ਮਲਵਿੰਦਰ ਦੀ ਪੁਸਤਕ ‘ਚੱੁਪ ਦਾ ਮਰਮ ਪਛਾਣੀਏ” ਉਪਰ ਵਿਚਾਰ ਚਰਚਾ ਸਮਾਗਮ

0
76

“ਚੁੱਪ ਦਾ ਮਰਮ ਪਛਾਣੀਏ ” ਪੜ੍ਹਨਯੋਗ ਅਤੇ ਸੰਭਾਲਣ ਯੋਗ ਪੁਸਤਕ-ਵਿਦਵਾਨ

ਬਾਬਾ ਬਕਾਲਾ ਸਾਹਿਬ 03 ਦਸੰਬਰ

ਅੱਜ ਇੱਥੇ ਪਿਛਲੇ37 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸ਼ਾਇਰ ਮਲਵਿੰਦਰ ਦੀ ਵਾਰਤਕ ਪੁਸਤਕ ‘ਚੱੁਪ ਦਾ ਮਰਮ ਪਛਾਣੀਏ” ਉਪਰ ਵਿਚਾਰ ਚਰਚਾ ਸਮਾਗਮ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਡਾ: ਆਸਾ ਸਿੰਘ ਘੁੰਮਣ (ਸਾਬਕਾ ਪ੍ਰਧਾਨ ਸਿਰਜਣਾ ਕੇਂਦਰ ਕਪੂਰਥਲਾ), ਸ਼ੇਲੰਿਦਰਜੀਤ ਸਿੰਘ ਰਾਜਨ (ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ), ਦੀਪ ਦਵਿੰਦਰ ਸਿੰਘ (ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ), ਜਸਵਿੰਦਰ ਸਿੰਘ ਢਿੱਲੋਂ (ਪ੍ਰਧਾਨ ਪੰਜਾਬੀ ਸਾਹਿਤ ਸਭਾ ਤਰਨ ਤਾਰਨ), ਡਾ: ਮਨਜੀਤ ਸਿੰਘ ਬੱਲ (ਸਾਬਕਾ ਪ੍ਰੋਫੈਸਰ ਰਾਜਿੰਦਰਾ ਮੇੈਡੀਕਲ ਕਾਲਜ ਪਟਿਆਲਾ), ਡਾ: ਮੋਹਣ ਬੇਗੋਵਾਲ (ਪ੍ਰਧਾਨ ਰਾਬਤਾ ਮੁਕਾਲਮਾ ਕਾਵਿ ਅੰਮ੍ਰਿਤਸਰ), ਹਰਪਾਲ ਸਿੰਘ ਨਾਗਰਾ (ਕਾਰਜਕਾਰਨੀ ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ), ਮੈਨੇਜਰ ਭਾਈ ਗੁਰਵਿੰਦਰ ਸਿੰਘ ਦੇਵੀਦਾਸਪੁਰਾ, ਡਾ: ਗਗਨਦੀਪ (ਪ੍ਰਧਾਨ ਮਝੈਲਾਂ ਦੀ ਸੱਥ), ਗਿਆਨੀ ਗੁਲਜਾਰ ਸਿੰਘ ਖੈੜਾ (ਪ੍ਰਧਾਨ ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ ਅਤੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ ਸ਼ੁਸ਼ੋਭਿਤ ਹੋਏ । ਮੰਚ ਸੰਚਾਲਨ ਦੇ ਫਰਜ਼ ਨਿਭਾਉਂਦਿਆਂ ਸਭਾ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ ਨੇ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ । ਇਸ ਦੌਰਾਨ ਸ਼ਾਇਰ ਮਲਵਿੰਦਰ ਦੀ ਵਾਰਤਕ ਪੁਸਤਕ ‘ਚੱੁਪ ਦਾ ਮਰਮ ਪਛਾਣੀਏ” ਉਪਰ ਡਾ: ਮੋਹਣ ਬੇਗੋਵਾਲ ਅਤੇ ਸੰਤੋਖ ਸਿੰਘ ਗੁਰਾਇਆ ਨੇ ਵਿਦਵਤਾ ਭਰਪੂਰ ਪਰਚੇ ਪੜ੍ਹੇ । ਇਸ ਮੌਕੇ ਸ਼ੇਲੰਿਦਰਜੀਤ ਸਿੰਘ ਰਾਜਨ ਨੇੇ ਪੁਸਤਕ ਬਾਰੇ ਜਾਣ ਪਛਾਣ ਕਰਵਾਈ । ਡਾ: ਭੁਪਿੰਦਰ ਸਿੰਘ ਫੇਰਮੂਾਨ, ਬਲਜਿੰਦਰ ਮਾਂਗਟ, ਹਰਜੀਤ ਸਿੰਘ ਸੰਧੂ ਨੇ ਚਰਚਾ ਆਰੰਭ ਕਰਦਿਆਂ ਕਿਹਾ ਕਿ ਚਰਚਾ ਅਧੀਨ ਪੁਸਤਕ ਗਲਪ ਅਤੇ ਵਾਰਤਕ ਦਾ ਸੁਮੇਲ ਹੈ ਜਿਸ ਵਿੱਚੋਂ ਜਿੰਦਗੀ ਦੀ ਸੂਖ਼ਮਤਾ, ਸੰਵੇਦਨਾ ਅਤੇ ਭਾਵੁਕਤਾ ਮਹਿਸੂਸ ਹੁੰਦੀ ਹੈ । ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਪੁਸਤਕ ਵਿਚਲੀਆਂ ਰਚਨਾਵਾਂ ਦੀਆਂ ਘਟਨਾਵਾਂ ਕਲਪਿਤ ਨਹੀਂ ਸਗੋਂ ਮਾਨਵੀ ਅਨੁਭਵ ਦੀ ਨਿਸ਼ਾਨਦੇਹੀ ਕਰਦੀਆਂ ਹਨ । ਡਾ: ਆਸਾ ਸਿੰਘ ਘੁੰਮਣ, ਮੈਨੇਜਰ ਸੁਖਦੇਵ ਸਿੰਘ ਭੱੁਲਰ ਨੇ ਕਿਹਾ ਕਿ ਸਮੁੱਚੀ ਪੁਸਤਕ ਵਿਚੋਂ ਲੇਖਕ ਦਾ ਤਰਕਵਾਦੀ ਨਜ਼ਰੀਆ ਉਸ ਦੀ ਪ੍ਰਤੀਬੱਧਤਾ ਅਤੇ ਜਿੰਦਗੀ ਦਾ ਸੰਘਰਸ਼ ਵਿਖਾਈ ਦਿੰਦੇ ਹਨ । ਹਰਪਾਲ ਸਿੰਘ ਨਾਗਰਾ, ਡਾ: ਮਨਜੀਤ ਸਿੰਘ ਬੱਲ ਨੇ ਵਧਾਈ ਦੇਂਦਿਆ ਕਿਹਾ ਕਿ ਮਲਵਿੰਦਰ ਕੋਲ ਸ਼ਬਦਾਵਲੀ ਬੜੀ ਸਰਲ, ਸਪੱਸ਼ਟ ਅਤੇ ਨਿਧੜਕ ਹੈ । ਡਾ: ਗਗਨਦੀਪ ਸਿੰਘ, ਡਾ: ਸਤਨਾਮ ਬਾਰੀਆ, ਡਾ: ਕੁਲਵੰਤ ਸਿੰਘ ਬਾਠ, ਮਾ: ਲਖਵਿੰਦਰ ਸਿੰਘ ਹਵੇਲੀਆਣਾ, ਅਮਰਜੀਤ ਸਿੰਘ ਘੱਕ, ਮੁਖਤਾਰ ਸਿੰਘ ਗਿੱਲ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਮੁੱਲਵਾਨ ਟਿੱਪਣੀਆਂ ਕੀਤੀਆਂ । ਇਸ ਦੌਰਾਨ ਡਾ: ਆਸਾ ਸਿੰਘ ਘੁੰਮਣ ਦੀ ਪੁਸਤਕ ‘ਬਾਬਾ ਮੱਖਣ ਸ਼ਾਹ ਬਨਜਾਰਾ ਅਤੇ ਭਾਈ ਲੱਖੀ ਸ਼ਾਹ ਲੁਬਾਣਾ’ ਵੀ ਲੋਕ ਅਰਪਿਤ ਕੀਤੀ ਗਈ । ਇਸ ਮੌਕੇ ਗਾਇਕ ਮੱਖਣ ਭੈਣੀਵਾਲਾ, ਕਾਲਾ ਰਿਆਲੀ, ਰਾਜੀਵ ਮੈਹਣੀਆਂ, ਅਕਾਸ਼ਦੀਪ ਸਿੰਘ, ਜਸਮੇਲ ਸਿੰਘ ਜੋਧੇ, ਮਨਦੀਪ ਸਿੰਘ ਬੋਪਾਰਏ, ਸਤਨਾਮ ਬਾਰੀਆ ਨੇ ਗਾਇਕੀ ਪੇਸ਼ ਕੀਤੀ । ਇਸ ਦੌਰਾਨ ਹੋਏ ਕਵੀ ਦਰਬਾਰ ਵਿੱਚ ਜਤਿੰਦਰਪਾਲ ਕੌਰ, ਰਾਜਵਿੰਦਰ ਕੌਰ ਰਾਜ, ਜਤਿੰਦਰਪਾਲ ਕੌਰ, ਜੋਗਿੰਦਰ ਕੌਰ, ਭਗਤ ਨਰਾਇਣ, ਜਗਨ ਨਾਥ ਨਿਮਾਣਾ ਉਦੋਕੇ, ਅਵਤਾਰ ਸਿੰਘ ਗੋਇੰਦਵਾਲ, ਹਰਭਜਨ ਸਿੰਘ ਭੱਗਰੱਥ, ਸੁਖਦੇਵ ਸਿੰਘ ਗੰਂਡਵਾਂ, ਜਸਪਾਲ ਸਿੰਘ ਧੂਲਕਾ, ਦਰਸ਼ਨ ਨੰਦੜਾ, ਸੋਢੀ ਸੱਤੋਵਾਲੀਆ, ਸਤਰਾਜ ਜਲਾਲਾਂਬਾਦੀ, ਨਵਦੀਪ ਸਿੰਘ ਬਦੇਸ਼ਾ, ਸਰਬਜੀਤ ਸਿੰਘ ਪੱਡਾ, ਮਾ: ਲਖਵਿੰਦਰ ਸਿੰਘ ਮਾਨ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ ਅਠੌਲਾ, ਬਲਬੀਰ ਸਿੰਘ ਬੀਰ ਆਦਿ ਨੇ ਕਾਵਿ ਰਚਾਨਵਾਂ ਰਾਹੀਂ ਚੰਗਾ ਰੰਗ ਬੰਨਿਆ ।

 

 

LEAVE A REPLY

Please enter your comment!
Please enter your name here