ਭੂਰਾ ਸਿੰਘ ਦੇ ਕਾਤਲ ਨਾਂ ਫੜੇ ਤਾਂ ਲਹਿਰਾ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਲੱਗੇਗਾ ਧਰਨਾ: ਜਨਕ ਸਿੰਘ ਭਟਾਲ
ਦਲਜੀਤ ਕੌਰ
ਲਹਿਰਾਗਾਗਾ, 25 ਸਤੰਬਰ, 2024:
ਇੱਥੋਂ ਥੋੜ੍ਹੀ ਦੂਰ ਹਲਕੇ ਦੇ ਵੱਡੇ ਪਿੰਡ ਭੁਟਾਲ ਕਲਾਂ ਵਿਖੇ ਸਰਦਾਰ ਭੂਰਾ ਸਿੰਘ ਸਪੁੱਤਰ ਕਿਰਪਾਲ ਸਿੰਘ ਦਾ ਪਰਿਵਾਰਕ ਜੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਘਿਨਾਉਣਾ ਕਤਲ ਕੀਤਾ ਗਿਆ ਜਿਸਦੇ ਅੱਜ਼ ਭੋਗ ਪਾਏ ਗਏ। ਉਹਨਾਂ ਦੀ ਅੰਤਿਮ ਅਰਦਾਸ ਮੌਕੇ ਜਨਕ ਸਿੰਘ ਭੁਟਾਲ ਸੀਨੀਅਰ ਮੀਤ ਪ੍ਰਧਾਨ ਬੀ ਕੇ ਯੂ ਉਗਰਾਹਾਂ ਨੇ ਇਸ ਕਤਲ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇਹ ਕੰਮ ਕਤਲ ਸਾਡੇ ਸਮੂਹ ਨਗਰ ਨਿਵਾਸੀਆਂ ਦੇ ਮੱਥੇ ਤੇ ਕਲੰਕ ਹੈ। ਅਸੀਂ ਸਮੂਹ ਨਿਵਾਸੀ ਕਿਸਾਨ ਜਥੇਬੰਦੀਆਂ ਕਲੱਬ ਮੈਂਬਰਾਨ ਅਤੇ ਸਮੂਹ ਪਾਰਟੀਆਂ ਇਸ ਕਤਲ ਦੀ ਪੂਰਜੋਰ ਨਿੰਦਿਆ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਰਹਿੰਦੇ ਦੋਸ਼ੀਆਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜ਼ੇਕਰ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦੇ ਹਾਂ ਕਿ 26 ਸਤੰਬਰ ਤੱਕ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਫਿਰ ਅਣਮਿੱਥੇ ਸਮੇਂ ਲਈ ਥਾਣਾ ਲਹਿਰਾਗਾਗਾ ਦਾ ਘਿਰਾਓ ਕੀਤਾ ਜਾਵੇਗਾ, ਜਿਸਦੀ ਸਮੁੱਚੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਸਮੂਹ ਬੁਲਾਰਿਆਂ ਨੇ ਭੂਰਾ ਸਿੰਘ ਦੀ ਮੌਤ ਤੇ ਗਹਿਰੇ ਦੁੱਖ਼ ਦਾ ਪ੍ਰਗਟਾਵਾ ਕੀਤਾ ਉਹਨਾਂ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਗਿਆਨੀ ਨਿਰੰਜਣ ਸਿੰਘ ਭੁਟਾਲ ਨੇ ਵੀ ਰਹਿੰਦੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਇਸ ਸਮੇਂ ਜਥੇਦਾਰ ਪ੍ਰਗਟ ਸਿੰਘ ਗਾਗਾ, ਗਿਆਨੀ ਨਿਰੰਜਣ ਸਿੰਘ ਭੁਟਾਲ, ਸੁਖਜਿੰਦਰ ਸਿੰਘ ਮੈਂਬਰ ਜ਼ਿਲਾ ਪ੍ਰੀਸ਼ਦ, ਸਾਬਕਾ ਚੇਅਰਮੈਨ ਗੁਰਸੰਤ ਸਿੰਘ ਭੁਟਾਲ, ਜਗਜੀਤ ਸਿੰਘ ਭੁਟਾਲ, ਮਾਸਟਰ ਰਘਵੀਰ ਸਿੰਘ ਭੁਟਾਲ ਹਾਜ਼ਰ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਨਮੀਕ ਸਿੰਘ ਹੈਨਰੀ, ਬੁੱਧ ਸਿੰਘ ਪ੍ਰਧਾਨ ਪਟਵਾਰ ਯੂਨੀਅਨ ਲਹਿਰਾਗਾਗਾ, ਚੜ੍ਹਤ ਸਿੰਘ ਸਰਪੰਚ ਭਾਠੂਆਂ, ਜਸਵੰਤ ਸਿੰਘ ਸਾਬਕਾ ਸਰਪੰਚ ਦੇਹਲਾ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।