ਕਪੂਰਥਲਾ ( ਸੁਖਪਾਲ ਸਿੰਘ ਹੁੰਦਲ ) -ਸਮੂਹ ਭਾਰਤੀ ਕਿਸਾਨ ਯੂਨੀਅਨ ਪੰਜਾਬ (ਰਜਿ: ਨੰਬਰ 026) ਕਾਦੀਆਂ ਅਤੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਤੇ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੂੰ ਪੰਜਾਬ ਸਰਕਾਰ ਦੇ ਨਾਮ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਉਕਤ ਆਗੂਆਂ ਨੇ ਮੰਗ ਕੀਤੀ ਕਿ ਜੋ ਜ਼ਿਲ੍ਹਾ ਕਪੂਰਥਲਾ ਵਿਚ ਝੋਨੇ, ਕਮਾਦ ਜਾਂ ਹੋਰ ਫ਼ਸਲਾਂ ਮੀਂਹ ਜ਼ਿਆਦਾ ਪੈਣ ਕਰਕੇ ਮਰ ਗਈਆਂ ਹਨ ਉਨ੍ਹਾਂ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ 40 ਹਜ਼ਾਰ ਰੁਪਏ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨ ਦੀਆਂ ਬੈਂਕਾਂ ਦੀ ਲਿਮਟਾਂ ਕਿਸ਼ਤਾਂ 6 ਮਹੀਨੇ ਅੱਗੇ ਪਾਈਆਂ ਜਾਣ, ਜੋ ਗਾਊਆਂ ਦੀ ਲੰਪੀ ਸਕਿੰਨ ਬਿਮਾਰੀ ਨਾਲ ਪਸ਼ੂ ਮਰ ਚੁੱਕੇ ਹਨ ਉਨ੍ਹਾਂ ਨੂੰ ਪ੍ਰਤੀ ਪਸ਼ੂ 50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦਿੱਤਾ ਜਾਵੇ ਅਤੇ ਬਾਕੀ ਰਹਿੰਦੇ ਪਸ਼ੂਆਂ ਨੂੰ ਸਰਕਾਰ ਵੱਲੋਂ ਮੁਫ਼ਤ ਦਵਾਈ ਜਲਦੀ ਲਗਾਈ ਜਾਵੇ, ਜੋ ਕਿਸਾਨ ਤਹਿਸੀਲਾਂ ਵਿਚ ਪਟਵਾਰੀਆਂ ਪਾਸੋਂ ਕੰਮ ਕਰਵਾਉਂਣ ਜਾਂਦੇ ਹਨ ਉਨ੍ਹਾਂ ਨੂੰ ਨਾ ਤੇ ਤਹਿਸੀਲ ਵਿਚ ਕੋਈ ਪਟਵਾਰੀ ਮਿਲਦਾ ਹੈ ਤੇ ਨਾ ਹੀ ਤਹਿਸੀਲਦਾਰ ਮਿਲਦੇ ਹਨ ਲੋਕ ਖੱਜਲ ਖੁਆਰ ਹੋ ਕੇ ਘਰ ਨੂੰ ਗਰਮੀਂ ਵਿਚ ਵਾਪਸ ਆ ਜਾਂਦੇ ਹਨ, ਇਸ ਲਈ ਪਟਵਾਰੀਆਂ ਦੀ ਜਲਦੀ ਭਰਤੀ ਪੂਰੀ ਕੀਤੀ ਜਾਵੇ, ਸਰਕਾਰ ਵੱਲੋਂ ਸ਼ੁਰੂ ਕੀਤੀ ਈ-ਅਸ਼ਟਾਮ ਦੀ ਪ੍ਰਕਿਰਿਆ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ, ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਅਸ਼ਟਾਮ ਮਿਲ ਨਹੀਂ ਰਹੇ, ਘੱਟੋ-ਘੱਟ 20 ਹਜ਼ਾਰ ਤੱਕ ਦੇ ਅਸ਼ਟਾਮ ਪਹਿਲਾਂ ਵਾਂਗ ਛਪੇ ਹੋਏ ਚੱਲਦੇ ਰਹਿਣ ਦਿੱਤੇ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਬਾਠ ਸਕੱਤਰ ਜਨਰਲ, ਬਖਸ਼ੀਸ਼ ਸਿੰਘ ਮਜ਼ਾਦਪੁਰ ਬਲਾਕ ਪ੍ਰਧਾਨ ਕਪੂਰਥਲਾ, ਜਸਵਿੰਦਰ ਸਿੰਘ ਮਾਨਾ ਤਲਵੰਡੀ ਬਲਾਕ ਪ੍ਰਧਾਨ ਨਡਾਲਾ, ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਭੁਲੱਥ, ਬਲਵਿੰਦਰ ਸਿੰਘ ਦੇਵਲਾਂਵਾਲ ਮੀਤ ਪ੍ਰਧਾਨ ਬਲਾਕ ਕਪੂਰਥਲਾ, ਪਰਮਜੀਤ ਸਿੰਘ ਸੰਧਰ ਜਗੀਰ, ਟਹਿਲ ਸਿੰਘ, ਜਸਵੀਰ ਸਿੰਘ ਮਜ਼ਾਦਪੁਰ, ਤਰਲੋਕ ਸਿੰਘ, ਗੁਰਬਚਨ ਸਿੰਘ ਖੁਖਰੈਣ, ਕਸ਼ਮੀਰ ਸਿੰਘ, ਬਲਦੇਵ ਸਿੰਘ ਦੇਵਲਾਂਵਾਲ, ਬਲਰਾਜ ਕੁਮਾਰ ਲੰਬੜਦਾਰ, ਰਾਜਵਿੰਦਰ ਸਿੰਘ ਮੇਜਰਵਾਲ, ਨਿਸ਼ਾਨ ਸਿੰਘ, ਅਮਰੀਕ ਸਿੰਘ ਪ੍ਰਵੇਜ਼ ਨਗਰ, ਬਲਕਾਰ ਸਿੰਘ, ਦਲਜੀਤ ਸਿੰਘ ਕੋਕਲਪੁਰ, ਲਸ਼ਕਰ ਸਿੰਘ ਸੁਰਖਪੁਰ, ਲਖਵਿੰਦਰ ਸਿੰਘ ਭਵਾਨੀਪੁਰ, ਜਸਵੰਤ ਸਿੰਘ, ਸੁਖਬੀਰ ਸਿੰਘ ਅਡਨਾਂਵਾਲੀ, ਮੋਹਣ ਸਿੰਘ ਗੋਪੀਪੁਰ, ਤਰਸੇਮ ਸਿੰਘ, ਸੁਖਦੇਵ ਸਿੰਘ ਭਗਤਪੁਰ, ਜਸਕੀਰਤ ਸਿੰਘ, ਭੁਪਿੰਦਰ ਸਿੰਘ ਰਾਜਪੁਰ ਆਦਿ ਹਾਜ਼ਰ ਸਨ।