ਤਰਨਤਾਰਨ,23 ਮਈ -ਲੋਕ ਸਭਾ ਚੋਣਾਂ ਸਬੰਧੀ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਦੀ ਚੋਣ ਮੁਹਿੰਮ ਵਿੱਚ ਤੇਜ਼ੀ ਲਿਆਉਂਦਿਆਂ ਪਾਰਟੀ ਦੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਵਲੋਂ ਫਤਿਆਬਾਦ ਵਿਖ਼ੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇਸ ਚੋਣ ਦਫਤਰ ਨੂੰ ਚੋਪੜਾ ਬਿਲਡਿੰਗ ਨੇੜੇ ਪੈਟਰੋਲ ਪੰਪ ਫਤਿਆਬਾਦ ਵਿਖ਼ੇ ਖੋਲਿਆ ਗਿਆ ਹੈ।ਇਸ ਮੌਕੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ,ਕਨਵੀਨਰ ਨਰੇਸ਼ ਸ਼ਰਮਾ,ਮੁੱਖ ਬੁਲਾਰੇ ਅਮਰਪਾਲ ਸਿੰਘ ਖਹਿਰਾ,ਜ਼ਿਲਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ,ਸੁਰਜੀਤ ਸਿੰਘ ਸਾਗਰ,ਮੰਡਲ ਪ੍ਰਧਾਨ ਨਰਿੰਦਰ ਸਿੰਘ ਕੱਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਦੀ ਦਿਨੋਂ ਦਿਨ ਲੋਕਾਂ ਵਿੱਚ ਹਰਮਨਪਿਆਰਤਾ ਵਧ ਰਹੀ ਹੈ ਅਤੇ ਨਸ਼ਿਆਂ, ਲੁੱਟਾਂ ਖੋਹਾਂ ਅਤੇ ਅਪਰਾਧਾਂ ਤੋਂ ਤੰਗ ਆਏ ਲੋਕ ਭਾਜਪਾ ਦੇ ਸਮਰਥਨ ਵਿੱਚ ਆ ਰਹੇ ਹਨ।ਉਹਨਾਂ ਨੇ ਪੰਜਾਬ ਵਿੱਚੋਂ ਬੇਰੁਜ਼ਗਾਰੀ ਖ਼ਤਮ ਕਰਨ ਲਈ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ।ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਕਿਸਾਨ ਮੋਰਚੇ ਦੇ ਪ੍ਰਧਾਨ ਗੁਰਸਾਹਿਬ ਸਿੰਘ,ਐਸ.ਸੀ.ਮੋਰਚੇ ਦੇ ਪ੍ਰਧਾਨ ਗੁਲਜ਼ਾਰ ਸਿੰਘ ਜਹਾਂਗੀਰ,ਕਿਸਾਨ ਮੋਰਚੇ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਵੇਈਂ ਪੂਈਂ,ਕੁਲਵੰਤ ਸਿੰਘ ਭੈਲ,ਸੁਭਾਸ਼ ਬਾਠ, ਜ਼ਿਲਾ ਸਕੱਤਰ ਹਰਮਨਦੀਪ ਸਿੰਘ ਕੱਲਾ,ਸੁਖਵੰਤ ਸਿੰਘ ਟੀਟਾ,ਮੰਡਲ ਪ੍ਰਧਾਨ ਪਵਨ ਦੇਵਗਨ ਚੋਹਲਾ ਸਾਹਿਬ,ਕੁਲਦੀਪ ਸਿੰਘ ਮਲਮੋਹਰੀ,ਮੇਹਰ ਸਿੰਘ ਬਾਣੀਆਂ,ਦਫਤਰ ਇੰਚਾਰਜ ਸੰਜੀਵ ਚੋਪੜਾ,ਬਾਪੂ ਬਲਵਿੰਦਰ ਸਿੰਘ,ਸੁਬੇਗ ਸਿੰਘ ਰੈਸ਼ੀਆਣਾ,ਬਚਿਤਰ ਸਿੰਘ ਅਲਾਵਲਪੁਰ,ਪਰਮਜੀਤ ਸਿੰਘ ਮਾਨ,ਹਰਦੀਪ ਸਿੰਘ ਹੰਸਾਵਾਲਾ, ਪਰਮਜੀਤ ਸਿੰਘ ਹੰਸਾਵਾਲਾ,ਕਾਬਲ ਸਿੰਘ ਸ਼ੇਖਚਕ,ਹਰਜਿੰਦਰ ਸਿੰਘ ਕੱਦਗਿਲ,ਨਵਜੋਤ ਸਿੰਘ ਖਡੂਰ,ਅੰਸ਼ਦੀਪ ਸਿੰਘ ਗੋਇੰਦਵਾਲ,ਹੈਪੀ ਕੰਗ, ਮੇਜਰ ਸਿੰਘ ਮਾਝਾ ਗਰੁੱਪ, ਰਾਜਵੀਰ ਸਿੰਘ ਕੰਗ, ਮੰਨੂ ਕੰਬੋਜ,ਸਤਨਾਮ ਸਿੰਘ,ਰਘਬੀਰ ਸਿੰਘ ਭਰੋਵਾਲ,ਸਿਕੰਦਰ ਸਿੰਘ, ਆਦਿ ਪ੍ਰਮੁੱਖ ਰੂਪ ਵਿੱਚ ਮੌਜੂਦ ਸਨ।
Boota Singh Basi
President & Chief Editor