ਮਗਸੀਪਾ ਖੇਤਰੀ ਕੇਂਦਰ ਬਠਿੰਡਾ ਵੱਲੋਂ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਆਯੋਜਨ

0
28

ਮਾਨਸਾ, 02 ਫਰਵਰੀ:

ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਸੇਵਾਵਾਂ ਨਿਭਾਅ ਰਹੇ ਅਧਿਕਾਰੀਆਂ ਕਰਮਚਾਰੀਆਂ ਦੀ ਦੋ ਰੋਜ਼ਾ ਸਰਵਿਸ ਟਰੇਨਿੰਗ ਮਗਸੀਪਾ ਖੇਤਰੀ ਕੇਂਦਰ ਬਠਿੰਡਾ ਵੱਲੋਂ ਸਿਖਲਾਈ ਅਧਿਕਾਰੀ ਮਨਦੀਪ ਸਿੰਘ ਦੀ ਅਗਵਾਈ ਹੇਠ ਸਥਾਨਕ ਬੱਚਤ ਭਵਨ ਵਿਖੇ ਕਰਵਾਈ ਗਈ।
ਸ੍ਰੀ ਮਨਦੀਪ ਸਿੰਘ ਨੇ ਦੱਸਿਆ ਕਿ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਦੌਰਾਨ ਦਫ਼ਤਰੀ ਕੰਮਕਾਜ, ਪ੍ਰਬੰਧਨ, ਪੰਜਾਬ ਗਰੀਵੈਂਸ ਪੋਰਟਲ, ਈ ਆਫਿਸ ਤੋਂ ਇਲਾਵਾ ਆਰ.ਟੀ.ਆਈ. ਮਾਹਿਰਾਂ ਵੱਲੋਂ ਆਪਣੇ ਲੈਕਚਰਾਂ ਅਤੇ ਪਾਵਰ ਪੁਆਇੰਟ ਪੇਸ਼ਕਾਰੀਆਂ ਰਾਹੀਂ ਸਿਖਲਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਵਰਕਸ਼ਾਪ ਦਾ ਮਕਸਦ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਸਮੇਂ ਦਾ ਹਾਣੀ ਬਣਾਉਣਾ, ਉਨ੍ਹਾਂ ਦੀ ਕਾਰਜਕੁਸ਼ਲਤਾ ਵਿਚ ਵਾਧਾ ਕਰਨਾ ਅਤੇ ਬਦਲਦੇ ਸਮੇਂ ’ਚ ਆ ਰਹੀਆਂ ਤਬਦੀਲੀਆਂ ਅਨੁਸਾਰ ਸਰਕਾਰੀ ਕੰਮਕਾਜ ਨੂੰ ਨੇਪਰੇ ਚੜ੍ਹਾਉਣ ਬਾਰੇ ਦੱਸਣਾ ਸੀ ਤਾਂ ਜੋ ਸੂਬਾ ਵਾਸੀਆਂ ਨੂੰ ਬਿਹਤਰੀਨ ਪ੍ਰਸ਼ਾਸਨਿਕ ਸੇਵਾਵਾਂ ਦਿੱਤੀਆਂ ਜਾ ਸਕਣ।
ਇਸ ਵਰਕਸ਼ਾਪ ਦੌਰਾਨ ਐਸੋਸੀਏਟ ਪ੍ਰੋਫੈਸਰ (ਮੈਨੈਜ਼ਮੈਂਟ) ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਸ੍ਰੀ ਵਿਕਾਸਦੀਪ ਵੱਲੋਂ ਦਫ਼ਤਰੀ ਕਾਰ ਵਿਹਾਰ, ਅਧਿਕਾਰੀਆਂ ਦਾ ਲੋਕਾਂ ਨਾਲ ਤਾਲਮੇਲ, ਸਹਿਯੋਗ ਅਤੇ ਆਪਣੀ ਨੌਕਰੀ ਪ੍ਰਤੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਨੂੰ ਲੈ ਕੇ ਪ੍ਰੇਰਨਾਦਾਇਕ ਜਾਣਕਾਰੀ ਦਿੱਤੀ ਗਈ ਉੱਥੇ ਹੀ ਐਡਵੋਕੇਟ ਸ੍ਰੀ ਵਰੁਣ ਬਾਂਸਲ ਨੇ ਆਰ.ਟੀ.ਆਈ. ਐਕਟ ਬਾਰੇ ਵਿਸਥਾਰਪੂਰਵਕ ਸਮਝਾਇਆ। ਇਸ ਤੋਂ ਇਲਾਵਾ ਜ਼ਿਲ੍ਹਾ ਆਈ.ਟੀ. ਮੈਨੇਜ਼ਰ ਸ੍ਰੀ ਅਨਮੋਲ ਗਰਗ ਵੱਲੋਂ ‘ਪੰਜਾਬ ਸ਼ਿਕਾਇਤ ਨਿਵਾਰਣ ਪ੍ਰਣਾਲੀ ਪੋਰਟਲ’  ਦੀ ਕਾਰਜਪ੍ਰਣਾਲੀ, ਪੋਰਟਲ ’ਤੇ ਆਈਆਂ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਅਤੇ ਈ ਆਫਿਸ ਪੋਰਟਲ ’ਤੇ ਕੀਤੇ ਜਾਣ ਵਾਲੇ ਪੱਤਰ ਵਿਹਾਰ ਬਾਰੇ ਪਾਵਰਪੁਆਇੰਟ ਪੇਸ਼ਕਾਰੀ ਦੇ ਜ਼ਰੀਏ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। 

LEAVE A REPLY

Please enter your comment!
Please enter your name here