ਭਾਜਪਾ ਦੀ ਸੀਨੀਅਰ ਆਗੂ ਜਨਕ ਜੋਸ਼ੀ ਦੇ ਨਿਵਾਸ ਸਥਾਨ ‘ਤੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ 

0
13
ਭਾਜਪਾ ਦੀ ਸੀਨੀਅਰ ਆਗੂ ਜਨਕ ਜੋਸ਼ੀ ਦੇ ਨਿਵਾਸ ਸਥਾਨ ‘ਤੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ
2027 ਦੀਆਂ ਚੋਣਾਂ ਦੇ ਵਿੱਚ ਬੀ.ਜੇ.ਪੀ ਭਾਰੀ ਬਹੁਮਤ ਨਾਲ ਜਿੱਤ ਕੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਵੇਗੀ : ਕੁਮਾਰ ਅਮਿਤ
ਅੰਮ੍ਰਿਤਸਰ ( ਸਵਿੰਦਰ ਸਿੰਘ ) ਅੰਮ੍ਰਿਤਸਰ ਵਿਧਾਨ ਸਭਾ ਪੱਛਮੀ ਦੇ ਵਾਰਡ ਨੰਬਰ 78 ਵਿੱਚ ਭਾਜਪਾ ਦੀ ਸੀਨੀਅਰ ਆਗੂ ਜਨਕ ਜੋਸ਼ੀ ਦੇ ਨਿਵਾਸ ਸਥਾਨ ‘ਤੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਲੀਡਰ ਕੁਮਾਰ ਅਮਿਤ ਜਨਕ ਜੋਸ਼ੀ ਦੇ ਘਰ ਪਹੁੰਚੇ, ਜਿੱਥੇ 2027 ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਪਾਰਟੀ ਦੀਆਂ ਭਵਿੱਖੀ ਰਣਨੀਤੀਆਂ, ਸੰਗਠਨ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨਾਲ ਜੁੜੇ ਵੱਖ-ਵੱਖ ਮਸਲਿਆਂ ‘ਤੇ ਵੀ ਚਰਚਾ ਹੋਈ। ਇਸ ਮੌਕੇ ਭਾਰੀ ਗਿਣਤੀ ਵਿੱਚ ਭਾਜਪਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਸ਼ਮੂਲੀਅਤ ਕਰਦਿਆਂ ਪਾਰਟੀ ਪ੍ਰਤੀ ਆਪਣੀ ਇਕਜੁਟਤਾ ਦਾ ਪ੍ਰਗਟਾਵਾ ਕੀਤਾ।
ਇਸ ਦੌਰਾਨ ਪੱਛਮੀ ਬੰਗਾਲ, ਅਸਮ ਅਤੇ ਪੂਡੂਚੇਰੀ ਵਿੱਚ ਭਾਜਪਾ ਦੀ ਸਰਕਾਰ ਬਣਨ ਦੀ ਖੁਸ਼ੀ ਵੀ ਮਨਾਈ ਗਈ ਅਤੇ ਸਾਰੇ ਆਗੂਆਂ ਨੇ ਇਕ-ਦੂਜੇ ਨੂੰ ਵਧਾਈ ਦਿੱਤੀ। ਜਨਕ ਜੋਸ਼ੀ ਨੇ ਕਿਹਾ ਕਿ ਭਾਜਪਾ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ 2027 ਦੀਆਂ ਚੋਣਾਂ ਵਿੱਚ ਵੀ ਪਾਰਟੀ ਮਜ਼ਬੂਤੀ ਨਾਲ ਮੈਦਾਨ ਵਿੱਚ ਉਤਰੇਗੀ।

LEAVE A REPLY

Please enter your comment!
Please enter your name here