ਭੁਲੱਥ, 26 ਅਗਸਤ (ਅਜੈ ਗੋਗਨਾ ) —ਬੜੇ ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਭੁਲੱਥ ਦੇ ਕੌਸਲਰ ਲਕਸ਼ ਚੋਧਰੀ ਜੀ ਦੀ ਸਤਿਕਾਰ ਯੋਗ ਚਾਚੀ ਨੀਲਮ ਰਾਣੀ ਪਤਨੀ ਸ਼੍ਰੀ ਪ੍ਰਵੇਸ਼ ਕੁਮਾਰ ਚੌਧਰੀ ਜਨਰਲ ਸਟੋਰ ਵਾਲਿਆਂ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮਿੱਤੀ 26-8-2022 ਨੂੰ ਪ੍ਰਲੋਕ ਸਿਧਾਰ ਗਏ ਹਨ। ਅਤੇ ਉਹ ਇਸ ਫਾਨੀ ਸੰਸਾਰ ਨੂੰ ਸਦਾ ਲਈ ਹੀ ਅਲਵਿਦਾ ਆਖ ਗਏ ਹਨ। ਸਵ: ਨੀਲਮ ਰਾਣੀ ਬਹੁਤ ਹੀ ਮਿੱਠੇ ਸੁਭਾਅ ਦੇ ਮਾਲਿਕ ਸਮ , ਦਿਲ ਦੇ ਬਹੁਤ ਨੇਕ ਸੁਭਾਅ ਦੇ ਨਾਲ ਪ੍ਰਰਮਾਤਮਾ ਨੂੰ ਅਤੇ ਉਸ ਦੇ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਹੈ। ਉਹਨਾਂ ਦੀ ਅੰਤਿਮ ਅਰਦਾਸ 28-8-2022 ਨੂੰ ਗੁਰਦੁਆਰਾ ਸਿੰਘ ਸਭਾ ਭੁਲੱਥ ਜਿਲ੍ਹਾ ਕਪੂਰਥਲਾ ਵਿਖੇਂ ਆਖ਼ਰੀ ਰਸਮ ਕੀਤੀ ਜਾਏਗੀ। ਚੋਧਰੀ ਪਰਿਵਾਰ ਨੇ ਇਸ ਦੁੱਖ ਦੀ ਘੜੀ ਵਿੱਚ ਸਾਕ ਸੰਬੰਧੀਆਂ ਤੋ ਇਲਾਵਾ ਭੁਲੱਥ ਨਿਵਾਸਿਆਂ ਨੂੰ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਹੈ।
Boota Singh Basi
President & Chief Editor