ਮਲੇਰਕੋਟਲਾ ਵਿਚ ਸੈਂਕੜੇ ਝੁੱਗੀਆਂ ਸੜ ਕੇ ਸੁਆਹ

0
438

ਮਾਲੇਰਕੋਟਲਾ, (ਬੋਪਾਰਾਏ) -ਸਥਾਨਕ ਇੰਡਸਟਰੀ ਏਰੀਆ ਵਿਚ ਸਥਿੱਤ ਸੈਂਕੜੇ ਝੁੱਗੀਆਂ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈਆਂ। ੇ ਨੇੜੇ ਸਥਿਤ ਅਰਹਿੰਤ ਸਪੀਨਿੰਗ ਮਿਲਜ ਦੇ ਫਾਇਰ ਅਮਲੇ ਨੇ ਅੱਗ ’ਤੇ ਪਾਇਆ ਕਾਬੂ ਅਤੇ ਸਥਾਨਕ ਫਾਇਰ ਬ੍ਰਿਗੇਡ ਨੇ ਅੱਗ ਬਝਾਉਣ ਸਹਿਯੋਗ ਦਿੱਤਾ। ਝੁੱਗੀਆਂ ਵਿਚ ਰਹਿਣ ਵਾਲਿਆ ਕਿਰਨ ਦੇਵੀ ਪਤਨੀ ਸੰਕਰ ਮੁਖੀਆ, ਮਾਲਤੀ, ਦਿਨੇਸ਼ ਰੁਕਮਨੀ, ਆਰਤੀ ਦੇਵੀ, ਫੂਲਨ ਦੇਵੀ, ਬੰਟੀ, ਕਪਿਲ ਦੇਵੀ, ਚਾਂਦਨੀ, ਅਰੁਣ ਮੁਖੀਆਂ, ਆਰਤੀ ਦੇਵੀ, ਉਪਿੰਦਰ ਮੁੱਖੀਆਂ, ਬੰਟੀ ਮੁੱਖੀਆਂ ਆਦਿ ਨੇ ਦੱਸਿਆ ਕਿ ਪੂਜਾ ਪਤਨੀ ਬੰਟੀ ਦੀ ਝੁੱਗੀ ਨੂੰ ਅਚਾਨਕ ਅੱਗ ਲੱਗ ਗਈ ਜਦੋਂ ਅਸੀਂ ਇਕੱਠੇ ਹੋ ਕੇੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਅੱਗ ਭਾਂਬੜ ਬਣ ਗਈ ਅਤੇ ਨੇੜਲੀਆਂ ਝੁੱਗੀਆਂ ਨੂੰ ਆਪਣੀਆਂ ਲਪੇਟ ਵਿਚ ਲੈ ਲਿਆ ਅਤੇ ਵੇਖਦੇ ਹੀ ਵੇਖਦੇ ਸਾਰੀਆਂ ਝੁੱਗੀਆਂ ਅੱਗ ਦੀ ਮਾਰ ਹੇਠ ਆ ਗਈਆਂ। ਇੰਨੇ ਵਿਚ ਹੀ ਨੇੜੇ ਸਥਿਤ ਅਰਹਿੰਤ ਸਪੀਨਿੰਗ ਮਿਲਜ ਦੇ ਫਾਇਰ ਅਮਲਾ ਮੌਕੇ ’ਤੇ ਪੁੱਜ ਗਿਆ ਤੇ ਅੱਗ ’ਤੇ ਕਾਬੂ ਪਾਇਆ ਅਤੇ ਸਥਾਨਕ ਫਾਇਰ ਸਟੇਸ਼ਨ ਤੋਂ ਆਈਆਂ ਗੱਡੀਆਂ ਨੇ ਅੱਗ ਬਝਾਉਣ ਵਿਚ ਸਹਿਯੋਗ ਦਿੱਤਾ। ਦੇਵੀ ਪਤਨੀ ਰਮਾਕਾਂਤ ਨੇ ਰੋਦਿਆਂ ਦੱਸਿਆ ਕਿ ਉਸ ਨੇ ਬੜੀ ਮੁਸ਼ਕਿਲ ਨਾਲ ਆਪਣੀ ਲੜਕੀ ਦੇ ਵਿਆਹ ਲਈ ਡੇਢ ਲੱਖ ਰੁਪੈ ਜੋੜ ਕੇ ਰੱਖੇ ਸਨ ਜੋ ਕਿ ਹੋਰ ਸਮਾਨ ਦੇ ਨਾਲ ਹੀ ਸੜ ਕੇ ਸੁਆਹ ਹੋ ਗਏ। ਮੌਕੇ ’ਤੇ ਪੁੱਜੇ ਇਲਾਕੇ ਦੇ ਕੌਂਸਲਰ ਮਨੋਜ ਕੁਮਾਰ ਉਪਲ ਅਤੇ ਭਾਜਪਾ ਆਗੂਆਂ ਅਮਨ ਥਾਪਰ ਥਾਪਰ, ਜਾਹਿਦ ਪੀਰ ਜੀ, ਦਵਿੰਦਰ ਸਿੰਗਲਾ ਬੋਬੀ ਨੇ ਦੁੱਖ ਪ੍ਰਗਟ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਝੁੱਗੀਆਂ ਵਾਲਿਆਂ ਨੂੰ ਤੁਰੰਤ ਬਣਦਾ ਮੁਆਵਜਾ ਦਿੱਤਾ ਜਾਵੇ ਅਤੇ ਝੁੱਗੀਆਂ ਝੌਂਪੜੀਆਂ ਵਾਲਿਆਂ ਨੂੰ ਰਹਿਣ ਲਈ ਪੱਕੇ ਤੌਰ ’ਤੇ ਮਕਾਨ ਬਣਾ ਕੇ ਦਿੱਤੇ ਜਾਣ। ਐਸ.ਪੀ.ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਅੱਗ ਦੇ ਕਾਰਨ ਸੈਂਕੜੇ ਤੋਂ ਵੱਧ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ।

LEAVE A REPLY

Please enter your comment!
Please enter your name here