ਮਨਸਾ ਦੇਵੀ ਰਾਈਸ ਮਿੱਲ ਨੂੰ ਸਰਟੀਫਿਕੇਟ ਆਫ ਇਨ ਪ੍ਰਿੰਸੀਪਲ ਅਪਰੂਵਲ ਜਾਰੀ

0
47
ਮਨਸਾ ਦੇਵੀ ਰਾਈਸ ਮਿੱਲ ਨੂੰ ਸਰਟੀਫਿਕੇਟ ਆਫ ਇਨ ਪ੍ਰਿੰਸੀਪਲ ਅਪਰੂਵਲ ਜਾਰੀ

-ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
ਮਨਸਾ ਦੇਵੀ ਰਾਈਸ ਮਿੱਲ ਨੂੰ ਸਰਟੀਫਿਕੇਟ ਆਫ ਇਨ ਪ੍ਰਿੰਸੀਪਲ ਅਪਰੂਵਲ ਜਾਰੀ
ਮਾਨਸਾ, 23 ਅਗਸਤ:
ਡਿਪਟੀ ਕਮਿਸ਼ਨਰ, ਸ੍ਰ. ਕੁਲਵੰਤ ਸਿੰਘ ਵੱਲੋਂ ਮੈਸ. ਮਨਸਾ ਦੇਵੀ ਰਾਈਸ ਮਿੱਲ, (ਤਲਵੰਡੀ ਸਾਬੋ ਰੋਡ) ਮਾਨਸਾ ਨੂੰ ਰਾਈਟ ਟੂ ਬਿਜਨਸ ਐਕਟ 2020 ਦੇ ਅਧੀਨ ਸਰਟੀਫਿਕੇਟ ਆਫ ਇਨ ਪ੍ਰਿੰਸੀਪਲ ਅਪਰੂਵਲ (ਐਕਸਪੈਸ਼ਨ) ਜਾਰੀ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਾ ਨੂੰ ਪ੍ਰਫੂਲਿਤ ਕਰਨ ਲਈ ਕਈ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿੰਨ੍ਹਾਂ ਦਾ ਉਦਯੋਗਪਤੀਆਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਜਾਣਕਾਰੀ ਲਈ ਜਿਲ੍ਹਾ ਉਦਯੋਗ ਕੇਂਦਰ ਮਾਨਸਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਸੁਤੰਤਰਜੋਤ ਸਿੰਘ, ਫੰਕਸ਼ਨਲ ਮੈਨੇਜਰ ਪਰਮਿੰਦਰ ਸਿੰਘ ਅਤੇ ਉੱਚ ਉਦਯੋਗਿਕ ਉਨੱਤੀ ਅਫਸਰ ਸ੍ਰੀ ਸ਼ੰਕਰ ਗੋਇਲ ਸ੍ਰੀ ਅਨਮੋਲ ਗਰਗ ਮੌਜੂਦ ਸਨ।
ਸਬੰਧਤ ਤਸਵੀਰ ਨਾਲ ਨੱਥੀ ਹੈ।

LEAVE A REPLY

Please enter your comment!
Please enter your name here