹਨ। ਜੋ ਕੇ ਅੰਮ੍ਰਿਤਸਰ ਵੀ ਪਹੁੰਚਣੀਆਂ ਚਾਹੀਦੀਆਂ ਹਨ ਅਤੇ ਜਲਦ ਲਿਆਂਦੀਆਂ ਜਾਣਗੀਆਂ।
ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਸ ਦਾ ਪ੍ਰਮੁੱਖ ਟੀਚਾ ਗੁਰੂ ਨਗਰੀ ਦਾ ਵਿਕਾਸ ਕਰਨਾ ਹੈ, ਇਸ ਲਈ ਉਹ ਦਿਨ ਰਾਤ ਮਿਹਨਤ ਕਰਨਗੇ ਅਤੇ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਹਨਾਂ ਦੱਸਿਆ ਕਿ ਉਨ੍ਹਾਂ ਨੇ ਨਵੀਂ ਦਿੱਲੀ ਵਿਖੇ ਭਾਜਪਾ ਦੇ ਸੀਨੀਅਰ ਆਗੂਆਂ ਤੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤਾਂ ਕੀਤੀਆਂ ਹਨ। ਜੋ ਅੰਮ੍ਰਿਤਸਰ ਦੇ ਵਿਕਾਸ ਅਤੇ ਖ਼ੁਸ਼ਹਾਲੀ ਲਈ ਹਰ ਤਰਾਂ ਸਹਿਯੋਗ ਦੇਣ ਲਈ ਤਤਪਰ ਹਨ।
ਸਰਦਾਰ ਸੰਧੂ ਦਾ ਇਥੇ ਪਹੁੰਚਣ ’ਤੇ ਸਵਾਗਤ ਕਰਨ ਵਾਲਿਆਂ ਵਿਚ ਸੁਖਮਿੰਦਰ ਸਿੰਘ ਪਿੰਟੂ ਇੰਚਾਰਜ ਹਲਕਾ ਉੱਤਰੀ, ਡਾ. ਰਾਮ ਚਾਵਲਾ ਹਲਕਾ ਕੇਂਦਰੀ, ਕੁਮਾਰ ਅਮਿਤ ਹਲਕਾ  ਵੈਸਟ, ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ, ਸਲਿਲ ਕਪੂਰ ਜਨਰਲ ਸਕੱਤਰ, ਸੰਜੀਵ ਕੁਮਾਰ ਜ. ਸ, ਪਰਮਜੀਤ ਸਿੰਘ ਬੱਤਰਾ, ਮੀਨੂੰ ਸਹਿਗਲ, ਮੋਹਿਤ ਮਹਾਜਨ, ਸ਼ਰੁਤੀ ਵਿੱਜ ਮਹਿਲਾ ਮੋਰਚਾ ਪ੍ਰਧਾਨ ਅੰਮ੍ਰਿਤਸਰ, ਡਾਲੀ ਭਾਟੀਆ, ਮੋਨਿਕਾ ਸ੍ਰੀਧਰ, ਸ਼ਿਵ ਕੁਮਾਰ ਪ੍ਰਧਾਨ ਐਸ ਸੀ ਮੋਰਚਾ ਸ਼ਹਿਰੀ, ਸ਼ੁਭਮ ਦੇਵਗਨ ਜ. ਸ ਯੁਵਾ ਮੋਰਚਾ, ਸੌਰੰਗ ਜੇਤਲੀ ਮੀਤ ਪ੍ਰਧਾਨ ਯੁਵਾ ਮੋਰਚਾ ਆਦਿ ਵੀ ਮੌਜੂਦ ਸਨ।

LEAVE A REPLY

Please enter your comment!
Please enter your name here