ਵਸ਼ਿਗਟਨ ਡੀ ਸੀ-(ਸਰਬਜੀਤ ਗਿੱਲ ) ਦਵਿੰਦਰ ਕੋਰ ਗੁਰਾਇਆ ਇਕ ਵਧੀਆ ਕਵਿਤਰੀ ਹੈ।ਜਿਸ ਨੇ ਕਵਿਤਾਵਾ ਦੇ ਨਾਲ ਨਾਲ ਕਹਾਣੀਆਂ ਨੂੰ ਵੀ ਤਰਜੀਹ ਦਿੱਤੀ ਹੈ। ਇੰਨਾਂ ਦੀ ਪਹਿਲੀ ਕਿਤਾਬ “ਕੱਚੇ ਕੋਠੈ” ਬਹੁਤ ਮਕਬੂਲ ਹੋਈ ਹੈ। ਜਿਸ ਕਰਕੇ ਬੀਬੀ ਦਵਿੰਦਰ ਕੋਰ ਗੁਰਾਇਆ ਦਾ ਹੋਸਲਾ ਬੁਲੰਦ ਹੋ ਗਿਆ ਤੇ ਕਹਾਣੀਆਂ ਵੱਲ ਕਦਮ ਸਹਿਜੇ ਹੀ ਪੁੱਟ ਲਿਆ ਹੈ। ਜਿਸ ਕਰਕੇ ਉਹਨਾਂ ਨੇ ਅਪਨੀ ਦੂਜੀ ਕਿਤਾਬ “ ਮਰਿਆ ਨਹੀਂ ਜਿਊਂਦਾ ਹਾ” ਪਾਠਕਾਂ ਦੇ ਰੂਬਰੂ ਕਰ ਦਿੱਤੀ ਹੈ।
ਜਿੱਥੇ ਇਸ ਕਿਤਾਬ ਨੂੰ ਦਵਿੰਦਰ ਕੋਰ ਨੇ ਅਪਨੇ ਪੰਜਾਬ ਦੋਰੇ ਸਮੇ ਦੀਨਾਂ ਨਗਰ ਗੁਰਦਾਸਪੁਰ ਵਿਖੇ ਇਸ ਦੀ ਕੁੰਢ ਚੁਕਾਈ ਕੀਤੀ ਹੈ। ਜਿਸ ਨੂੰ ਢੇਰ ਸਾਰਾ ਹੁੰਗਾਰਾ ਮਿਲਿਆ ਹੈ। ਜਿੱਥੇ ਇਸ ਕਿਤਾਬ ਦੀਆਂ ਕਹਾਣੀਆਂ ਮੰਨ ਨੂੰ ਚੇਤਨ ਕਰਨ,ਵਿਰਸੇ ਨੂੰ ਪ੍ਰਫੁਲਤ ਕਰਨ,ਅਪਨੀਆਂ ਕਦਰਾਂ ਕੀਮਤਾਂ ਦੀ ਗੱਲ ਕਹਾਣੀਆਂ ਰਾਹੀ ਪ੍ਰਥਾਈ ਹੈ। ਜਿਸ ਨੂੰ ਪੜਕੇ ਪੁਰਾਣੀਆਂ ਪਿੰਡ ਦੀਆਂ ਯਾਦਾਂ,ਕਹਾਣੀ ਤੇ ਕਵਿਤਾ ਦੀ ਚੇਟਕ ਤੋ ਇਲਾਵਾ ਕਾਲਜ ਤੇ ਯੂਨੀਵਰਸਟੀ ਦੀਆਂ ਯਾਦਾਂ ਦੇ ਖ਼ੁਆਬਾਂ ਨੂੰ ਕਲਮ ਰਾਹੀ ਪੇਪਰ ਤੇ ਉਤਾਰਿਆ ਹੈ।
ਭਾਵੇ ਇਸ ਦੇ ਰਵੀਊ ਕਈ ਲੇਖਕ ਕਰਨਗੇ ਪਰ ਉਚੇਚੇ ਤੋਰ ਤੇ ਵਸ਼ਿਗਟਨ ਮੈਟਰੋਪਲਿਟਨ ਦੇ ਉੱਘੇ ਨਾਮਵਾਰ ਜਰਨਲਿਸਟ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਉਹਨਾਂ ਦੀ ਰਿਹਾਇਸ਼ਾਂ ਤੇ ਪ੍ਰੀਵਾਰ ਦੀ ਹਾਜ਼ਰੀ ਵਿਚ ਕਿਤਾਬ “ਮਰਿਆ ਨਹੀਂ ਜਿਊਂਦਾ ਹਾਂ” ਸੋਪੀ ਹੈ। ਜਿਸ ਦੇ ਰਵੀਊ ਲਈ ਵੀ ਕਿਹਾ ਗਿਆ ਹੈ। ਆਸ ਹੈ ਕਿ ਡਾਕਟਰ ਸੁਰਿੰਦਰ ਗਿੱਲ ਦਾ ਰਵੀਊ ਆਉਂਦੇ ਦਿਨਾਂ ਵਿੱਚ ਕਈ ਅਖਬਾਰਾਂ ਦਾ ਸ਼ਿੰਗਾਰ ਬਣੇਗਾ।
ਦਵਿੰਦਰ ਕੋਰ ਗੁਰਾਇਆ ਨੇ ਕਿਹਾ ਕਿ ਇਸ ਕਿਤਾਬ ਦਾ ਰਵੀਊ ਮੇਰੇ ਲਈ ਭਵਿਖ ਵਿੱਚ ਮੇਰੀਆਂ ਹੋਰ ਲਿਖਤਾਂ ਨੂੰ ਬਿਹਤਰ ਤੇ ਪੜਨ ਵਾਲਿਆਂ ਸਰੋਤਿਆਂ ਲਈ ਲਾਹੇਵੰਦ ਸਾਬਤ ਹੋਵੇਗਾ।
Boota Singh Basi
President & Chief Editor