ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

0
224
ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਭਾਰਤੀ ਕਿਸਾਨ ਯੂਨੀਅਨ ਪੰਜਾਬ (ਰਜਿ:) ਕਾਦੀਆਂ ਵੱਲੋਂ ਜਸਬੀਰ ਸਿੰਘ ਲਿਟਾਂ ਜ਼ਿਲ੍ਹਾ ਪ੍ਰਧਾਨ ਅਤੇ ਦਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੂੰ ਸੌਂਪਿਆ ਗਿਆ। ਇਸ ਮੌਕੇ ਉਕਤ ਆਗੂਆਂ ਨੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਕਪੂਰਥਲਾ ਵਿਚ ਪ੍ਰਤੀ ਏਕੜ ਝੋਨੇ ਦੀ ਸਰਕਾਰੀ ਖਰੀਦ ਸਿਰਫ਼ 25 ਕੁਵਿੰਟਲ ਨਿਰਧਾਰਤ ਕੀਤੀ ਹੈ ਜੋ ਕਿ ਸਰਾਸਰ ਕਿਸਾਨਾਂ ਨਾਲ ਧੱਕਾ ਹੈ। ਖੇਤ ਵਿਚ ਉਪਜੇ 25 ਕੁਵਿੰਟਲ ਤੋਂ ਵਧੇਰੇ ਦਾਣੇ ਕਿਸਾਨ ਕਿਵੇਂ ਵੇਚੇਗਾ? ਪੰਜਾਬ ਸਰਕਾਰ ਵੀ ਕੇਂਦਰ ਦੀ ਭਾਜਪਾ ਸਰਕਾਰ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਕਿਸਾਨੀ ਨੂੰ ਤਬਾਹ ਕਰਨਾਂ ਚਾਹੁੰਦੀ ਹੈ। ਭਾਰਤੀ ਕਿਸਾਨ ਯੂਨੀਅਨ ਮੰਗ ਕਰਦੀ ਹੈ ਕਿ ਅਜਿਹੀ ਪ੍ਰਤੀ ਏਕੜ ਉੱਪਰ ਕੁਵਿੰਟਲਾਂ ਦੀ ਕੋਈ ਬੰਦਿਸ਼ ਨਾ ਲਗਾਈ ਜਾਵੇ। ਜ਼ਿਲ੍ਹੇ ਵਿਚ ਬੇਮੌਸਮੀ ਬਰਸਾਤ ਕਾਰਨ ਡੁੱਬ ਕੇ ਮਰੇ ਝੋਨੇ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਅਤੇ ਮਧਰਾ ਕੱਦ ਬਿਮਾਰੀ ਤੋਂ ਗ੍ਰਸਤ ਝੋਨੇ, ਜੋ ਨਿਸਰੇ ਹੀ ਨਹੀਂ ਉਨ੍ਹਾਂ ਦਾ ਪੰਜਾਬ ਸਰਕਾਰ ਪ੍ਰਤੀ ਏਕੜ 40 ਹਜ਼ਾਰ ਰੁਪਏ ਮੁਆਵਜ਼ਾ ਦੇਵੇ। ਪੰਜਾਬ ਸਰਕਾਰ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਝੋਨੇ ਉੱਪਰ 200 ਰੁਪਏ ਕੁਵਿੰਟਲ ਜਾਂ 5 ਹਜ਼ਾਰ ਰੁਪਏ ਉੱਕਾ ਪੁੱਕਾ ਪ੍ਰਤੀ ਏਕੜ ਕਿਸਾਨਾਂ ਨੂੰ ਦੇਵੇ ਤਾਂ ਕਿ ਪੰਜਾਬ ਵਿਚ ਪਰਾਲੀ ਨੂੰ ਮਜ਼ਬੂਰਨ ਅੱਗ ਨਾ ਲਗਾਉਂਣੀ ਪਵੇ। ਪੰਜਾਬ ਸਰਕਾਰ ਕਿਸਾਨਾਂ ਨੂੰ ਡਰਾਉਂਣ ਵਾਲੀ ਨੀਤੀ ਨਾ ਅਪਣਾਵੇ। ਇਸ ਮੌਕੇ ਸਰਬਜੀਤ ਸਿੰਘ ਬਾਠ ਜ਼ਿਲ੍ਹਾ ਜਨਰਲ ਸਕੱਤਰ, ਜੋਗਿੰਦਰ ਸਿੰਘ ਬਾਗੜੀਆ ਸਕੱਤਰ ਬਲਾਕ ਭੁਲੱਥ, ਬਖਸ਼ੀਸ਼ ਸਿੰਘ ਮਜ਼ਾਦਪੁਰ ਬਲਾਕ ਪ੍ਰਧਾਨ ਕਪੂਰਥਲਾ, ਬਲਵਿੰਦਰ ਸਿੰਘ ਦੇਵਲਾਂਵਾਲ ਮੀਤ ਪ੍ਰਧਾਨ ਕਪੂਰਥਲਾ, ਜਸਬੀਰ ਸਿੰਘ ਮਜ਼ਾਦਪੁਰ ਇਕਾਈ ਪ੍ਰਧਾਨ, ਗੁਰਮੀਤ ਸਿੰਘ ਦਿਆਲਪੁਰ, ਹਰਮਨਦੀਪ ਸਿੰਘ, ਸਤਨਾਮ ਸਿੰਘ ਮਜ਼ਾਦਪੁਰ, ਸੁਖਦੇਵ ਸਿੰਘ ਭਗਤਪੁਰ, ਮਨਜੀਤ ਸਿੰਘ, ਬਲਵੀਰ ਸਿੰਘ ਪ੍ਰਵੇਜ਼ ਨਗਰ ਆਦਿ ਹਾਜ਼ਰ ਸਨ।
Attachments area

LEAVE A REPLY

Please enter your comment!
Please enter your name here