ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਤੇ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ
ਮੋਹਨਜੀਤ (ਡਾ.) ਨਾਲ ਕਈ ਨਾਮੀ ਹਸਤੀਆਂ ਨੇ ਕੀਤੀ ਵਿਸ਼ੇਸ਼ ਸ਼ਿਰਕਤ
ਅੰਮ੍ਰਿਤਸਰ, 31 ਅਗਸਤ
ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਮਨੋਰਥ ਨਾਲ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਪੰਜਾਬ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਕੌਰ ਤਲਵਾੜ ਆਈ.ਏ.ਐੱਸ. ਦੀ ਰਹਿਨੁਮਾਈ, ਵਧੀਕ ਡਾਇਰੈਕਟਰ ਡਾ. ਵੀਰਪਾਲ ਕੌਰ ਦੀ ਅਗਵਾਈ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ (ਨੈਸ਼ਨਲ ਐਵਾਰਡੀ) ਦੀ ਯੋਜਨਾਬੱਧ ਕਾਰਜਸ਼ੈਲੀ ਹੇਠ ਸਥਾਨਿਕ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਤਿੰਨ ਸੈਸ਼ਨਾਂ ਵਿੱਚ ਰੂ-ਬ-ਰੂ, ਕਵਿਤਾ ਵਰਕਸ਼ਾਪ ਤੇ ਸਾਵਣ ਕਵੀ ਦਰਬਾਰ ਕਰਵਾਇਆ ਗਿਆ, ਜੋ ਵਿਦਵਾਨ ਹਸਤੀਆਂ ਦੀ ਪ੍ਰੇਰਨਾਜਨਕ ਸ਼ਮੂਲੀਅਤ ਨਾਲ ਇਤਿਹਾਸਕ ਹੋ ਨਿੱਬੜਿਆ। ਇਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਹਰਪੀ੍ਰਤ ਸਿੰਘ ਆਈ.ਏ.ਐੱਸ. ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ, ਜਦੋਂ ਕਿ ਬਿਰਗੇਡੀਅਰ ਸਤਿੰਦਰ ਸਿੰਘ ਔਲਖ (ਡਾਇਰੈਕਟਰ ਸੈਨਿਕ ਭਲਾਈ ਵਿਭਾਗ, ਪੰਜਾਬ), ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਸ਼ਾਇਰ ਡਾ. ਸੁਹਿੰਦਰ ਬੀਰ ਅਤੇ ਖ਼ਾਲਸਾ ਕਾਲਜ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ। ਪਹਿਲੇ ਸੈਸ਼ਨ ਵਿੱਚ ਪੰਜਾਬੀ ਦੇ ਨਾਮੀ ਸ਼ਾਇਰ ਮਲਵਿੰਦਰ ਸਿੰਘ ਦੀ ਰੂ-ਬ-ਰੂ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਡਾ. ਸੁਰਿੰਦਰ ਕੌਰ ਪ੍ਰਿੰਸੀਪਲ ਵੱਲੋਂ ਕੀਤੀ ਗਈ, ਜਦੋਂ ਕਿ ਡਾ. ਬਲਜੀਤ ਕੌਰ ਰਿਆੜ ਨੇ ਪ੍ਰਮੁੱਖ ਵਕਤਾ ਵਜੋਂ ਸ਼ਾਮਿਲ ਹੋ ਕੇ ਸ਼ਾਇਰ ਮਲਵਿੰਦਰ ਸਿੰਘ ਦੇ ਜੀਵਨ ਤੇ ਰਚਨਾ ‘ਤੇ ਵਿਸਤ੍ਰਿਤ ਖੋਜ ਭਰਪੂਰ ਪਰਚਾ ਪੜ੍ਹਿਆ। ਦੂਜੇ ਸੈਸ਼ਨ ਵਿੱਚ ਕਵਿਤਾ ਦੇ ਸਿਧਾਂਤ ਤੇ ਰੂਪਾਕਾਰਾਂ ਬਾਰੇ ਪੰਜਾਬੀ ਵਿਭਾਗ ਦੀ ਮੁਖੀ ਪ੍ਰੋ. ਰਵਿੰਦਰ ਕੌਰ ਨੇ ਖੋਜ ਭਰਪੂਰ ਪਰਚਾ ਪੜ੍ਹਿਆ। ਡਾ. ਸੁਹਿੰਦਰ ਬੀਰ ਨੇ ਇਸ ਚਰਚਾ ਨੂੰ ਅੱਗੇ ਤੋਰਦਿਆਂ ਅਤੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਗੀਤ, ਗ਼ਜ਼ਲ, ਦੋਹੜੇ, ਨਜ਼ਮ ਆਦਿ ਕਾਵਿ-ਰੂਪਾਂ ਦੀ ਸਿਧਾਂਤਕ ਤੇ ਵਿਹਾਰਕ ਵਿਆਖਿਆ ਕੀਤੀ। ਸਮਾਰੋਹ ਦੇ ਤੀਜੇ ਸੈਸ਼ਨ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ ਡਾ. ਮੋਹਨਜੀਤ (‘ਕੋਨੇ ਦਾ ਸੂਰਜ’ ਵਾਲੇ) ਦੀ ਪ੍ਰਧਾਨਗੀ ਸਹਿਤ ਕਰਵਾਏ ਗਏ ਸਾਵਣ ਕਵੀ ਦਰਬਾਰ ਵਿੱਚ ਜ਼ਿਲ੍ਹੇ ਦੇ ਪ੍ਰਮੱਖ ਸ਼ਾਇਰਾਂ ਨੇ ਗੀਤ, ਗ਼ਜ਼ਲਾਂ, ਦੋਹੜਿਆਂ ਆਦਿ ਰੂਪਾਂ ਵਿੱਚ ਆਪਣੀਆਂ ਕਾਵਿਕ ਰਚਨਾਵਾਂ ਪੇਸ਼ ਕਰਕੇ ਹਾਜ਼ਰ ਸਰੋਤਿਆਂ ਦੇ ਭਾਰੀ ਇਕੱਠ ਨੂੰ ਲੰਮੇ ਸਮੇਂ ਤੱਕ ਕੀਲੀ ਰੱਖਿਆ। ਇਸ ਸੈਸ਼ਨ ਵਿੱਚ ਡਾ. ਮੋਹਨਜੀਤ, ਅਜਾਇਬ ਸਿੰਘ ਹੁੰਦਲ, ਵਿਜੇਤ ਭਾਰਦਵਾਜ, ਹਰਮੀਤ ਚਿੱਤਰਕਾਰ, ਡਾ. ਬਿਕਰਮਜੀਤ ਸਿੰਘ, ਡਾ. ਬਲਜੀਤ ਸਿੰਘ ਢਿੱਲੋਂ, ਡਾ. ਮੋਹਨ ਬੇਗੋਵਾਲ, ਸਟੇਟ ਐਵਾਰਡੀ ਗੁਰਮੀਤ ਸਿੰਘ ਬਾਜਵਾ, ਜਸਵੰਤ ਧਾਪ, ਅਜੀਤ ਸਿੰਘ ਨਬੀਪੁਰ, ਬਲਜਿੰਦਰ ਮਾਂਗਟ, ਧਰਮਿੰਦਰ ਸਿੰਘ ਔਲਖ, ਰਾਜਬੀਰ ਕੌਰ ਗਰੇਵਾਲ, ਸਤਿੰਦਰਜੀਤ ਕੌਰ, ਗੁਰਜੀਤ ਕੌਰ ਅਜਨਾਲਾ, ਹਰਜੀਤ ਸਿੰਘ ਸੰਧੂ, ਰਾਜ ਚੌਗਾਵਾਂ, ਭਗਤ ਨਰੈਣ, ਕੁਲਦੀਪ ਸਿੰਘ ਦਰਾਜਕੇ, ਸੁਰਿੰਦਰ ਸਿੰਘ ਸਰਾਏ, ਡਾ. ਕਸ਼ਮੀਰ ਸਿੰਘ ਖੁੰਡਾ, ਸਰਬਜੀਤ ਸਿੰਘ ਸੰਧੂ, ਗਿਆਨੀ ਪਿਆਰਾ ਸਿੰਘ ਜਾਚਕ, ਐੱਸ. ਪਰਸ਼ੋਤਮ ਅਜਨਾਲਾ, ਡਾ. ਅਜੇਪਾਲ, ਕੇ.ਕੇ. ਥਿੰਦ, ਡਾ. ਮੋਹਨ, ਰਸ਼ਪਿੰਦਰ ਕੌਰ ਗਿੱਲ, ਸਤਿੰਦਰ ਓਠੀ, ਡਾ. ਮਸਤਿੰਦਰ ਸਿੰਘ, ਹਰਮਿੰਦਰ ਸਿੰਘ ਆਦਿ ਨੇ ਆਪਣੀਆਂ ਪ੍ਰਚਲਿਤ ਨਜ਼ਮਾਂ ਪੇਸ਼ ਕੀਤੀਆਂ। ਮੁੱਖ ਮਹਿਮਾਨ ਸ੍ਰ. ਹਰਪੀ੍ਰਤ ਸਿੰਘ ਆਈ.ਏ.ਐੱਸ ਅਤੇ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ ਡਾ. ਮੋਹਨਜੀਤ ਸਮੇਤ ਵਿਸ਼ੇਸ਼ ਮਹਿਮਾਨਾਂ ਵੱਲੋਂ ਇਸ ਸਮਾਰੋਹ ਵਿੱਚ ਹਾਜ਼ਰ ਸਰੋਤਿਆਂ ਨੂੰ ਪੰਜਾਬੀ ਭਾਸ਼ਾ ਤੇ ਸਾਹਿਤਕ ਕਰਜਾਂ ਰਾਹੀਂ ਦੇਸ ਨੂੰ ਖ਼ੁਸ਼ਹਾਲ ਬਣਾਉਣ ਦੀ ਪ੍ਰੇਰਨਾਜਨਕ ਸੇਧ ਦਿੱਤੀ ਅਤੇ ਕਰਵਾਏ ਸਮਾਗਮ ਦੀ ਸ਼ਲਾਘਾ ਕੀਤੀ। ਉਪਰੰਤ ਸ਼ਾਇਰ ਮਲਵਿੰਦਰ ਦੀ ਕਾਵਿ-ਪੁਸਤਕ ‘ਚੁੱਪ ਦਾ ਮਰਮ ਪਛਾਣੀਏ’ ਲੋਕ-ਅਰਪਿਤ ਕੀਤੀ ਗਈ। ਸਮਾਰੋਹ ਦੇ ਅੰਤ ਵਿੱਚ ਡਾ. ਪਰਮਜੀਤ ਸਿੰਘ ਕਲਸੀ (ਨੈਸ਼ਨਲ ਐਵਾਰਡੀ) ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਤੇ ਪ੍ਰਧਾਨਗੀ ਮੰਡਲ ਦਾ ਲੋਈ, ਸਨਮਾਨ ਚਿੰਨ੍ਹਾਂ ਨਾਲ ਭਾਸ਼ਾ ਵਿਭਾਗ ਦੀ ਤਰਫ਼ੋਂ ਸਨਮਾਨਿਤ ਕੀਤਾ, ਜਦੋਂ ਕਿ ਹਾਜ਼ਰ ਸਮੁੱਚੇ ਕਵੀਆਂ ਤੇ ਭਾਗੀਦਾਰਾਂ ਨੂੰ ਸਨਮਾਨ-ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਭੁਪਿੰਦਰ ਸਿੰਘ ਜੌਲੀ, ਡਾ. ਹੀਰਾ ਸਿੰਘ, ਕਹਾਣੀਕਾਰ ਦੀਪ ਦਵਿੰਦਰ, ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਭੁਪਿੰਦਰ ਸਿੰਘ ਮੱਟੂ, ਹਰਜੀਤ ਸਿੰਘ ਸੀਨੀਅਰ ਸਹਾਇਕ, ਜਸਵੀਰ ਸਿੰਘ, ਵਿਨੋਦ ਸ਼ਰਮਾ, ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।