ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਹੋਈ

0
271
ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਸਮੂਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਰਜਿ: ਨੰਬਰ 026 ਪੰਜਾਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਅਤੇ ਦਲਬੀਰ ਸਿੰਘ ਨਾਨਕਪੁਰ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਪੂਰਥਲਾ ਵਿਖੇ ਡੀ.ਸੀ. ਚੌਂਕ ਨਜ਼ਦੀਕ ਹੋਈ। ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਪ੍ਰਧਾਨ ਹਰਮੀਤ ਸਿੰਘ ਕਾਦੀਆਂ 26 ਸਤੰਬਰ ਸਵੇਰੇ 10 ਵਜੇ ਸ੍ਰੀ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਕਿਸਾਨਾਂ ਦੀਆਂ ਸਾਰੀਆਂ ਜੋ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਲਈ ਜ਼ਿਲ੍ਹੇ ਦੇ ਸਮੂਹ ਜਥੇਬੰਦੀ ਨਾਲ ਜੁੜੇ ਕਿਸਾਨ ਹੁੰਮ ਹੁੰਮਾ ਕੇ ਸ੍ਰੀ ਸਟੇਟ ਗੁਰਦੁਆਰਾ ਸਾਹਿਬ ਵਿਖੇ ਠੀਕ 10 ਵਜੇ ਪਹੁੰਚਣ। ਉਨ੍ਹਾਂ ਕਿਹਾ ਕਿ ਜੋ ਝੋਨੇ ਦੀ ਫ਼ਸਲ 1 ਅਕਤੂਬਰ ਤੋਂ ਪੱਕ ਕੇ ਮੰਡੀਆਂ ਵਿਚ ਆ ਰਹੀ ਹੈ ਉਸ ਵਾਸਤੇ ਮਾਰਕੀਟ ਕਮੇਟੀਆਂ ਮੰਡੀਆਂ ਵਿਚ ਪਾਣੀ, ਸਫ਼ਾਈ ਅਤੇ ਬਾਰਦਾਨੇ ਦਾ ਪ੍ਰਬੰਧ ਕੀਤਾ ਜਾਵੇ, ਜੋ ਕਿਸਾਨਾਂ ਦਾ ਝੋਨਾ ਮੀਂਹ ਕਾਰਨ ਪਾਣੀ ਨਾਲ ਮਾਰ ਗਿਆ ਉਸ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ  40 ਹਜ਼ਾਰ ਰੁਪਏ ਮੁਆਵਜਾ ਦਿੱਤਾ ਜਾਵੇ, ਪੰਜਾਬ ਸਰਕਾਰ ਵੱਲੋਂ ਜੋ ਪਟਵਾਰੀਆਂ ਦੀਆਂ ਕੁੱਲ ਅਸਾਮੀਆਂ ਰੱਦ ਕੀਤੀਆਂ ਹਨ ਉਹ ਸਰਕਾਰ ਬਹਾਲ ਕਰੇ ਅਤੇ ਹੋਰ ਨਵੇਂ ਪਟਵਾਰੀਆਂ ਦੀ ਭਰਤੀ ਕੀਤੀ ਜਾਵੇ ਤਾਂ ਜੋ ਲੋਕ ਤਹਿਸੀਲਾਂ ਵਿਚ ਖੱਜਲ ਖੁਆਰ ਹੋ ਰਹੇ ਹਨ ਉਹ ਆਪਣੇ ਕੰਮ ਟਾਇਮ ਸਿਰ ਕਰਵਾ ਕੇ ਆਪਣੇ ਘਰਾਂ ਨੂੰ ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਕਿਸੇ ਕੀਮਤ ਤੇ ਦੂਸਰੇ ਸੂਬਿਆਂ ਨੂੰ ਨਹੀਂ ਦਿੱਤਾ ਜਾਵੇਗਾ ਜੇ ਕਿਸੇ ਕੇਂਦਰ ਸਰਕਾਰ ਨੇ ਧੱਕੇਸ਼ਾਹੀ ਕੀਤੀ ਤੇ ਕਿਸਾਨ ਯੂਨੀਅਨ ਧਰਨੇ ਮੁਜ਼ਾਹਰੇ ਲਗਾਉਂਣ ਲਈ ਬਿਲਕੁਲ ਤਿਆਰ ਬੈਠੀ ਹੈ, ਕਿਉਂਕਿ ਪੰਜਾਬ ਦਾ ਪਹਿਲਾਂ ਹੀ ਪਾਣੀ ਧਰਤੀ ਤੋਂ ਬਹੁਤ ਦੂਰ ਚਲਾ ਗਿਆ ਹੈ ਅਤੇ ਪਾਣੀ ਪੀਣਯੋਗ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਜੋ ਗਾਊਆਂ ਲੰਪੀ ਸਕਿੰਨ ਬਿਮਾਰੀ ਨਾਲ ਮਰੀਆਂ ਹਨ ਉਸਦਾ ਸਰਕਾਰ 50 ਹਜ਼ਾਰ ਪਸ਼ੂ ਮੁਆਵਜ਼ਾ ਦੇਵੇ, ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਨਕਲੀ ਦੁੱਧ ਪੰਜਾਬ ਵਿਚ ਵੱਡੀ ਪੱਧਰ ਤੇ ਵਿਕ ਰਿਹਾ ਹੈ ਉਸ ਤੇ ਸਰਕਾਰ ਫੈਕਟਰੀਆਂ ਵਿਚ ਛਾਪੇ ਮਾਰੇ। ਇਸ ਮੌਕੇ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਤਵਿੰਦਰ ਸਿੰਘ ਮੱਲ੍ਹੀਆਂ ਮੁੱਖ ਬੁਲਾਰਾ ਜ਼ਿਲ੍ਹਾ ਕਪੂਰਥਲਾ, ਹਰਵਿੰਦਰ ਸਿੰਘ ਸਿੱਧੂ, ਬਖਸ਼ੀਸ਼ ਸਿੰਘ ਮਜ਼ਾਦਪੁਰ ਬਲਾਕ ਪ੍ਰਧਾਨ ਕਪੂਰਥਲਾ, ਬਲਵਿੰਦਰ ਸਿੰਘ ਦੇਵਲਾਂਵਾਲ ਮੀਤ ਪ੍ਰਧਾਨ ਕਪੂਰਥਲਾ, ਜਸਵੀਰ ਸਿੰਘ ਮਜ਼ਾਦਪੁਰ ਇਕਾਈ ਪ੍ਰਧਾਨ, ਹਰਦੀਪ ਸਿੰਘ, ਸਤਨਾਮ ਸਿੰਘ, ਬਲਵੀਰ ਸਿੰਘ ਸੰਧਰ ਜਗੀਰ, ਟਹਿਲ ਸਿੰਘ, ਬਖਸ਼ੀਸ਼ ਸਿੰਘ, ਗਰੀਬ ਸਿੰਘ, ਸਰਜੀਤ ਸਿੰਘ, ਅਮਰੀਕ ਸਿੰਘ ਪ੍ਰਵੇਜ਼ ਨਗਰ, ਗੁਰਦੀਪ ਸਿੰਘ, ਲਖਵਿੰਦਰ ਸਿੰਘ, ਬਲਵੀਰ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ, ਗੁਰਚਰਨ ਸਿੰਘ, ਗੁਰਸ਼ਰਨ ਸਿੰਘ, ਮਹਿੰਗਾ ਸਿੰਘ, ਕਰਨੈਲ ਸਿੰਘ ਕੋਕਲਪੁਰ, ਸੁਰਿੰਦਰ ਸਿੰਘ, ਅਮਰੀਕ ਸਿੰਘ ਨੂਰਪੁਰ ਰਾਜਪੂਤਾਂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here