ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ) -ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਬੀ.ਜੇ.ਪੀ,ਐਸ.ਸੀ ਮੋਰਚਾ ਵਾਈਸ ਪ੍ਰਧਾਨ ਪੰਜਾਬ ਬਲਵਿੰਦਰ ਸਿੰਘ ਗਿੱਲ ਦੇ ਗ੍ਰਹਿ ਵਿਖੇ ਇਕ ਵਿਸ਼ੇਸ਼ ਮੀਟਿੰਗ ਹੋਈ । ਜਿਸ ਵਿੱਚ ਉਚੇਚੇ ਤੌਰ ਤੇ ਬੀਜੇਪੀ ਦੇ ਜਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਔਲਖ ਹਾਜ਼ਰ ਹੋਏ । ਇਸ ਮੌਕੇ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਅੰਮ੍ਰਿਤਸਰ ਦਿਹਾਤੀ ਜਿਲ੍ਹੇ ਵਿੱਚ ਵਾਧਾ ਕਰਦੇ ਹੋਏ ਹਰਪ੍ਰੀਤ ਸਿੰਘ ਹੈਪੀ ਪਿੰਡ ਚੋਹਾਨ ਨੂੰ O.2.3 ਮੋਰਚਾ ਅੰਮ੍ਰਿਤਸਰ ਦਿਹਾਤੀ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ । ਪ੍ਰਧਾਨ ਗਿਲ ਨੇ ਕਿਹਾ ਕਿ ਆ ਰਹੀਆਂ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਹੋਰ ਵੀ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਹਰਦਿਆਲ ਸਿੰਘ ਔਲਖ ਤੋਂ ਇਲਾਵਾ ਜਲ੍ਹਾ ਪ੍ਰਧਾਨ ਐਸੀ ਮੋਰਚਾ ਅੰਮ੍ਰਿਤਸਰ ਦਿਹਾਤੀ, ਗੁਰਪਾਲ ਸਿੰਘ ਜਨਰਲ ਸਕੱਤਰ ਅੰਮ੍ਰਿਤਸਰ ਦਿਹਾਤੀ, ਬਲਕਾਰ ਸਿੰਘ ਸੋਹਲ ,ਸੁਬੇਗ ਸਿੰਘ, ਅਜੀਤ ਸਿੰਘ, ਕੁਲਦੀਪ ਸਿੰਘ ਜਿਲਾ ਪ੍ਰਧਾਨ ਕਿਸਾਨ ਮੋਰਚਾ ਅੰਮ੍ਰਿਤਸਰ ਦਿਹਾਤੀ, ਜਗਦੀਸ਼ ਕੌਰ ਮਹਿਲਾ ਮੋਰਚਾ ਜਿਲਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਮਲੂਕ ਸਿੰਘ, ਮਹਿੰਦਰ ਸਿੰਘ ਹਾਜ਼ਰ ਸਨ।
Boota Singh Basi
President & Chief Editor