ਭਾਜਪਾ ਦੇ ਹੱਥ ਵਿੱਚ ਦੇਸ਼ ਦਾ ਭਵਿੱਖ ਸੁਰੱਖਿਅਤ: ਪਿੰਟੂ/ਜੌਲੀ 

0
58
ਭਾਜਪਾ ਦੇ ਹੱਥ ਵਿੱਚ ਦੇਸ਼ ਦਾ ਭਵਿੱਖ ਸੁਰੱਖਿਅਤ: ਪਿੰਟੂ/ਜੌਲੀ
ਕਿਹਾ: ਆਪਣੇ ਬੱਚਿਆਂ ਦੇ ਭਵਿੱਖ ਲਈ ਸੰਧੂ ਸਮੁੰਦਰੀ ਨੂੰ ਵੋਟ ਕਰੋ
ਨਰਿੰਦਰ ਜੌਲੀ ਸੋਨੂੰ ਨੂੰ ਨੌਰਥ ਬਾਈਪਾਸ ਮੰਡਲ ਦਾ ਸਕੱਤਰ ਬਣਾਇਆ
ਅੰਮ੍ਰਿਤਸਰ, 17 ਮਈ ():
ਹਲਕਾ ਉਤਰੀ ਦੇ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ ਅਤੇ ਸਾਬਕਾ ਡਿਪਟੀ ਮੇਅਰ ਅਵਿਨਾਸ਼ ਜੌਲੀ ਨੇ ਸੰਯੁਕਤ ਰੂਪ ਵਿੱਚ ਕਿਹਾ ਕਿ ਭਾਜਪਾ ਦੇ ਹੱਥ ਵਿੱਚ ਦੇਸ਼ ਦਾ ਭਵਿੱਖ ਸੁਰੱਖਿਅਤ ਹੈ। ਦੇਸ਼ ਦੇ ਪ੍ਰਧਾਨ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਅੰਮ੍ਰਿਤਸਰ ਦੇ ਲਈ ਭੇਜੇ ਗਏ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਵੋਟ ਪਾ ਕੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰੋ। ਅੱਜ ਵਾਰਡ ਨੰਬਰ 10 ਦੇ ਡਾਇਮੰਡ ਐਵਨਿਊ ਏਰੀਆ ਵਿੱਚ ਨਰਿੰਦਰ ਜੌਲੀ ਸੋਨੂੰ ਦੇ ਨਿਵਾਸ ਸਥਾਨ ਤੇ ਹੋਈ ਕਾਰਜਕਰਤਾਵਾਂ ਤੇ ਸਥਾਨਕ ਲੋਕਾਂ ਦੀ ਮੀਟਿੰਗ ਦੇ ਦੌਰਾਨ ਨਰਿੰਦਰ ਜੌਲੀ ਸੋਨੂੰ  ਨੂੰ ਨੌਰਥ ਬਾਈਪਾਸ ਮੰਡਲ ਦਾ ਸਕੱਤਰ ਨਿਯੁਕਤ ਕੀਤਾ ਗਿਆ। ਉੱਥੇ ਇਸ ਪ੍ਰੋਗਰਾਮ ਦੇ ਦੌਰਾਨ ਸੰਧੂ ਸਮੁੰਦਰੀ ਦੀ ਭੈਣ ਨੀਨਾ, ਮਹਿਲਾ ਮੋਰਚਾ ਪ੍ਰਧਾਨ ਤੇ ਵਾਰਡ ਨੰਬਰ 10 ਦੀ ਇੰਚਾਰਜ ਸ਼ਰੂਤੀ ਵਿਜ, ਮੰਡਲ ਪ੍ਰਧਾਨ ਕਿਸ਼ੋਰ ਰੈਣਾ, ਸ਼ਕਤੀ ਕੇਂਦਰ ਪ੍ਰਮੁੱਖ ਅੰਕੁਰ ਅਰੋੜਾ, ਪ੍ਰਮੋਦ ਮਹਾਜਨ, ਆਈ.ਟੀ ਕਨਵੀਨਰ ਪ੍ਰੋਫੈਸਰ ਭਨੋਟ, ਵਿਕਰਾਂਤ ਸ਼ੋਰੀ ਤੇ ਹੋਰ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ।
ਮੀਟਿੰਗ ਵਿੱਚ ਵਿਸ਼ੇਸ਼ ਰੂਪ ਤੇ ਪਹੁੰਚੇ  ਉਮੀਦਵਾਰ ਦੀ ਭੈਣ ਨੀਨਾ ਨੇ ਅਪੀਲ ਕਰਦਿਆਂ ਹੋਇਆ ਕਿਹਾ ਕਿ ਅੰਮ੍ਰਿਤਸਰ ਵਾਸੀਆਂ ਦੇ ਲਈ ਇਹ ਸੁਨਹਿਰੀ ਮੌਕਾ ਹੈ ਕਿ ਉਹ ਅੰਮ੍ਰਿਤਸਰ ਦੇ ਵਿਕਾਸ ਦੇ ਲਈ ਨਵੀਂ ਗਾਥਾ ਲਿਖਣ। ਇਸ ਦੇ ਲਈ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਵੋਟ ਪਾ ਕੇ ਉਹਨਾਂ ਨੂੰ ਸੰਸਦ ਭੇਜਿਆ ਜਾਵੇ ਤਾਂ ਕਿ ਉਹ ਅੰਮ੍ਰਿਤਸਰ ਦੇ ਰੁਕੇ ਹੋਏ ਵਿਕਾਸ ਦੇ ਕੰਮਾਂ ਨੂੰ ਪੂਰਾ ਕਰ ਸਕਣ। ਉਹਨਾਂ ਨੇ ਕਿਹਾ ਕਿ ਸੰਧੂ ਸਮੁੰਦਰੀ ਦਾ ਕੇਵਲ ਇੱਕ ਹੀ ਉਦੇਸ਼ ਹੈ “ਵਿਕਸਿਤ ਅੰਮ੍ਰਿਤਸਰ”। ਉਹ ਅੰਮ੍ਰਿਤਸਰ ਨੂੰ ਹਰ ਖੇਤਰ ਵਿੱਚ ਵਿਕਸਿਤ ਕਰਨਾ ਚਾਹੁੰਦੇ ਹਨ। ਇਹ ਚੋਣ ਸਾਡੇ ਬੱਚਿਆਂ ਦੇ ਭਵਿੱਖ ਦਾ ਚੋਣ ਹੈ। ਇਸ ਲਈ ਸਹੀ ਨੂੰ ਚੁਣੋ, ਭਾਜਪਾ ਨੂੰ ਚੁਣੋ।
ਮਹਿਲਾ ਮੋਰਚਾ ਦੀ ਪ੍ਰਧਾਨ ਸ਼ਰੂਤੀ ਵਿਜ ਨੇ ਕਿਹਾ ਕਿ ਅੱਜ ਸਾਡਾ ਦੇਸ਼ ਵਿਸ਼ਵ ਦੇ ਅਗਲੇ ਦੇਸ਼ਾਂ ਦੀ ਸੂਚੀ ਵਿੱਚ ਖੜਾ ਹੈ। ਇਹ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਅਣਥੱਕ ਯਤਨਾਂ ਦੇ ਨਾਲ ਸੰਭਵ ਹੋ ਪਾਇਆ ਹੈ। ਅਗਲੇ ਪੰਜ ਸਾਲਾਂ ਦੇ ਵਿੱਚ ਕਈ ਅਜਿਹੇ ਵੱਡੇ ਫੈਸਲੇ ਲਏ ਜਾਣੇ ਹਨ ਜਿਸ ਨਾਲ ਦੇਸ਼ ਉਸ ਸਥਾਨ ਤੇ ਪਹੁੰਚੇ ਜਾਵੇਗਾ ਜਿੱਥੇ ਅਸੀਂ ਦੇਸ਼ ਵਾਸੀ ਦੇਖਣਾ ਚਾਹੁੰਦੇ ਹਾਂ। ਪਿਛਲੇ ਸੱਤ ਸਾਲਾਂ ਤੋਂ ਕਾਂਗਰਸੀ ਐਮ.ਪੀ ਵੱਲੋਂ ਸ਼ਹਿਰ ਦੇ ਲਈ ਕੁਝ ਨਹੀਂ ਕੀਤਾ ਗਿਆ। ਇਸ ਵਾਰ ਲੋਕ ਗਲਤੀ ਨਾ ਕਰਨ ਭਾਜਪਾ ਨੂੰ ਵੋਟ ਦੇਣ ਤਾਂ ਕਿ ਸ਼ਹਿਰ ਦਾ ਵਿਕਾਸ ਤੇਜ਼ੀ ਨਾਲ ਹੋ ਸਕੇ।
ਮੰਡਲ ਪ੍ਰਧਾਨ ਕਿਸ਼ੋਰ ਰੈਣਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਹੁਮਤ ਨਾਲ ਜਿਤਾ ਕੇ ਸੰਧੂ ਸਮੁੰਦਰੀ ਨੂੰ ਲੋਕ ਸਭਾ ਭੇਜਣ। ਇਸ ਮੌਕੇ ਤੇ ਅਸ਼ੋਕ ਗੁਪਤਾ, ਸੁਰਿੰਦਰ ਕੁਮਾਰ ਅਗਰਵਾਲ, ਰਮੇਸ਼ ਮਹਾਜਨ, ਵਿਜੇ ਜੋਲੀ, ਵਰਿੰਦਰ ਕੁਮਾਰ ਮੋਨੂ, ਵਿਸ਼ਾਲ ਪਾਂਧੀ, ਵਿਕਰਮ, ਰਾਜੇਸ਼ ਸ਼ਰਮਾ, ਗੁਰਇਕਬਾਲ ਸਿੰਘ, ਹਰਦੀਪ ਸਿੰਘ, ਨਿਤਿਨ ਸ਼ਰਮਾ, ਕਮਲ ਸੂਰੀ, ਦਿਨੇਸ਼ ਸ਼ਰਮਾ, ਗੁਰਬਖਸ਼ੀਸ਼ ਸਿੰਘ, ਵਿਨੋਦ ਕੁਮਾਰ, ਵਿਨੋਦ ਅਬਰੋਲ, ਬੂਸ਼ਿਤ ਅਬਰੋਲ, ਰਾਹੁਲ ਕਪੂਰ, ਜਿੰਮੀ ਜੋਲੀ, ਅਮਰਿੰਦਰ ਸਿੰਘ ਸ਼ੀਨਾ, ਵਿਪਨ ਬਿੰਦਰਾ, ਰਘੂ ਸ਼ਰਮਾ ਤੇ ਹੋਰ ਮੌਜੂਦ ਸਨ।

LEAVE A REPLY

Please enter your comment!
Please enter your name here