ਭਾਜਪਾ ਲੋਕ ਸਭਾ ਦੀਆਂ 13 ਸੀਟਾਂ ਹਾਰਨ ਦਾ ਬਦਲਾ ਪੰਜਾਬ ਦੇ ਕਿਸਾਨਾਂ ਅਤੇ ਆੜ੍ਹਤੀਆਂ ਤੋਂ ਲੈ ਰਹੀ ਹੈ – ਅਮਨ ਅਰੋੜਾ

0
28
ਭਾਜਪਾ ਲੋਕ ਸਭਾ ਦੀਆਂ 13 ਸੀਟਾਂ ਹਾਰਨ ਦਾ ਬਦਲਾ ਪੰਜਾਬ ਦੇ ਕਿਸਾਨਾਂ ਅਤੇ ਆੜ੍ਹਤੀਆਂ ਤੋਂ ਲੈ ਰਹੀ ਹੈ – ਅਮਨ ਅਰੋੜਾ

*ਭਾਜਪਾ ਲੋਕ ਸਭਾ ਦੀਆਂ 13 ਸੀਟਾਂ ਹਾਰਨ ਦਾ ਬਦਲਾ ਪੰਜਾਬ ਦੇ ਕਿਸਾਨਾਂ ਅਤੇ ਆੜ੍ਹਤੀਆਂ ਤੋਂ ਲੈ ਰਹੀ ਹੈ – ਅਮਨ ਅਰੋੜਾ*

*ਅਮਨ ਅਰੋੜਾ ਨੇ ਭਾਜਪਾ ਆਗੂਆਂ ਨੂੰ ਝੂਠੀ ਬਿਆਨਬਾਜ਼ੀ ਨਾ ਕਰਨ ਦੀ ਦਿੱਤੀ ਚੇਤਾਵਨੀ*

*ਜੇਕਰ ਕੇਂਦਰ 15 ਲੱਖ ਮੀਟ੍ਰਿਕ ਟਨ ਫਸਲ ਇਕ ਮਹੀਨੇ ‘ਚ ਪੰਜਾਬ ‘ਚੋਂ ਮੂਵ ਕਰ ਸਕਦਾ ਹੈ ਤਾਂ ਜਨਵਰੀ ਤੋਂ ਹੁਣ ਤੱਕ 150 ਲੱਖ ਮੀਟ੍ਰਿਕ ਟਨ ਝੋਨਾ ਕਿਉਂ ਨਹੀਂ ਚੁੱਕਿਆ ਗਿਆ-ਅਮਨ ਅਰੋੜਾ*

*ਚੰਡੀਗੜ੍ਹ, 25 ਅਕਤੂਬਰ*

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀਆਂ ਮੰਡੀਆਂ ਵਿੱਚ ਝੋਨਾ ਖਰੀਦਣ ਵਿੱਚ ਆ ਰਹੀਆਂ ਦਿੱਕਤਾਂ ਨੂੰ ਲੈ ਕੇ ਇੱਕ ਵਾਰ ਫਿਰ ਭਾਜਪਾ ‘ਤੇ ਹਮਲਾ ਬੋਲਿਆ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਾਜਪਾ ਦੇ ਆਗੂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਗੁੰਮਰਾਹ ਕਰਨ ਲਈ ਝੂਠੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦਸ ਸੀਟਾਂ ਹਾਰਨ ਦਾ ਬਦਲਾ ਨਹੀਂ ਲੈ ਰਹੇ। ਭਾਜਪਾ ਪੰਜਾਬ ਦੇ ਕਿਸਾਨਾਂ ਅਤੇ ਕਮਿਸ਼ਨ ਏਜੰਟਾਂ ਤੋਂ ਲੋਕ ਸਭਾ ਦੀਆਂ 13 ਅਤੇ ਵਿਧਾਨ ਸਭਾ ਦੀਆਂ 117 ਵਿੱਚੋਂ 115 ਸੀਟਾਂ ਹਾਰਨ ਦਾ ਬਦਲਾ ਲੈ ਰਹੀ ਹੈ।

ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਸਾਡੀ ਸਰਕਾਰ ਹੈ। ਲੋਕਾਂ ਨੇ ਸਾਨੂੰ ਇਤਿਹਾਸਕ ਬਹੁਮਤ ਦੇ ਕੇ ਚੁਣਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਭਾਜਪਾ ਦੀ ਪੰਜਾਬ ਪ੍ਰਤੀ ਮਾਨਸਿਕਤਾ ਕਿੰਨੀ ਗੰਦੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਕੇਂਦਰ ਸਰਕਾਰ ਅਤੇ ਭਾਜਪਾ ਆਗੂ ਆਪਣੀਆਂ ਗਲਤੀਆਂ ਪੰਜਾਬ ਸਰਕਾਰ ’ਤੇ ਥੋਪਣ ਦੀ ਕੋਸ਼ਿਸ਼ ਕਰ ਰਹੇ ਹਨ।

ਅਰੋੜਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ 43 ਹਜ਼ਾਰ ਕਰੋੜ ਰੁਪਏ ਦੀ ਸੀਸੀਐਲ ਲਿਮਟ ਤਾਂ ਜਾਰੀ ਕਰ ਦਿੱਤੀ ਪਰ ਭਾਜਪਾ ਆਗੂਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਨਾਜ ਦੀ ਅਸਲ ਮਾਲਕ ਕੇਂਦਰ ਸਰਕਾਰ ਹੈ। ਅਨਾਜ ਭੰਡਾਰ ਨਾਲ ਸਬੰਧਤ ਸਾਰੇ ਫੈਸਲੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾਂਦੇ ਹਨ। ਜਦੋਂ ਮਾਲਕ ਕੇਂਦਰ ਸਰਕਾਰ ਹੈ ਤਾਂ ਉਸ ਦੀ ਆਪਣੀ ਸੰਸਥਾ ਐਫ.ਸੀ.ਆਈ. ਅਨਾਜ ਨੂੰ ਆਪਣੀ ਸਿੰਗਲ ਕਸਟਡੀ ਵਿੱਚ ਕਿਉਂ ਨਹੀਂ ਰੱਖ ਰਹੀ?

ਫਿਰ ਵੀ ਜੇਕਰ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਸਰਕਾਰ ਅਨਾਜ ਨੂੰ ਆਪਣੀ ਸਿੰਗਲ ਕਸਟਡੀ ਵਿਚ ਰੱਖੇ ਤਾਂ ਉਹ ਸਾਨੂੰ ਹਲਫੀਆ ਬਿਆਨ ਦੇਵੇ ਕਿ ਸਾਂਭ-ਸੰਭਾਲ, ਵਜ਼ਨ ਅਤੇ ਕੁਆਲਿਟੀ ਸਬੰਧੀ ਕੋਈ ਨੁਕਸਾਨ ਪੰਜਾਬ ਸਰਕਾਰ ਅਤੇ ਸ਼ੈਲਰ ਮਾਲਕਾਂ ਨੂੰ ਨਹੀਂ ਝੱਲਣਾ ਪਵੇਗਾ। ਨੁਕਸਾਨ ਦੀ ਭਰਪਾਈ ਕੇਂਦਰ ਸਰਕਾਰ ਕਰੇ।

ਮਿਲਿੰਗ ਨੀਤੀ ਸਬੰਧੀ ਭਾਜਪਾ ਆਗੂ ਦੇ ਬਿਆਨ ’ਤੇ ਸਵਾਲ ਉਠਾਉਂਦਿਆਂ ਅਰੋੜਾ ਨੇ ਕਿਹਾ ਕਿ ਇਹ ਨੀਤੀ ਜਨਵਰੀ ਵਿੱਚ ਆਈ ਸੀ। ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਅਕਤੂਬਰ ਮਹੀਨੇ ਵਿੱਚ 15 ਲੱਖ ਮੀਟ੍ਰਿਕ ਟਨ ਦੀ ਲਿਫਟਿੰਗ ਕੀਤੀ ਹੈ, ਜੇਕਰ ਇਹ ਜਨਵਰੀ ਤੋਂ ਕੀਤੀ ਹੁੰਦੀ ਤਾਂ ਹੁਣ ਤੱਕ 150 ਲੱਖ ਮੀਟ੍ਰਿਕ ਟਨ ਅਨਾਜ ਲਈ ਜਗ੍ਹਾ ਖਾਲੀ ਹੋ ਚੁੱਕੀ ਹੁੰਦੀ। ਫਿਰ ਲਿਫਟਿੰਗ ਹੌਲੀ ਕਿਉਂ ਕੀਤੀ ਗਈ?

‘ਆਪ’ ਆਗੂ ਨੇ ਭਾਜਪਾ ਆਗੂਆਂ ਨੂੰ ਝੂਠੀ ਬਿਆਨਬਾਜ਼ੀ ਨਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਦੋਸ਼ ਲਾਉਣ ਦੀ ਬਜਾਏ ਉਹ ਆਪਣੀ ਪਾਰਟੀ ਦੀ ਉੱਚ ਲੀਡਰਸ਼ਿਪ ਅਤੇ ਕੇਂਦਰ ਸਰਕਾਰ ਨੂੰ ਇਸ ਮਸਲੇ ਦਾ ਹੱਲ ਕਰਨ ਲਈ ਕਹਿਣ ਤਾਂ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਅਸਲ ਵਿੱਚ ਭਾਜਪਾ ਆਗੂ ਆਪਣੀ ਸਰਕਾਰ ਦੀ ਨਾਕਾਮੀ ਨੂੰ ਛੁਪਾਉਣ ਲਈ ਅਜਿਹੇ ਝੂਠੇ ਬਿਆਨ ਦੇ ਰਹੇ ਹਨ।

LEAVE A REPLY

Please enter your comment!
Please enter your name here