ਭਾਰਤ ਪਾਕਿਸਤਾਨ ਸਰਹੱਦ ਤੋੰ ਸਰਚ ਅਭਿਆਨ ਦੌਰਾਨ ਪਿੰਡ ਮਸਤਗੜ੍ਹ ਨੇੜਿਓਂ ਡ੍ਰੋਨ ਬਰਾਮਦ

0
132

21 ਜੁਲਾਈ ਖੇਮਕਰਨ

ਸਰਹੱਦੀ ਖੇਤਰ ਸੈਕਟਰ ਖੇਮਕਰਨ ਦੇ ਅਧੀਨ ਆਉਂਦੇ ਇਲਾਕੇ ਅੰਦਰ ਪਾਕਿਸਤਾਨ ਵੱਲੋਂ ਭਾਰਤ ਵੱਲ ਤਸਕਰੀ ਦਾ ਸਾਮਾਨ ਭੇਜਣ ਦੀਆਂ ਕਈ ਕੋਸ਼ਿਸ਼ਾਂ ਜਾਰੀ ਹਨ, ਜਿਸ ਨੂੰ ਦੇਸ਼ ਦੀ ਸਰਹੱਦ ਤੇ ਤਾਇਨਾਤ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਵੱਲੋ ਅਕਸਰ ਹੀ ਨਾਕਾਮ ਕਰਦਿਆਂ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਦੇ ਯਤਨ ਜਾਰੀ ਹਨ ।
ਜਿਸਦੇ ਦੌਰਾਨ ਅੱਜ ਸੀਮਾ ਸੁਰੱਖਿਆ ਬਲ ਅਤੇ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦੀ ਪਿੰਡ ਮਸਤਗੜ ਦੇ ਨਜ਼ਦੀਕ ਇੱਕ ਖੇਤ ਵਿਚੋਂ ਡਰੋਨ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਡੀ.ਐਸ.ਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਭਾਰਤ-ਪਾਕਿ ਸਰਹੱਦ ‘ਤੇ ਮਿਲੀ ਇੱਕ ਸੂਚਨਾ ‘ਦੇ ਅਧਾਰ ਤੇ ਬੀ ਐਸ ਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਅਪ੍ਰੇਸ਼ਨ ਦੌਰਾਨ ਇਕ ਡਰੋਨ ਬਰਾਮਦ ਕੀਤਾ ਗਿਆ ਹੈ, ਜੋ ਕਿ ਚਾਈਨਾ ਮੇਡ ਡੀ.ਜੀ. ਮੈਟ੍ਰਿਸ ਕੰਪਨੀ ਦਾ ਕਵਾਰਟਰਾਕੈਪਟਰ ਸਰਚ ਦੌਰਾਨ ਬਰਾਮਦ ਕੀਤਾ ਗਿਆ ਹੈ । ਜਿਸ ਸਬੰਧੀ ਪੁਲਿਸ ਥਾਣਾ ਖੇਮਕਰਨ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਡਰੋਨ ਨੂੰ ਮੰਗਵਾਉਣ ਵਾਲੇ ਕਿਸ ਸਮੱਗਲਰ ਨਾਲ ਸੰਪਰਕ ਹਨ ਇਸ ਸਬੰਧੀ ਹਰ ਟੈਕਨੀਕਲ ਤਰੀਕੇ ਨਾਲ਼ ਜਾਂਚ ਪੜਤਾਲ ਕੀਤੀ ਜਾਵੇਗੀ ।ਜਲਦ ਹੀ ਇਸ ਸਬੰਧੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਸ ਮੌਕੇ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਜਵਾਨ ਹਾਜ਼ਰ ਸਨ।

LEAVE A REPLY

Please enter your comment!
Please enter your name here