ਮਲੇਰਕੋਟਲਾ, (ਬੋਪਾਰਾਏ) -ਮਲੇਰਕੋਟਲਾ ਦੇ ਲੋਕਾਂ ਦੀ ਸਹੂਲਤ ਅਤੇ ਕਾਰੋਬਾਰ ਨੂੰ ਬੁਲੰਦੀਆਂ ’ਤੇ ਲਿਜਾਣ ਲਈ ਹਿਮਾਚਲ ਰਾਓ ਟਰਾਂਸਪੋਰਟ ਕਾਰਪੋਰੇਸ਼ਨ ਵਲੋਂ ਮਲੇਰਕੋਟਲਾ ਤੋਂ ਨਾਲਾਗੜ੍ਹ ਲਈ ਸਿੱਧੀ ਬੱਸ ਸੇਵਾ ਇਸੇ ਹਫਤੇ ਸ਼ੁਰੂ ਕੀਤੀ ਜਾ ਰਹੀ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੰਮਦ ਯੂਨਸ ਆਈ.ਏ.ਐਸ. ਕਮਿਸ਼ਨਰ (ਆਬਕਾਰੀ ਅਤੇ ਕਰ) ਅਤੇ ਐਮ.ਡੀ. (ਟਰਾਂਸਪੋਰਟ) ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ 2020 ਤੋਂ ਮਲੇਰਕੋਟਲਾ ਤੋਂ ਸ਼ਿਮਲਾ ਲਈ ਸਿੱਧੀ ਬਸ ਸੇਵਾ ਪਹਿਲਾਂ ਹੀ ਸਫਲਤਾਪੂਰਵਕ ਚੱਲ ਰਹੀ ਹੈ । ਉਨਾਂ ਕਿਹਾ ਕਿ ਬਸ ਸੇਵਾ ਸ਼ੁਰੂ ਕਰਨ ਨਾਲ ਲੋਕਾਂ ਨੂੰ ਸਫਰ ਦੀਆਂ ਪ੍ਰੇਸ਼ਾਨੀਆਂ ਤੋਂ ਨਿਜ਼ਾਤ ਮਿਲੇਗੀ ਅਤੇ ਦੋਵਾਂ ਸੂਬਿਆਂ ਦੇ ਲੋਕਾਂ ਅੰਦਰ ਕਾਰੋਬਾਰ, ਸੈਰ-ਸਪਾਟਾ, ਸੱਭਿਆਚਾਰਕ ਅਤੇ ਸਮਾਜਿਕ ਸਾਂਝ ਨੂੰ ਹੋਰ ਵੀ ਬਲ ਮਿਲੇਗਾ ।
Boota Singh Basi
President & Chief Editor