ਕਪੂਰਥਲਾ, ਸੁਖਪਾਲ ਸਿੰਘ ਹੁੰਦਲ -ਐਸ ਡੀ ਐਮ ਕਪੂਰਥਲਾ ਲਾਲ ਵਿਸ਼ਵਾਸ ਬੈਂਸ ਨੇ ਕਿਹਾ ਹੈ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜੀਵਨ ਤੋਂ ਸੇਧ ਲੈਣ ਅਤੇ ਉਹਨਾਂ ਦੇ ਵਿਚਾਰਾਂ ਨੂੰ ਅਮਲੀ ਰੂਪ ਵਿੱਚ ਅਪਣਾਉਣਾ ਹੀ ਉਨਾਂ ਨੂੰ ਸੱਚੀ ਸ਼ਰਧਾਂਜਲੀ ਹੈ।ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਰਾਸ਼ਟਰ ਪਿਤਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਮੌਕੇ ਉਨਾਂ ਕਿਹਾ ਕਿ ਮਹਾਤਮਾ ਗਾਂਧੀ ਭਾਰਤ ਦੇ ਆਧੁਨਿਕ ਇਤਿਹਾਸ ਵਿੱਚ ਅਹਿੰਸਾ ਦੇ ਪੁਜਾਰੀ ਸਨ ਜਿਨਾਂ ਅਹਿੰਸਾਤਮਕ ਅੰਦੋਲਨਾਂ ਜਿਵੇਂ ਕਿ ਭਾਰਤ ਛੱਡੋ ਅੰਦੋਲਨ , ਸਵਦੇਸ਼ੀ ਅੰਦੋਲਨ ਤੇ ਨਮਕ ਸਬੰਧੀ ਅੰਦੋਲਨਾਂ ਨਾਲ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਦੇਸ਼ ਦੇ ਕੋਨੇ ਕੋਨੇ ਤੱਕ ਪਹੁੰਚਾਇਆ । ਉਨਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਮਹਾਤਮਾ ਗਾਂਧੀ ਜੀ ਦੇ ਵਿਚਾਰ ਬਹੁਤ ਸਾਰਥਕ ਹਨ ਅਤੇ ਜੇਕਰ ਉਹਨਾਂ ਦੇ ਵਿਚਾਰਾਂ ਨੂੰ ਅਮਲੀ ਰੂਪ ਦਿੱਤਾ ਜਾਵੇ ਤਾਂ ਪਿੰਡਾਂ ਦਾ ਵਿਕਾਸ ਸਹੀ ਤਰੀਕੇ ਨਾਲ ਹੋਵੇਗਾ।ਇਸ ਮੌਕੇ ਡੀ ਸੀ ਦਫ਼ਤਰ ਦੇ ਕਰਮਚਾਰੀ ਵਿਕਰਮ , ਨਜਾਰਤ ਸ਼ਾਖਾ ਤੋਂ ਕੁਲਜੀਤ ਸਿੰਘ ਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।
Boota Singh Basi
President & Chief Editor