ਭਾਰਤੀਯ ਮਜ਼ਦੂਰ ਸੰਘ ਦਾ 69 ਵਾਂ ਸਥਾਪਨਾ ਦਿਵਸ 23 ਜੁਲਾਈ ਨੂੰ ਮਨਾਉਣ ਦਾ ਐਲਾਨ
ਅੰਮ੍ਰਿਤਸਰ 23 ਜੁਲਾਈ—
ਭਾਰਤੀਯ ਪੋਸਟਲ ਇੰਪਲਾਇਜ਼ ਐਸੋਸੀਏਸ਼ਨ ਅੰਮ੍ਰਿਤਸਰ ਡਿਵੀਜਨ ਦੀ ਮੀਟਿੰਗ ਗੁਰਪ੍ਰੀਤ ਸਿੰਘ ਭਾਟੀਆ ਵਾਇਸ ਪ੍ਰਧਾਨ ਭਾਰਤੀਯ ਫੈਡਰੇਸ਼ਨ, ਨਵੀਂ ਦਿੱਲੀ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਮੁੱਖ ਡਾਕ ਘਰ ਸਥਿਤ ਭਾਰਤੀਯ ਯੂਨਿਅਨ ਦੇ ਆਫਿਸ ਵਿੱਚ ਆਯੋਜਿਤ ਕੀਤੀ ਗਈ.
ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਵਿਜੇ ਕੁਮਾਰ ਸਰਕਲ ਸਕੱਤਰ ਭਾਰਤੀਯ ਯੂਨਿਅਨ ਨੇ ਉਚੇਚੇ ਤੌਰ ਤੇ ਹਾਜ਼ਰ ਸਨ.
ਮੀਟਿੰਗ ਵਿੱਚ 23 ਜੁਲਾਈ 2024 ਨੂੰ ਭਾਰਤੀਯ ਮਜ਼ਦੂਰ ਸੰਘ ਦਾ 69ਵੇਂ ਸਥਾਪਨਾ ਦਿਵਸ ਨੂੰ ਭਾਰਤੀਯ ਪੋਸਟਲ ਯੂਨਿਅਨ ਦੇ ਮੁੱਖ ਦੱਫਤਰ ਵਿੱਚ ਬੜੀ ਧੂਮਧਾਮ ਨਾਲ ਮਨਾਉਣ ਦਾ ਐਲਾਨ ਕੀਤਾ ਗਿਆ. ਮੀਟਿੰਗ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਡਿਵੀਜਨ ਸਕੱਤਰ ਭਾਰਤੀਯ ਪੋਸਟਲ ਯੂਨਿਅਨ ਅੰਮ੍ਰਿਤਸਰ ਨੇ ਦੱਸਿਆ ਕਿ 23 ਜੁਲਾਈ ਨੂੰ ਭਾਰਤੀਯ ਮਜ਼ਦੂਰ ਸੰਘ ਦੇ ਸਥਾਪਨਾ ਦਿਵਸ ਦੀ ਖੁਸ਼ੀ ਵਿੱਚ ਅੰਮ੍ਰਿਤਸਰ ਮੁੱਖ ਡਾਕ ਘਰ ਵਿਖੇ 23 ਬੂਟੇ ਲਗਾਉਣ ਦਾ ਫੈਸਲਾ ਕੀਤਾ ਗਿਆ . ਭੁਪਿੰਦਰ ਸਿੰਘ ਸੱਕਤਰ ਵਲੋਂ ਯੂਨੀਅਨ ਦੇ ਅਹੁਦੇਦਾਰਾਂ ਅਤੇ ਸਾਰੇ ਮੈਂਬਰਾਂ ਨੂੰ 23 ਜੁਲਾਈ ਮੰਗਲਵਾਰ ਨੂੰ ਭਾਰਤੀਯ ਯੂਨੀਅਨ ਦੇ ਮੁੱਖ ਦੱਫਤਰ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ.
ਮੀਟਿੰਗ ਵਿੱਚ ਮੁੱਖ ਤੌਰ ਤੇ ਸ਼੍ਰੀ ਮਨਜੀਤ ਸਿੰਘ ਸਟੇਟ ਸਕੱਤਰ ਪੈਨਸ਼ਨਰ ਸੰਘ, ਸ਼੍ਰੀ ਵਿਪਨ ਕੁਮਾਰ , ਸ਼੍ਰੀ ਮਨੀਸ਼ ਕਪੂਰ , ਸ਼੍ਰੀ ਹਰਜਿੰਦਰ ਸਿੰਘ ਲਹਰੀ , ਰਾਜੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸਿੰਘ , ਹਰਨੇਕ ਸਿੰਘ, ਰਾਮ ਸਿੰਘ, ਗੁਰਮੀਤ ਸਿੰਘ, ਸਰਬਜੀਤ ਸਿੰਘ, ਰਾਕੇਸ਼ ਕੁਮਾਰ ਆਦਿ ਤੋਂ ਇਲਾਵਾ ਨਗਰ ਨਿਗਮ ਦੇ ਭਾਰਤੀਯ ਮਜ਼ਦੂਰ ਸੰਘ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ.