ਮਕਬੂਲ ਭਾਰਤੀ ਸ਼ਾਇਰ ਮੁਨੱਵਰ ਰਾਣਾ  ਦੇ ਦੇਹਾਂਤ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਦੁੱਖ ਦਾ ਇਜਹਾਰ 

0
116
ਅਮ੍ਰਿਤਸਰ ,15 ਜਨਵਰੀ :- ਮਾਂ ਉੱਤੇ ਖੂਬਸੂਰਤ ਸਿਅਰ ਲਿਖਕੇ ਦੁਨੀਆਂ ਭਰ ਵਿੱਚ ਦਾਦ ਹਾਸਲ ਕਰਨ ਵਾਲੇ ਉਰਦੂ ਜੁਬਾਨ ਦੇ ਮਕਬੂਲ  ਸ਼ਾਇਰ ਰਾਣਾ ਮੁਨੱਵਰ ਦੇ ਦੇਹਾਂਤ ਤੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ ਵਲੋਂ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ।
ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਰਨਲ ਸਕੱਤਰ  ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ ਹਰਜਿੰਦਰ ਸਿੰਘ ਅਟਵਾਲ ਦੇ ਹਵਾਲੇ ਨਾਲ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਇਹ ਦੁੱਖ ਦੀ ਗੱਲ ਹੈ ਕਿ  ਉਰਦੂ ਸਾਹਿਤ ਦੇ ਮਸ਼ਹੂਰ ਸਿਤਾਰੇ ਮੁਨੱਵਰ ਰਾਣਾ ਨਹੀਂ ਰਹੇ। ਲੰਬੀ ਬਿਮਾਰੀ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਰਾਣਾ ਦੀ ਮੌਤ ‘ਤੇ ਦੇਸ਼ ਭਰ ‘ਚ ਸੋਗ ਦੀ ਲਹਿਰ ਹੈ। ਆਪਣੀ ਮਾਂ ‘ਤੇ ਲਿਖੀ ਆਪਣੀ ਸ਼ਾਨਦਾਰ ਕਵਿਤਾ ਤੋਂ ਇਲਾਵਾ, ਮੁਨੱਵਰ ਰਾਣਾ ਨੇ ਜ਼ਿੰਦਗੀ ਅਤੇ ਮੌਤ ‘ਤੇ ਕਈ ਕਵਿਤਾਵਾਂ ਲਿਖੀਆਂ ਸਨ। ਹੁਣ ਉਨ੍ਹਾਂ ਦੇ ਇਸ ਫਾਨੀ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਉਹਨਾਂ ਨੂੰ
“ਕਿਸੀ ਕੋ ਘਰ ਮਿਲਾ ਹਿੱਸੇ ਮੇਂ ਯਾ ਕੋਈ ਦੁਕਾਂ ਆਈ, ਮੈ ਘਰ ਮੇਂ ਸਭ ਸੇ ਛੋਟਾ ਥਾ ਮੇਰੇ ਹਿੱਸੇ ਮੇ ਮਾਂ ਆਈ”  ਵਰਗੇ ਅਨੇਕਾਂ ਸਿਅਰਾਂ ਨਾਲ ਯਾਦ ਕਰ ਰਹੇ ਹਨ। ਉਹਨਾਂ ਉਰਦੂ ਜੁਬਾਨ ਦੇ ਨਾਲ ਨਾਲ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਵੀ ਸ਼ਾਇਰੀ ਰਚੀ ਅਤੇ ਉਹਨਾਂ ਦੀ ਸ਼ਾਇਰੀ ਵਖ ਵਖ ਸਮੇਂ ਪੰਜਾਬੀ ਦੀਆਂ ਅਖਬਾਰਾਂ ਅਤੇ ਰਸਾਲਿਆਂ ਦਾ ਵੀ ਸੰਗਾਰ ਬਣੀ।
ਗੌਰਤਲਬ ਹੈ ਕਿ ਮੁਨੱਵਰ ਰਾਣਾ ਨੇ ਤਿੰਨ ਕਾਲੇ ਕਨੂੰਨ, ਸੀਏਏ ,ਐਨ ਆਰ ਸੀ ਅਤੇ ਅਯੁੱਧਿਆ ਮਾਮਲੇ ਤੇ ਵੀ ਵਿਰੋਧ ਜਤਾਇਆ ਸੀ ।
ਕੇਂਦਰੀ ਸਭਾ ਦੇ ਅਹੁਦੇਦਾਰਾਂ ਸੁਰਿੰਦਰਪ੍ਰੀਤ ਘਣੀਆਂ, ਸ਼ੈਲਿੰਦਰਜੀਤ ਰਾਜਨ, ਮਨਜੀਤ ਇੰਦਰਾ, ਭੁਪਿੰਦਰ ਕੌਰ ਪ੍ਰੀਤ, ਬਲਵਿੰਦਰ ਸੰਧੂ, ਦਲਜੀਤ ਸਿੰਘ ਸਾਹੀ, ਮੂਲ ਚੰਦ ਸ਼ਰਮਾ , ਰਜਿੰਦਰ ਰਾਜਨ ,ਮਖਣ ਕੁਹਾੜ ਗੁਰਭੇਜ ਸਿੰਘ ਗੁਰਾਇਆ, ਡਾ ਉਮਿੰਦਰ ਜੌਹਲ, ਡਾ ਸ਼ਿੰਦਰਪਾਲ ਸਿੰਘ, ਡਾ ਪਰਮਜੀਤ ਸਿੰਘ ਬਾਠ, ਮਨਜੀਤ ਸਿੰਘ ਵਸੀ, ਹਰਪਾਲ ਨਾਗਰਾ, ਗੁਰਪ੍ਰੀਤ ਸਿੰਘ ਰੰਗੀਲਪੁਰ, ਗੁਰਮੀਤ ਬਾਜਵਾ, ਦੀਪਕ ਸ਼ਰਮਾ ਚਨਾਰਥਲ,ਬਲਵਿੰਦਰ ਸੰਧੂ, ਅਮਰਜੀਤ ਸਿੰਘ ਜੀਤ, ਗੁਰਬਿੰਦਰ ਸਿੰਘ ਮਾਣਕ, ਡਾ. ਹਰਪ੍ਰੀਤ ਸਿੰਘ ਰਾਣਾ, ਯਤਿੰਦਰ ਕੌਰ ਮਾਹਲ, ਜਸਵੰਤ ਰਾਏ, ਜਸਵੀਰ ਰਾਣਾ,ਮਨਜਿੰਦਰ ਧਨੋਆ,  ਗੁਰਮੀਤ ਸਿੰਘ ਸਰਾਂ,ਰਿਸ਼ੀ ਹਿਰਦੇ ਪਾਲ, ਸੁਰਿੰਦਰਜੀਤ ਚੌਹਾਨ, ਡਾ. ਦੇਵਿੰਦਰ ਸੈਫੀ, ਗੁਰਸੇਵਕ ਸਿੰਘ ਢਿੱਲੋਂ, ਸੰਪੂਰਨ ਟੱਲੇਵਾਲੀਆ, ਤੇਜਾ ਸਿੰਘ ਤਿਲਕ, ਸੁਰਿੰਦਰ ਸਿੰਘ  ਖੀਵਾ, ਮਦਨ ਵੀਰਾ, ਵਿਸ਼ਾਲ,ਅਨਿਲ ਫਤਿਹਗੜ੍ਹ ਜੱਟਾਂ ,ਐਸ ਨਸੀਮ ਅਤੇ  ਡਾ ਕਰਮਜੀਤ ਸਿੰਘ ਨੇ ਮੁਨੱਵਰ ਰਾਣਾ ਦੇ ਦੇਹਾਂਤ ਤੇ ਕਿਹਾ ਕਿ ਉਹਨਾਂ ਦੇ ਤੁਰ ਜਾਣ ਤੇ ਚੇਤਨ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

LEAVE A REPLY

Please enter your comment!
Please enter your name here