ਭਾਰਤ ਦੇ ਸਟੱਡੀ ਵੀਜ਼ਾ ਬਿਨੈਕਾਰਾਂ ਲਈ ਕੈਨੇਡਾ ਬਣਿਆ ਸਭ ਤੋਂ ਵੱਡੀ ਤਰਜ਼ੀਹ

0
202
ਵਾਸ਼ਿੰਗਟਨ/ ਔਟਵਾ,23 ਅਗਸਤ (ਰਾਜ ਗੋਗਨਾ/ ਕੁਲਤਰਨ ਪਧਿਆਣਾ ) —ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ (ਆਈਆਰਸੀਸੀ) ਕੈਨੇਡਾ ਦੇ ਅੰਕੜਿਆਂ ਦੇ ਅਨੁਸਾਰ, 2015 ਤੋਂ 2021 ਤੱਕ, ਕੈਨੇਡਾ ਨੂੰ ਦੁਨੀਆ ਭਰ ਤੋਂ ਕੁੱਲ 23,74,030 ਸਟੱਡੀ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਸਿਰਫ ਭਾਰਤ ਤੋਂ ਸਨ। ਇਸ ਸਮੇਂ ਦੌਰਾਨ 8,93,849 (37.65%) ਭਾਰਤੀ ਨਾਗਰਿਕਾਂ ਨੇ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਅਪਲਾਈ ਕੀਤਾ ਹੈ।ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਨੂੰ ਪ੍ਰਾਪਤ ਹੋਣ ਵਾਲੀਆਂ ਸਟੱਡੀ ਵੀਜ਼ਾ ਅਰਜ਼ੀਆਂ ਵਿੱਚ ਵਾਧਾ ਹੋਇਆ ਹੈ ਅਤੇ ਇਸਦੇ ਨਾਲ ਭਾਰਤ ਤੋਂ ਸਟੱਡੀ ਵੀਜ਼ੇ ਦੀਆਂ ਅਰਜ਼ੀਆਂ ਵਧੀਆਂ ਹਨ। 2015 ਵਿੱਚ, 38,432 ਭਾਰਤ ਤੋਂ ਬਿਨੈਕਾਰਾਂ ਨੇ ਕੈਨੇਡਾ ਵਿੱਚ ਪੜ੍ਹਨ ਲਈ ਅਪਲਾਈ ਕੀਤਾ ਅਤੇ 2021 ਵਿੱਚ ਇਹ ਗਿਣਤੀ ਵੱਧ ਕੇ ‘ਤੇ 2,34,112 ਹੋ ਗਈ ਸੀ, ਜਿਸ ਚ ਵੀ ਵੱਡਾ ਵਾਧਾ ਹੋਇਆ ਹੈ।ਭਾਰਤ ਤੋਂ ਰਿਜੈਕਸ਼ਨ ਰੇਟ ਦਾ ਰੌਲਾ: ਇਸ ਸਮੇਂ ਬਹੁਤ ਸਾਰੇ ਵਿਦਿਆਰਥੀਆਂ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਕੈਨੇਡਾ ਵੱਲੋਂ ਭਾਰਤ ਤੋਂ ਅਰਜ਼ੀਆਂ ਵੱਡੀ ਪੱਧਰ ‘ਤੇ ਰੱਦ ਕੀਤੀਆਂ ਜਾ ਰਹੀਆਂ ਹਨ ਪਰ ਅੰਕੜੇ ਕੁਝ ਹੋਰ ਕਹਾਣੀ ਬਿਆਨ ਕਰਦੇ ਹਨ I 2022 ਦੌਰਾਨ ਇਮੀਗ੍ਰੇਸ਼ਨ ਵਿਭਾਗ ਨੂੰ 30 ਜੂਨ, 2022 ਤੱਕ 3,59,357 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਹਨਾਂ ਵਿੱਚੋਂ 1,25,377 ਅਰਜ਼ੀਆਂ ਨੂੰ ਰਿਜੈਕਟ ਦਿੱਤਾ ਗਿਆ ਹੈ ਜਦੋਂ ਕਿ 1,16,420 ਨੂੰ ਸਵੀਕਾਰ ਕੀਤਾ ਗਿਆ ਹੈ। ਇੱਕ ਲੱਖ ਤੋਂ ਵੱਧ ਅਰਜ਼ੀਆਂ ਪ੍ਰੋਸੈਸਿੰਗ ਅਧੀਨ ਹਨ।2022 ਦੇ ਇਸ ਸਮੇਂ ਦੌਰਾਨ ਭਾਰਤ ਤੋਂ 1,61,338 ਅਰਜ਼ੀਆਂ  ਆਈਆਂ ਜਿੰਨ੍ਹਾਂ ‘ਚੋਂ 62,720 ਨੂੰ ਰਿਜੈਕਟ ਕਰ ਦਿੱਤਾ ਗਿਆ ਅਤੇ 56,156 ਵੀਜ਼ੇ ਦਿੱਤੇ ਜਾ ਚੁੱਕੇ ਹਨ I ਭਾਰਤ ਤੋਂ 40 ਹਜ਼ਾਰ ਤੋਂ ਵਧੇਰੇ ਅਰਜ਼ੀਆਂ ਪ੍ਰੋਸੈਸਿੰਗ ਅਧੀਨ ਹਨ I ਜੇਕਰ ਸਿਰਫ਼ ਪ੍ਰੋਸੈਸ ਹੋ ਚੁੱਕੀਆਂ ਅਰਜ਼ੀਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਕੈਨੇਡਾ ਵੱਲੋਂ 2022 ਦੌਰਾਨ ਕੁੱਲ ਪ੍ਰੋਸੈਸ ਹੋ ਚੁੱਕੀਆਂ ਅਰਜ਼ੀਆਂ ‘ਚੋਂ 48.14 ਫ਼ੀਸਦੀ ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ ਗਏ I ਪ੍ਰੋਸੈਸ ਹੋ ਚੁੱਕੀਆਂ ਅਰਜ਼ੀਆਂ ‘ਚ ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਮਿਲਣ ਦੀ ਦਰ 47.23 ਫ਼ੀਸਦੀ ਹੈ I

LEAVE A REPLY

Please enter your comment!
Please enter your name here