ਭਾਜਪਾ 2024 ਚ ਤੀਜੀ ਵਾਰ ਜਿੱਤ ਹਾਸਲ ਕਰੇਗੀ : ਗਗਨਦੀਪ ਏ ਆਰ

0
171

ਆਮ ਲੋਕ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਨਾ ਰਹਿਣ: ਪ੍ਰੋ: ਸਰਚਾਂਦ ਸਿੰਘ।

ਜੰਡਿਆਲਾ ਗੁਰੂ/ ਅੰਮ੍ਰਿਤਸਰ, 2 ਜਨਵਰੀ

ਹਲਕਾ ਜੰਡਿਆਲਾ ਗੁਰੂ ਤੋ ਭਾਜਪਾ ਦੇ ਇੰਚਾਰਜ ਗਗਨਦੀਪ ਸਿੰਘ ਏ ਆਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਵਿੱਚ ਭਾਰਤ ਸਮਾਜਿਕ, ਆਰਥਿਕ, ਸੁਰੱਖਿਆ ਅਤੇ ਹੋਰ ਪਹਿਲੂਆਂ ਵਿੱਚ ਤੇਜ਼ੀ ਨਾਲ ਤਬਦੀਲੀ ਅਤੇ ਤਰੱਕੀ ਵਲ ਵੱਧ ਰਿਹਾ ਹੈ। ’ਅੰਮ੍ਰਿਤਕਾਲ’ ਦੀਆਂ ਯੋਜਨਾਵਾਂ ਨਾਲ ਰਾਸ਼ਟਰ ਅੱਜ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਹੈ ਅਤੇ “ਸਭ ਕਾ ਸਾਥ ਸਭ ਕਾ ਵਿਕਾਸ ਸਭ ਕਾ ਵਿਸ਼ਵਾਸ” ਦੇ ਸੰਕਲਪ ਨੂੰ ਹਾਸਲ ਕੀਤਾ ਜਾ ਰਿਹਾ ਹੈ।
ਪ੍ਰੋ. ਸਰਚਾਂਦ ਸਿੰਘ ਨੇ ਦਸਿਆ ਕਿ ‘ਹਮਾਰਾ ਸੰਕਲਪ, ਵਿਕਸਿਤ ਭਾਰਤ’ ਯਾਤਰਾ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਗਾਰੰਟੀ ਵਾਲੀਆਂ ਵੈਨਾਂ ਰੋਜ਼ਾਨਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਜਾ ਰਹੀਆਂ ਹਨ, ਜਿੱਥੇ ਇਲਾਕੇ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀਆਂ ਜਨ ਕਲਿਆਣਕਾਰੀ ਨੀਤੀਆਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਤੋਂ ਵਾਂਝੇ ਲੋਕਾਂ ਦੀ ਰਜਿਸਟ੍ਰੇਸ਼ਨ ਕੀਤੀਆਂ ਜਾ ਰਹੀਆਂ ਹਨ। ਉਨਾਂ ਦਸਿਆ ਕਿ ਗਗਨਦੀਪ ਸਿੰਘ ਏ ਆਰ ਅੱਜ ਕੇਂਦਰ ਸਰਕਾਰ ਵੱਲੋਂ ਭੇਜੀਆਂ ‘ਮੋਦੀ ਜੀ ਦੀ ਗਾਰੰਟੀ’ ਵਾਲੀਆਂ ਵੈਨਾਂ ਨਾਲ ਜੰਡਿਆਲਾ ਗੁਰੂ ਦੇ ਦੁਸ਼ਹਰਾ ਗਰਾਊਂਡ ਪੁੱਜ ਕੇ ਵੱਖ ਵੱਖ ਵਿਭਾਗਾਂ ਤੋ ਆਏ ਸਰਕਾਰੀ ਅਫ਼ਸਰਾਂ ਨਾਲ ਲੋਕਾਂ ਨੂੰ ਕੇਂਦਰ ਸਰਕਾਰ ਦੀਆ ਸਕੀਮਾਂ ਤੋਂ ਜਾਣੂ ਕਰਵਾਇਆ ਅਤੇ ਵੱਖ ਵੱਖ ਸਕੀਮਾਂ ਤਹਿਤ ਮਿਲਣ ਵਾਲੀਆ ਸਬਸਿਡੀਆਂ ਬਾਰੇ ਦੱਸਿਆ । ਉਨਾਂ ਆਮ ਲੋਕਾਂ ਨੂੰ ਕੇਂਦਰ ਸਰਕਾਰ ਦੀਆ ਇਹ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਕਿਹਾ । ਉਨ੍ਹਾਂ ਦੱਸਿਆ ਕਿ ਇਹ ਵੈਨਾਂ ਪਿੰਡ ਪਿੰਡ ਜਾ ਰਹੀਆਂ ਹਨ, ਮੁਹਤਬਰ ਹਰੇਕ ਪਿੰਡ ਵਾਸੀ ਨੂੰ ਇਸ ਬਾਬਤ ਜ਼ਰੂਰ ਸੂਚਨਾ ਦੇਣ, ਤਾਂ ਜੋ ਕੋਈ ਵੀ ਯੋਗ ਵਿਅਕਤੀ ਮੋਦੀ ਸਰਕਾਰ ਦੀਆਂ ਸਕੀਮਾਂ ਤੋਂ ਵਾਂਝਾ ਨਾ ਰਹਿ ਜਾਵੇ। ਗਗਨਦੀਪ ਸਿੰਘ ਏ ਆਰ ਨੇ ਕਿਹਾ ਕਿ ਮੋਦੀ ਸਰਕਾਰ ਕੇਂਦਰ ਵਿੱਚ ਸ਼ਾਸਨ ਦੇ ਦੋ ਸੰਸਦੀ ਕਾਰਜਕਾਲ ਪੂਰੇ ਕਰਨ ਵਾਲਾ ਹੈ ਅਤੇ 2024 ਚ ਤੀਜੀ ਵਾਰ ਫਿਰ ਤੋ ਦੇਸ ਵਿੱਚ ਭਾਜਪਾ ਦਾ ਪਰਚਮ ਲਹਿਰਾਏਗੀ। ਉਨ੍ਹਾਂ ਕਿਹਾ ਕਿ ਮੋਦੀ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ 10 ਸਾਲਾ ਸ਼ਾਸਨ ਦੌਰਾਨ, ਦੇਸ਼ ਇੱਕ ਨਾਜ਼ੁਕ ਦੌਰ ਅਤੇ ਨੀਤੀਗਤ ਅਧਰੰਗ ਨਾਲ ਜੂਝ ਰਿਹਾ ਸੀ ਅਤੇ ਇੱਕ ਸੰਕਟ ਤੋਂ ਦੂਜੇ ਸੰਕਟ ਵੱਲ ਵੱਧ ਰਿਹਾ ਸੀ। ਪਰ ਹੁਣ ਇਹੀ ਰਾਸ਼ਟਰ ਐਨ ਡੀ ਏ ਦੇ ਸ਼ਾਸਨ ਕਾਲ ’ਚ ਇੱਕ ਮਾਣ ਵਾਲੀ ਵਿਸ਼ਵ ਸ਼ਕਤੀ ਵਜੋਂ ਉੱਭਰਿਆ ਹੈ ਅਤੇ ਦੇਸ਼ ਦੀ ਪ੍ਰਭਾਵਸ਼ਾਲੀ ਸਾਖ ਨੂੰ ਸਾਰੀ ਦੁਨੀਆ ਨੇ ਕਬੂਲਿਆ ਹੈ।  ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ ਰਾਜਸਥਾਨ ਅਤੇ ਛੱਤੀਸਗੜ੍ਹ ਤੋ ਮਿਲੀ ਵੱਡੀ ਜਿੱਤ ਦੇ ਬਾਅਦ ਹੁਣ ਭਾਜਪਾ ਨੂੰ ਪੰਜਾਬ ਚ ਵੀ ਕਾਮਯਾਬੀ ਮਿਲੇਗੀ। ਲੋਕ ਭਾਜਪਾ ਨੂੰ ਅੱਗੇ ਲਿਆਉਣ ਲਈ ਪੂਰੀ ਤਰਾ ਪੱਬਾਂ ਭਾਰ ਹਨ।
ਤਸਵੀਰਾਂ ਨਾਲ ਹਨ

LEAVE A REPLY

Please enter your comment!
Please enter your name here