ਮਾਨਸਾ 17 ਅਗਸਤ:
ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਵਿਜੈ ਕੁਮਾਰ ਜੈਨ ਜ਼ਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵੱਲੋਂ ਪਿੰਡ ਬਰ੍ਹੇ ਵਿਖੇ ਮਮਤਾ ਦਿਵਸ ਮੌਕੇ ਟੀਕਾਕਰਣ ਕਰਵਾਉਣ ਲਈ ਆਏ ਬੱਚਿਆਂ ਦੇ ਮਾਪਿਆ ਨੂੰ ਗਰਭਵਤੀ ਮਾਵਾਂ ਦੇ ਗਰਭ ਦੋਰਾਨ ਦੋ ਟੀਕੇ ਟੈਟਨਸ ਲਗਾਉਣ ਸਬੰਧੀ ਜਾਣੂ ਕਰਵਾਇਆ।
ਉਨ੍ਹਾਂ ਕਿਹਾ ਕਿ ਟੈਟਨਸ ਦਾ ਟੀਕਾ ਜਨਮ ਤੱਕ ਮਾਂ ਅਤੇ ਬੱਚੇ ਨੂੰ ਟੈਟਨਸ ਦੀ ਬਿਮਾਰੀ ਤੋ ਸੁਰੱਖਿਅਤ ਰੱਖਦਾ ਹੈ। ਜਨਮ ਤੋਂ ਬਾਅਦ ਬੱਚੇ ਨੂੰ ਹਾਇਪੈਟਸ ਬੀ ਅਤੇ ਪੋਲੀਓ ਦੀ ਜੀਰੋ ਡੋਜ ਅਤੇ ਬੀ.ਸੀ.ਜੀ.ਦਾ ਟੀਕਾ ਖੱਬੇ ਮੋਢੇ ’ਤੇ ਲਗਾਇਆ ਜਾਂਦਾ ਹੈ ਜੋ ਕਿ ਬੱਚੇ ਨੂੰ ਟੀ.ਬੀ. ਦੀ ਬਿਮਾਰੀ ਤੋ ਬਚਾਉਂਦਾ ਹੈ। ਉਨ੍ਹਾਂ ਜ਼ਿਲਾ ਟੀਕਾਕਰਨ ਅਫਸਰ ਡਾ.ਅਰਸ਼ਦੀਪ ਸਿੰਘ ਦੀ ਦੇਖ ਰੇਖ ਹੇਠ ਮਿਸ਼ਨ ਇੰਦਰਧਨੁਸ਼ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਪਹਿਲਾ ਰਾਊਂਡ 11 ਤੋ 16 ਸਤੰਬਰ, ਦੂਜਾ ਰਾਊਡ 9 ਤੋਂ 14 ਅਕਤੂਬਰ ਅਤੇ ਤੀਜਾ ਰਾਊਡ 20 ਤੋਂ 25 ਨਵੰਬਰ 2023 ਤੱਕ ਟੀਕਾਕਰਣ ਸਬੰਧੀ ਸਪੈਸ਼ਲ ਹਫਤੇ ਤਹਿਤ ਲਗਾਇਆ ਜਾ ਰਿਹਾ ਹੈ ਤਾਂ ਜੋ ਰੂਟੀਨ ਟੀਕਾਕਰਣ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਮੀਜਲ ਅਤੇ ਰੂਬੇਲਾ ਦੀ ਵੈਕਸੀਨੇਸ਼ਨ ਦੇ ਟੀਚੇ ਨੂੰ ਪੂਰਾ ਕਰਨ ’ਤੇ ਜੋਰ ਦਿੰਦਿਆ ਕਿਹਾ ਕਿ 6 ਹਫ਼ਤੇ ਦੀ ਉਮਰ ’ਤੇ ਰੂਟੀਨ ਵੈਕਸੀਨ ਲਗਾਉਣੀ ਸ਼ੁਰੂ ਕੀਤੀ ਜਾਂਦੀ ਹੈ ਸੋ ਸਾਨੂੰ ਚਾਰਟ ਅਨੁਸਾਰ ਆਪਣੇ ਨੇੜੇ ਦੇ ਸਿਹਤ ਕੇਂਦਰ ਜਾ ਕੇ ਕਰਵਾਉਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਇਸ ਮੌੌਕੇ ਅਸ਼ਵਨੀ ਕੁਮਾਰ ਹੈਲਥ ਸੁਪਰਵਾਇਜਰ, ਬਲਜੀਤ ਰਾਣੀ ਏ ਐਨ ਐਮ, ਨਿਰਭੈ ਸਿੰਘ ਸਿਹਤ ਕਰਮਚਾਰੀ, ਮਨਪ੍ਰੀਤ ਕੌਰ ਸੀ.ਐਚ.ਓ.ਸੁਰਿੰਦਰ ਕੌਰ ਅਤੇ ਪਲਵਿੰਦਰ ਕੋਰ ਆਸ਼ਾ ਹਾਜ਼ਰ ਸਨ।
Boota Singh Basi
President & Chief Editor