ਮਤੀ ਜਸਵਿੰਦਰ ਕੌਰ ਪ੍ਰਿੰਸੀਪਲ ਸ.ਸ.ਸ.ਸ.ਸ਼ੇਰਮਾਜਰਾ ਨੂੰ ਕੀਤਾ ਗਿਆ ਸਨਮਾਨਿਤ

0
15

ਸ੍ਰੀਮਤੀ ਜਸਵਿੰਦਰ ਕੌਰ ਪ੍ਰਿੰਸੀਪਲ ਸ.ਸ.ਸ.ਸ.ਸ਼ੇਰਮਾਜਰਾ ਨੂੰ ਕੀਤਾ ਗਿਆ ਸਨਮਾਨਿਤ

ਪਟਿਆਲਾ ()-  ਪੰਜਾਬ ਸਕੂਲ ਖੇਡਾਂ 2026-27 ਦਾ ਜ਼ੋਨ ਪਟਿਆਲਾ-ਦਾ ਜ਼ੋਨਲ ਕ੍ਰਿਕਟ ਟੂਰਨਾਮੈਂਟ ਡਾ. ਰਜਨੀਸ਼ ਗੁਪਤਾ (ਪ੍ਰਧਾਨਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) , ਸ੍ਰੀ ਬਲਵਿੰਦਰ ਸਿੰਘ ਜੱਸਲ (ਸਕੱਤਰਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2), ਸ੍ਰੀ ਬਲਕਾਰ ਸਿੰਘ (ਵਿੱਤ ਸਕੱਤਰਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਅਤੇ ਸ੍ਰੀ ਸਤਵਿੰਦਰ ਸਿੰਘ (ਕ੍ਰਿਕਟ ਇੰਚਾਰਜਜ਼ੋਨ ਪਟਿਆਲਾ-2) ਦੀ ਅਗਵਾਈ ਵਿੱਚ ਬੁੱਢਾ ਦਲ ਸਪੋਰਟਸ ਕੰਪਲੈਕਸ ਪਟਿਆਲਾ ਵਿਖੇ ਚੱਲ ਰਿਹਾ ਹੈ। ਜ਼ੋਨਲ ਅੰਡਰ-14 (ਮੁੰਡੇ) ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਲ ਮੈਚਾਂ ਦੀ ਸ਼ੁਰੂਆਤ ਸ੍ਰੀਮਤੀ ਜਸਵਿੰਦਰ ਕੌਰ (ਪ੍ਰਿੰਸੀਪਲ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਮਾਜਰਾ ਪਟਿਆਲਾ) ਦੇ ਕਰ ਕਮਲਾਂ ਨਾਲ ਹੋਈ। ਪਹਿਲੇ ਸੈਮੀਫਾਈਲ ਮੈਚ ਵਿੱਚ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਪਟਿਆਲਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਰੂ ਨਾਨਕ ਫਾਉਂਡੇਸ਼ਨ ਪਬਲਿਕ ਸਕੂਲ ਪਟਿਆਲਾ ਦੀ ਟੀਮ ਨੂੰ ਹਰਾਇਆ। ਦੂਜੇ ਸੈਮੀਫਾਈਲ ਮੈਚ ਦੇ ਰੋਮਾਂਚਕ ਮੁਕਾਬਲੇ ਵਿੱਚ ਆਰਮੀ ਪਬਲਿਕ ਸਕੂਲ ਪਟਿਆਲਾ ਦੀ ਟੀਮ ਨੇ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਦੀ ਟੀਮ ਨੂੰ ਹਰਾ ਕੇ ਫਾਈਨਲ ਲਈ ਸਥਾਨ ਪੱਕਾ ਕੀਤਾ। ਸ੍ਰੀ ਬਲਵਿੰਦਰ ਸਿੰਘ ਜੱਸਲ ਨੇ ਸ੍ਰੀਮਤੀ ਜਸਵਿੰਦਰ ਕੌਰ (ਪ੍ਰਿੰਸੀਪਲ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਮਾਜਰਾ ਪਟਿਆਲਾ) ਦਾ ਟੂਰਨਾਮੈਂਟ ਵਿੱਚ ਪਹੁੰਚਣ ਤੇ ਜ਼ੋਨ ਪਟਿਆਲਾ-ਦੀ ਜ਼ੋਨਲ ਟੂਰਨਾਮੈਂਟ ਕਮੇਟੀ ਵੱਲੋਂ ਨਿਘਾ ਸਵਾਗਤ ਕੀਤਾ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ। ਸ੍ਰੀਮਤੀ ਜਸਵਿੰਦਰ ਕੌਰ ਜੀ ਨੇ ਸਭ ਖਿਡਾਰੀਆਂ ਨੂੰ ਆਪਣਾ ਆਸ਼ੀਰਵਾਦ ਦਿਤਾ। ਸ੍ਰੀਮਤੀ ਜਸਵਿੰਦਰ ਕੌਰ ਜੀ ਨੇ ਬੱਚਿਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਹਰ ਬੱਚੇ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਜਰੂਰ ਲੈਣਾ ਚਾਹੀਦਾ ਹੈ ਕਿਉਕਿ ਖੇਡਾਂ ਨਾਲ ਬੱਚਾ ਨਸ਼ਿਆਂ ਤੋਂ ਦੂਰ ਰਹਿੰਦਾ ਹੈ। ਸ੍ਰੀਮਤੀ ਜਸਵਿੰਦਰ ਕੌਰ ਜੀ ਨੇ ਅਗੇ ਕਿਹਾ ਕਿ ਖੇਡਾਂ ਨਾਲ ਬੱਚਿਆਂ ਵਿੱਚ ਅਨੁਸਾਸ਼ਨਸਮੇਂ ਦਾ ਪਾਬੰਧਸਹਿਨਸ਼ੀਲਤਾ ਵਰਗੇ ਚੰਗੇ ਗੁਣਾਂ ਦਾ ਵਿਕਾਸ ਹੁੰਦਾ ਹੈ।  ਟੂਰਨਾਮੈਂਟ ਵਿੱਚ ਮੌਜੂਦਾ ਸਭ ਅਧਿਆਪਕਾਂ ਅਤੇ ਕੋਚ ਸਾਹਿਬਨਾਂ ਨੇ ਸ੍ਰੀਮਤੀ ਜਸਵਿੰਦਰ ਕੌਰ ਜੀ ਦਾ ਟੂਰਨਾਮੈਂਟ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਸ੍ਰੀਮਤੀ ਮਮਤਾ ਰਾਣੀਸ੍ਰੀ ਪਰਵੀਨ ਕੁਮਾਰਸ੍ਰੀ ਜਸਦੇਵ ਸਿੰਘਸ੍ਰੀਮਤੀ ਬਲਜਿੰਦਰ ਕੌਰਸ੍ਰੀਮਤੀ ਯਾਦਵਿੰਦਰ ਕੌਰਸ੍ਰੀਮਤੀ ਜਾਹਿਦਾ ਕੁਰੈਸ਼ੀਸ੍ਰੀਮਤੀ ਰੁਪਿੰਦਰ ਕੌਰ ਅਤੇ ਸ੍ਰੀ ਮਨਪ੍ਰੀਤ ਸਿੰਘ ਸ਼ੇਰਮਾਜਰਾ (ਪ੍ਰੈਸ ਇੰਚਾਰਜ) ਮੌਜੂਦ ਸਨ।

LEAVE A REPLY

Please enter your comment!
Please enter your name here