ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਹੋਈ ਮੀਟਿੰਗ,ਕਿਸਾਨੀ ਨਾਲ ਸਬੰਧਿਤ ਵਿਚਾਰਾਂ ਦੀ ਪਾਈ ਸਾਂਝ 

0
248
ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਸਮੂਹ ਭਾਰਤੀ ਕਿਸਾਨ ਯੂਨੀਅਨ ਪੰਜਾਬ (ਰਜਿ:) ਕਾਦੀਆਂ ਦੀ ਮੀਟਿੰਗ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਜਸਬੀਰ ਸਿੰਘ ਲਿਟਾਂ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਕੀਤੀ ਗਈ। ਜਿਸ ਵਿਚ ਉਚੇਚੇ ਤੌਰ ’ਤੇ ਹਰਮੀਤ ਸਿੰਘ ਕਾਦੀਆਂ ਕੌਮੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਸੂਬਾ ਕਮੇਟੀ ਪਹੁੰਚੀ ਅਤੇ ਕਿਸਾਨੀ ਨਾਲ ਸਬੰਧਿਤ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਪਹਿਲਾਂ ਬੇਮੌਸਮੀ ਬਰਸਾਤ ਕਾਰਨ ਵੱਡੀ ਪੱਧਰ ਉੱਪਰ ਝੋਨਾ ਡੁੱਬ ਕੇ ਮਰ ਗਿਆ ਅਤੇ ਹੁਣ ਪੱਕ ਰਹੀ ਫ਼ਸਲ ਉੱਪਰ ਵੀ ਮੀਂਹ ਦੀ ਮਾਰ ਪਈ ਹੈ, ਉਨ੍ਹਾਂ ਮੰਗ ਕੀਤੀ ਕਿ ਸਪੈਸ਼ਲ ਗਿਰਦਾਵਰੀ ਕਰਵਾ ਕੇ ਪੰਜਾਬ ਸਰਕਾਰ ਖ਼ਰਾਬ ਹੋਈ ਫ਼ਸਲ ਦਾ ਕਿਸਾਨ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ। ਝੋਨੇ ਦੀ ਪਰਾਲੀ ਸੰਭਾਲਣ ਲਈ ਸਿਰਫ਼ ਲਾਰੇ ਅਤੇ ਗੱਲਾਂ ਕਰਨ ਦੀ ਥਾਂ ਪੰਜਾਬ ਸਰਕਾਰ 5 ਹਜ਼ਾਰ ਰੁਪਏ ਪ੍ਰਤੀ ਏਕੜ ਕਿਸਾਨ ਦੇ ਖਾਤੇ ਵਿਚ ਅਗਾਊ ਪਾਵੇ ਤਾਂ ਕਿ ਕਿਸਾਨ ਅੱਗ ਲਗਾਉਂਣ ਨੂੰ ਮਜ਼ਬੂਰ ਨਾ ਹੋਵੇ। ਜੇਕਰ ਸਰਕਾਰ ਗੱਲੀ-ਬਾਤੀ ਹੀ ਕਿਸਾਨ ਨੂੰ ਟਰਕਾਏਗੀ ਤਾਂ ਨਾੜ ਨੂੰ ਮਜ਼ਬੂਰਨ ਅੱਗ ਲਾਈ ਜਾਵੇਗੀ। ਪੰਜਾਬ ਦੇ ਦਰਿਆਈ ਪਾਣੀ ਪੰਜਾਬ ਦੇ ਖੇਤਾਂ ਨੂੰ ਨਹਿਰਾਂ ਬਣਾ ਕੇ ਦਿੱਤੇ ਜਾਣ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਐਸ.ਵਾਈ.ਐਲ. ਨਹਿਰ ਬਣਨ ਨਹੀਂ ਦੇਣਗੀਆਂ ਜੇਕਰ ਕੇਂਦਰ ਸਰਕਾਰ ਕੋਈ ਜ਼ਬਰ ਕਰੇਗੀ ਤਾਂ ਯੂਨੀਅਨ ਸੰਘਰਸ਼ ਕਰੇਗੀ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਝੋਨਾ ਖਰੀਦ ਦੀ ਸਰਕਾਰ ਵੱਲੋਂ ਲਿਮਟ ਰੱਖੀ ਹੈ ਜੋ ਕਿ ਗਲਤ ਫੈਸਲਾ ਹੈ। ਪੰਜਾਬ ਦੇ ਖੇਤਾਂ ਵਿਚ ਉਪਜਿਆ ਸਾਰਾ ਝੋਨਾ ਪੰਜਾਬ ਸਰਕਾਰ ਨੂੰ ਖਰੀਦਣਾ ਚਾਹੀਦਾ ਹੈ। ਅਜਿਹੀ ਨੀਤੀਆਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਖੁਸ਼ ਕਰਨ ਲਈ ਲਿਆਂਦੀਆਂ ਜਾ ਰਹੀਆਂ ਹਨ। ਅਜਿਹੀ ਸਥਿਤੀ ਵਿਚ ਸਰਕਾਰ ਅਤੇ ਕਿਸਾਨਾਂ ਦਾ ਟਕਰਾਅ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਕਾਲਾ ਸੰਘਿਆਂ ਕਾਲੀ ਵੇਈਂ ਡਰੇਨ ਜੋ ਕਿ ਜਲੰਧਰ ਸ਼ਹਿਰ ਦਾ ਗੰਦਾ ਪਾਣੀ ਲੈ ਕੇ ਜਲੰਧਰ ਕਪੂਰਥਲਾ ਜ਼ਿਲ੍ਹਿਆਂ ਦੇ ਪਿੰਡਾਂ ਵਿਚੋਂ ਲੰਘਦੀ ਹੈ, ਉਹ ਇਲਾਕੇ ਵਿਚ ਕੈਂਸਰ ਫੈਲਾਉਂਣ ਦਾ ਕਾਰਨ ਬਣ ਰਹੀ ਹੈ, ਉਸਨੂੰ ਹਰ ਹਾਲਤ ਵਿਚ ਇਲਾਕਾ ਬੰਦ ਕਰਵਾਏਗਾ। ਇਸ ਮੌਕੇ ਜਗਦੇਵ ਸਿੰਘ ਕਾਨਿਆਂਵਾਲੀ ਸੂਬਾ ਸਕੱਤਰ ਜਨਰਲ, ਭੁਪਿੰਦਰ ਸਿੰਘ ਸੂਬਾ ਮੀਤ ਪ੍ਰਧਾਨ, ਵੀਰਪਾਲ ਸਿੰਘ ਢਿੱਲੋਂ ਸੂਬਾ ਮੀਡੀਆ ਇੰਚਾਰਜ, ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ, ਸਰਬਜੀਤ ਸਿੰਘ ਧੀਰਪੁਰ ਜ਼ਿਲ੍ਹਾ ਸਕੱਤਰ ਜਨਰਲ, ਦਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਕਾਲਾ ਖੇੜਾ, ਸਤਿੰਦਰ ਸਿੰਘ ਮੱਲੀਆਂ ਜ਼ਿਲ੍ਹਾ ਮੁੱਖ ਬੁਲਾਰਾ, ਬਖਸ਼ੀਸ਼ ਸਿੰਘ ਮਜ਼ਾਦਪੁਰ ਬਲਾਕ ਪ੍ਰਧਾਨ ਕਪੂਰਥਲਾ, ਸਤਪਾਲ ਸਿੰਘ ਤਾਜਪੁਰ ਬਲਾਕ ਪ੍ਰਧਾਨ ਢਿੱਲਵਾਂ, ਜਸਵਿੰਦਰ ਸਿੰਘ ਮਾਨਾਂ ਤਲਵੰਡੀ ਬਲਾਕ ਪ੍ਰਧਾਨ ਭੁਲੱਥ, ਬਹਾਦਰ ਸਿੰਘ ਮੱਲੀਆਂ ਬਲਾਕ ਪ੍ਰਧਾਨ ਕਰਤਾਰਪੁਰ, ਜੋਗਾ ਸਿੰਘ ਇਬਰਾਹੀਮਵਾਲ ਬਲਾਕ ਮੀਤ ਪ੍ਰਧਾਨ ਨਡਾਲਾ, ਜੋਗਿੰਦਰ ਸਿੰਘ ਬਾਗੜ੍ਹੀਆ ਸਕੱਤਰ ਬਲਾਕ ਭੁਲੱਥ, ਜਸਪਾਲ ਸਿੰਘ ਕਾਹਲਵਾਂ ਮੀਤ ਪ੍ਰਧਾਨ ਬਲਾਕ ਕਰਤਾਰਪੁਰ, ਬਲਵਿੰਦਰ ਸਿੰਘ ਦੇਵਲਾਂਵਾਲ ਮੀਤ ਪ੍ਰਧਾਨ ਬਲਾਕ ਕਪੂਰਥਲਾ, ਮੋਹਣ ਸਿੰਘ ਆਲਮਪੁਰ ਬਲਾਕ ਸਕੱਤਰ ਕਰਤਾਰਪੁਰ, ਜਸਬੀਰ ਸਿੰਘ ਰਮੀਦੀ ਬਲਾਕ ਸਕੱਤਰ ਢਿੱਲਵਾਂ, ਨਰਿੰਦਰ ਸਿੰਘ ਕਾਲਾ ਸੰਘਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

LEAVE A REPLY

Please enter your comment!
Please enter your name here