ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਦਿੱਤੀਆਂ ਸ਼ੁੱਭਕਾਮਨਾਵਾਂ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ ,16 ਜਨਵਰੀ 2023
ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਵਲੋਂ ਮੰਗਲਵਾਰ ਨੂੰ ਪਾਰਟੀ ਦੇ ਜ਼ਿਲਾ ਅਹੁਦੇਦਾਰਾਂ ਦੀ 18 ਮੈਂਬਰੀ ਨਵੀਂ ਟੀਮ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।ਇਸ ਮੌਕੇ ਪ੍ਰੈਸ ਨੂੰ ਨਵੀਂ ਸੂਚੀ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ.ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ, ਪ੍ਰਦੇਸ਼ ਸੰਗਠਨ ਇੰਚਾਰਜ ਸ੍ਰੀ ਨਿਵਾਸਲੂ ਜੀ ਅਤੇ ਹੋਰਨਾਂ ਆਗੂਆਂ ਨਾਲ਼ ਡੂੰਘੀ ਵਿਚਾਰ ਚਰਚਾ ਅਤੇ ਪ੍ਰਵਾਨਗੀ ਉਪਰੰਤ ਜ਼ਿਲ੍ਹੇ ਦੀ ਟੀਮ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਅੰਦਰ ਪਾਰਟੀ ਅਨੁਸ਼ਾਸ਼ਨ ਅਤੇ ਕਾਰਗੁਜ਼ਾਰੀ ਨੂੰ ਮੁੱਖ ਰੱਖਦਿਆਂ ਨਵੀਂ ਟੀਮ ਦਾ ਗਠਨ ਕੀਤਾ ਗਿਆ ਹੈ। ਭਾਜਪਾ ਦੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਨਵ-ਨਿਯੁਕਤ ਜ਼ਿਲਾ ਅਹੁਦੇਦਾਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲਾ ਮੀਤ ਪ੍ਰਧਾਨ ਵਜੋਂ ਅਮਰਪਾਲ ਸਿੰਘ ਖਹਿਰਾ ਗੋਇੰਦਵਾਲ ਸਾਹਿਬ,ਅਤੁਲ ਜੈਨ ਪੱਟੀ,ਨੇਤਰਪਾਲ ਸਿੰਘ ਭਲਾਈਪੁਰ,ਰਾਣਾ ਗੁਲਬੀਰ ਸਿੰਘ ਤਰਨ ਤਾਰਨ,ਡਾ.ਰਿਤੇਸ਼ ਚੋਪੜਾ ਭਿੱਖੀਵਿੰਡ ਅਤੇ ਐਡਵੋਕੇਟ ਸਤਨਾਮ ਸਿੰਘ ਭੁੱਲਰ ਨੂੰ ਨਿਯੁਕਤ ਕੀਤਾ ਗਿਆ ਹੈ।ਇਸ ਤਰ੍ਹਾਂ ਜ਼ਿਲਾ ਜਨਰਲ ਸਕੱਤਰ ਵਜੋਂ ਸੁਰਜੀਤ ਸਿੰਘ ਸਾਗਰ ਕੰਗ,ਸ਼ਿਵ ਕੁਮਾਰ ਸੋਨੀ ਹਰੀਕੇ ਅਤੇ ਹਰਪ੍ਰੀਤ ਸਿੰਘ ਸਿੰਦਬਾਦ ਤਰਨ ਤਾਰਨ ਨੂੰ ਨਿਯੁਕਤ ਕੀਤਾ ਗਿਆ ਹੈ।ਜ਼ਿਲਾ ਸਕੱਤਰ ਵਜੋਂ ਸੁਖਵੰਤ ਸਿੰਘ ਖਡੂਰ ਸਾਹਿਬ,ਸਵਿੰਦਰ ਸਿੰਘ ਪਨੂੰ ਤਰਨ ਤਾਰਨ, ਵਿਨੀਤ ਪਾਸੀ ਖੇਮਕਰਨ, ਐਡਵੋਕੇਟ ਗੌਰਵ ਚੋਪੜਾ,ਹਰਮਨਜੀਤ ਸਿੰਘ ਕੱਲਾ ਅਤੇ ਰੋਹਿਤ ਕੁਮਾਰ ਵੇਦੀ ਨੂੰ ਨਿਯੁਕਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਜੁਗਰਾਜ ਸਿੰਘ ਨੂੰ ਜ਼ਿਲਾ ਖਜ਼ਾਨਚੀ ਅਤੇ ਦਸਬਿੰਦਰ ਸਿੰਘ ਨੂੰ ਜ਼ਿਲਾ ਮੀਡੀਆ ਇੰਚਾਰਜ ਵਜੋਂ ਨਿਯੁਕਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਜ਼ਿਲੇ ਦੇ ਮੁੱਖ ਬੁਲਾਰੇ ਵਜੋਂ ਜ਼ਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।ਇਸ ਮੌਕੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਜ਼ਿਲਾ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਹਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਬਾਕੀ ਮੋਰਚਿਆਂ ਅਤੇ ਹੋਰ ਅਹੁਦਿਆਂ ਦੀਆਂ ਸੂਚੀਆਂ ਵੀ ਜਲਦੀ ਹੀ ਜਾਰੀ ਕਰ ਦਿੱਤੀਆਂ ਜਾਣਗੀਆਂ ਤਾਂ ਕਿ ਭਾਜਪਾ ਪੂਰੀ ਸਰਗਰਮੀ ਨਾਲ਼ ਲੋਕ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ ਕਰ ਸਕੇ।ਉਹਨਾਂ ਦਾਅਵਾ ਕੀਤਾ ਕਿ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਬਹੁਤ ਵਧੀਆ ਕਾਰਗੁਜਾਰੀ ਵਿਖਾਏਗੀ ਅਤੇ ਜ਼ਿਲੇ ਅੰਦਰ ਪਾਰਟੀ ਪੂਰੀ ਅਨੁਸ਼ਾਸਨ ਅਤੇ ਇਕਜੁੱਟਤਾ ਨਾਲ਼ ਮਜ਼ਬੂਤ ਹੋਵੇਗੀ ਅਤੇ ਪੰਜਾਬ ਦੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਉਤਰਨ ਦਾ ਯਤਨ ਕਰੇਗੀ।