ਭੁਲੱਥ ਹਲਕੇ ਦੇ ਪਿੰਡ ਹੂਸੇਵਾਲ ਦੀ ਇਕ ਲੜਕੀ ਇਟਲੀ ਵਿੱਚ ਬਣੀ ਡਾਕਟਰ

0
266

ਭੁਲੱਥ, 29 ਨਵੰਬਰ: ਭੁਲੱਥ ਹਲਕੇ ਦੇ ਪਿੰਡ ਹੁਸੇਵਾਲ ਜੋ ਜਿਲ੍ਹਾ (ਕਪੂਰਥਲਾ) ਵਿੱਚ ਪੈਦਾ ਹੈ ੳੁੱਥੇ   ਦੀ ਪੰਜਾਬਣ ਲੜਕੀ ਨੇ ਵਿਦੇਸ਼ ਵਿੱਚ ਇਟਲੀ ਦੀ ਧਰਤੀ ਤੇ ਡਾਕਟਰ ਬਣ ਕੇ ਆਪਣੇ ਪਿੰਡ, ਹਲਕੇ ਅਤੇ ਜ਼ਿਲੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ  ਐਡਵੋਕੇਟ ਪਰਮਜੀਤ ਕੌਰ ਕਾਹਲੋਂ ਵਾਸੀ ਬਾਮੂਵਾਲ  ਜ਼ਿਲਾ ਕਪੂਰਥਲਾ ਨੇ ਦੱਸਿਆ ਕਿ  ਲੜਕੀ ਸਿੰਘ ਪੁਨੀਤ ਕਾਹਲੋਂ ਪੁੱਤਰੀ ਨਰਿੰਦਰ ਸਿੰਘ, ਮਾਤਾ ਬਲਜਿੰਦਰ ਕੌਰ ਇਟਲੀ ਦੀ ਹੀ   ਜੰਮਪਲ ਹੈ ਤੇ ਉਸਨੇ ਆਪਣੀ ਸਾਰੀ ਸਿੱਖਿਆ ਇਟਲੀ ਤੋ ਹੀ ਹਾਸਲ ਕੀਤੀ ਹਨ, ਹਾਲ ਹੀ ਵਿੱਚ ਉਸਨੇ ਮਿਲਾਨਦੀ ਯੂਨੀਵਰਸਿਟੀ ਆੱਫ ਈਸਟਨ ਪੀਓਡਮੋਂਟ ਨੋਵਾਰਾ ਤੋ ਮੈਡੀਸਨ ਐਂਡ ਸਰਜਰੀ ਵਿੱਚੋਂ 110 ਵਿੱਚੋਂ 110 ਨੰਬਰ ਹਾਸਲ ਕਰਕੇ  ਡਾਕਟਰ ਬਨਣ ਦਾ ਮਾਣ ਹਾਸਲ ਕੀਤਾ ਹੈ। ਐਡਵੋਕੇਟ ਪਰਮਜੀਤ ਕੌਰ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਨੀਤ ਕਾਹਲੋਂ  ਦਾ ਪਿਤਾ ਦੋ ਦਹਾਕੇ ਪਹਿਲਾਂ ਆਪਣੇ ਚੰਗੇ  ਭਵਿੱਖ ਲਈ ਵਿਦੇਸ਼ ਇਟਲੀ ਗਿਆ ਸੀ ਤੇ ਅਤੇ ਉਥੇ ਹੀ ਸੈੱਟ ਹੋ ਗਿਆ । ਉਹਨਾ ਦੱਸਿਆ ਕਿ ਲੜਕੀ ਪੁਨੀਤ ਕਾਹਲੋਂ ਸ਼ੁਰੂ ਵਿੱਚ ਹੀ ਪੜਾਈ ਵਿੱਚ  ਬਹੁਤ ਹੁਸ਼ਿਆਰ ਹੈ ਅਤੇ ਸਾਰੀਆਂ ਹੀ ਕਲਾਸਾਂ ਵਿੱਚ ਵਧੀਆ ਪ੍ਦਰਸ਼ਨ ਕਰਕੇ ਟਾਪਰ ਰਹੀ ਹੈ। ਪੁਨੀਤ ਕੌਰ ਕਾਹਲੋਂ ਦੇ ਵਿਦੇਸ਼ ਇਟਲੀ ਵਿੱਚ ਡਾਕਟਰ ਬਨਣ ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।

LEAVE A REPLY

Please enter your comment!
Please enter your name here