ਮਾਨਸਾ, 20 ਮਾਰਚ:
ਭਾਰਤੀ ਵਾਯੂ ਸੈਨਾ ਵਿੱਚ ਅਗਨੀਵੀਰ ਦੀ ਭਰਤੀ (ਅਣਵਿਆਹੇ ਮਰਦ ਅਤੇ ਔਰਤਾਂ ਦੋਨੋ) ਲਈ 31 ਮਾਰਚ 2023 ਤੱਕ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਵੈਬ ਪੋਰਟਲ https://agnipathvayu.cdac ’ਤੇ ਸ਼ੁਰੂ ਹੋ ਚੁੱਕੀ ਹੈ, ਜਿਸ ਦੀ ਆਨਲਾਈਨ ਪ੍ਰੀਖਿਆ 20 ਮਈ 2023 ਤੋ ਸ਼ੁਰੂ ਕੀਤੀ ਜਾਵੇਗੀ ਅਤੇ 250/- ਰੁਪਏ ਰਜਿਸਟਰੇਸ਼ਨ ਅਤੇ ਪ੍ਰੀਖਿਆ ਦੀ ਫੀਸ ਹੋਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦਿੱਤੀ
ਉਨ੍ਹਾਂ ਦੱਸਿਆ ਕਿ ਅਗਨੀਵੀਰ ਦੀ ਭਰਤੀ ਲਈ ਵਿਦਿਅਕ ਯੋਗਤਾ ਸਾਇੰਸ ਵਿਸ਼ੇ ਨਾਲ ਸਿੱਖਿਆ ਬੋਰਡ ਤੋਂ ਗਣਿਤ, ਭੌਤਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਦੇ ਨਾਲ ਇੰਟਰਮੀਡੀਏਟ 10+2 ਦੇ ਬਰਾਬਰ ਦੀ ਪ੍ਰੀਖਿਆ ਘੱਟੋ-ਘੱਟ 50 ਫ਼ੀਸਦੀ ਐਗਰੀਗੇਟ ਅੰਕਾਂ ਨਾਲ ਅਤੇ 50 ਫ਼ੀਸਦੀ ਅੰਗਰੇਜ਼ੀ ਵਿਸ਼ੇ ਨਾਲ ਪਾਸ ਕੀਤੀ ਹੋਵੇ ਜਾਂ ਸਰਕਾਰੀ ਮਾਨਤਾ ਪ੍ਰਾਪਤ ਪੋਲੀਟੈਕਨਿਕ ਸੰਸਥਾ ਤੋ ਇੰਜੀਨੀਅਰਿੰਗ (ਮਕੈਨੀਕਲ/ਇਲੇਕਟ੍ਰੀਕਲ/ਇਲੈਕਟ੍ਰੋਨਿਕਸ/ਆਟੋਮੋਬਾਈਲ/ ਕੰਪਿਊਟਰ ਸਾਇੰਸ/ ਇੰਸਟੂਮੰਟੇਸ਼ਨ/ ਜਾਣਕਾਰੀ ਟੈਕਨੋਲਜੀ ਵਿੱਚ ਤਿੰਨ ਸਾਲਾਂ ਦਾ ਡਿਪਲੋਮਾ ਕੋਰਸ 50 ਫ਼ੀਸਦੀ ਐਗਰੀਗੇਟ ਅੰਕਾਂ ਨਾਲ ਅਤੇ 50 ਫ਼ੀਸਦੀ ਅੰਗਰੇਜ਼ੀ ਵਿਸ਼ੇ ਵਿੱਚ ਪਾਸ ਕੀਤਾ ਹੋਵੇ ਜਾਂ ਰਾਜ ਸਿੱਖਿਆ ਬੋਰਡ/ਕੌਂਸਲਾਂ ਤੋਂ ਦੋ ਸਾਲਾਂ ਦਾ ਵੋਕੇਸ਼ਨਲ ਕੋਰਸ ਗੈਰ-ਵੋਕੇਸ਼ਨਲ ਵਿਸ਼ੇ ਜਿਵੇਂ ਕਿ ਭੌਤਿਕ ਵਿਗਿਆਨ ਅਤੇ ਗਣਿਤ ਵਿਸ਼ੇ ਨਾਲ 50 ਫ਼ੀਸਦੀ ਐਗਰੀਗੇਟ ਅੰਕਾਂ ਨਾਲ ਅਤੇ 50 ਫ਼ੀਸਦੀ ਅੰਗਰੇਜ਼ੀ ਵਿਸ਼ੇ ਨਾਲ ਕੋਰਸ ਪਾਸ ਕੀਤਾ ਹੋਵੇ ਜਾਂ (ਇੰਟਰਮੀਡੀਏਟ/ਮੈਟਿ੍ਰਕ ਨਾਲ) ਜਿੱਥੇ ਅੰਗਰੇਜੀ ਵਿਸ਼ਾ ਨਾ ਹੋਵੇ ਨਾਲ ਪਾਸ ਕੀਤਾ ਹੋਵੇ।
ਉਨ੍ਹਾਂ ਦੱਸਿਆ ਕਿ ਸਾਇੰਸ ਵਿਸ਼ੇ ਤੋ ਇਲਾਵਾ ਕੇਂਦਰੀ/ਰਾਜ ਸਿੱਖਿਆ ਬੋਰਡ ਤੋ ਪ੍ਰਵਾਨਿਤ ਕਿਸੇ ਵੀ ਸਟ੍ਰੀਮ ਵਿਸ਼ਿਆਂ ਵਿੱਚ ਇੰਟਰਮੀਡੀਏਟ/10+2 ਦੇ ਬਰਾਬਰ ਪ੍ਰੀਖਿਆ 50 ਫ਼ੀਸਦੀ ਐਗਰੀਗੇਟ ਅੰਕਾਂ ਨਾਲ ਅਤੇ 50 ਫ਼ੀਸਦੀ ਅੰਗਰੇਜ਼ੀ ਵਿਸ਼ੇ ਨਾਲ ਪਾਸ ਕੀਤਾ ਹੋਵੇ ਜਾਂ ਸਿੱਖਿਆ ਬੋਰਡ ਤੋਂ ਦੋ ਸਾਲਾਂ ਦਾ ਵੋਕੇਸ਼ਨਲ ਕੋਰਸ 50 ਫ਼ੀਸਦੀ ਐਗਰੀਗੇਟ ਅੰਕਾਂ ਨਾਲ ਅਤੇ 50 ਫ਼ੀਸਦੀ ਅੰਗਰੇਜ਼ੀ ਵਿਸ਼ੇ ਨਾਲ ਪਾਸ ਕੀਤਾ ਹੋਵੇ ਜਾਂ (ਇੰਟਰਮੀਡੀਏਟ/ਮੈਟਿ੍ਰਕ ਨਾਲ) ਜਿੱਥੇ ਅੰਗਰੇਜੀ ਵਿਸ਼ਾ ਨਾ ਹੋਵੇ ਨਾਲ ਪਾਸ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ https://agnipathvayu.cdac ਪੋਰਟਲ ’ਤੇ ਲਾਗ ਇਨ ਕੀਤਾ ਜਾ ਸਕਦਾ ਹੈ।
Boota Singh Basi
President & Chief Editor