ਮਹਿਤਪੁਰ ਵਿਖੇ ਜਮੀਨੀ ਵਿਵਾਦ ਕਾਰਨ ਗੋਲੀਆਂ ਮਾਰ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

0
257

ਨਕੋਦਰ, ਮਹਿਤਪੁਰ, (ਹਰਜਿੰਦਰ ਪਾਲ ਛਾਬੜਾ) -ਮਹਿਤਪੁਰ ਵਿਖੇ ਜਮੀਨੀ ਵਿਵਾਦ ਕਾਰਨ ਗੋਲੀਆਂ ਮਾਰ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਬਿਆਨ ਦਰਜ ਕਰਵਾਉਂਦੇ ਮ੍ਰਿਤਕ ਦੀ ਪਤਨੀ ਰਾਜਵਿੰਦਰ ਕੌਰ ਨੇ ਕਿਹਾ ਕਿ ਮੇਰਾ ਪਤੀ ਗੁਰਵਿੰਦਰ ਸਿੰਘ ਉਰਫ ਲਾਡੀ ਘੁੰਮਣ ਸਪੁੱਤਰ ਸਵ.ਭਜਨ ਸਿੰਘ ਵਾਸੀ ਚੋਪੜਾ ਮੁਹੱਲਾ ਮਹਿਤਪੁਰ ਜੋ ਕਿ ਸਵੇਰੇ ਸੱਤ ਵਜੇ ਆਪਣੀ ਜਮੀਨ ਵਾਹੁਣ ਲਈ ਆਪਣੇ ਖੇਤ ਚ ਗਿਆ ਤੇ ਟਰੈਕਟਰ ਤੇ ਆਪਣੀ ਜਮੀਨ ਵਾਹੁਣ ਲਗ ਪਿਆ ਮੈਂ ਵੀ ਡੇਰੇ ਤੇ ਮੌਜੂਦ ਸੀ । ਇੰਨੇ ਵਿੱਚ ਹੀ ਪ੍ਰਿਤਪਾਲ ਸਿੰਘ ਪੁੱਤਰ ਕੈਰੋਂ ਸਿੰਘ ਵਾਸੀ ਮੁਹੱਲਾ ਸੈਦਾਂ ਮਹਿਤਪੁਰ ਜਿਸ ਦੀ ਜਮੀਨ ਸਾਡੀ ਜਮੀਨ ਨਾਲ ਲਗਦੀ ਹੈ ਉਹ ਆਪਣੀ ਇਟੀੳਸ ਵਿੱਚ ਆਇਆ ਤੇ ਮੇਰੇ ਪਤੀ ਨੂੰ ਮਾਰ ਦੇਣ ਦੀ ਨੀਅਤ ਨਾਲ ਆਪਣੀ ਕਾਰ ਵਿਚੋਂ ਰਾਈਫਲ ਕੱਢੀ ਤੇ ਲਲਕਾਰੇ ਮਾਰਦਾ ਹੋਇਆ ਮੇਰੇ ਪਤੀ ਵੱਲ ਨੂੰ ਚਲਾ ਗਿਆ ਤੇ ਆਪਣੀ ਰਾਈਫਲ ਦੇ ਚਾਰ ਫਾਇਰ ਮੇਰੇ ਪਤੀ ਤੇ ਕੀਤੇ ਜੋ ਮੇਰੇ ਪਤੀ ਦੇ ਲੱਗੇ ਉਕਤ ਪ੍ਰਿਤਪਾਲ ਸਿੰਘ ਫਾਇਰ ਕਰਕੇ ਸਮੇਤ ਰਾਈਫਲ ਆਪਣੀ ਗੱਡੀ ਵਿਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਿਆ । ਮੈਂ ਆਪਣੇ ਪਤੀ ਕੋਲ ਜਾ ਕੇ ਰੋਲਾ ਪਾਇਆ ਜਿਸ ਨਾਲ ਨੇੜਲੇ ਲੋਕ ਮੋਕੇ ਤੇ ਆ ਗਏ ਜੋ ਸਵਾਰੀ ਦਾ ਪ੍ਰਬੰਧ ਕਰ ਹੀ ਰਹੇ ਸੀ ਤਾਂ ਮੇਰੇ ਪਤੀ ਦੀ ਮੋਕੇ ਤੇ ਮੌਤ ਹੋ ਗਈ। ਲਾਡੀ ਦੀ ਪਤਨੀ ਨੇ ਦਸਿਆ ਕਿ ਮੋਕੇ ਤੇ ਮੇਰੇ ਪਤੀ ਦਾ ਫੁੱਫੜ ਪ੍ਰਿਤਪਾਲ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸੀਨਾ ਕਰਮ ਸਿੰਘ ਥਾਣਾ ਅਜਨਾਲਾ ਇਹ ਸਾਰਾ ਵਾਕਿਆ ਪ੍ਰਿਤਪਾਲ ਸਿੰਘ ਨੇ ਅੱਖੀ ਦੇਖਿਆ । ਲਾਡੀ ਦੀ ਪਤਨੀ ਨੇ ਦਸਿਆ ਕਿ ਸਾਡਾ ਜਮੀਨ ਦੇ ਤੋੜ ਨੂੰ ਲੈ ਕੇ ਪ੍ਰਿਤਪਾਲ ਸਿੰਘ ਨਾਲ ਝਗੜਾ ਰਹਿੰਦਾ ਸੀ ਇਸੇ ਹੀ ਰੰਜਿਸ਼ ਕਰਕੇ ਪ੍ਰਿਤਪਾਲ ਸਿੰਘ ਨੇ ਮੇਰੇ ਪਤੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਪੁਲਿਸ ਨੇ ਮ੍ਰਿਤਕ ਦੀ ਪਤਨੀ ਰਾਜਵਿੰਦਰ ਕੌਰ ਦੇ ਬਿਆਨਾਂ ਤੇ ਦੋਸ਼ੀ ਪ੍ਰਿਤਪਾਲ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ । ਦੂਜੇ ਪਾਸੇ ਲਾਡੀ ਦੀ ਮੌਤ ਦੀ ਖਬਰ ਸੁਣਦੇ ਹੀ ਪੂਰੇ ਇਲਾਕੇ ਵਿਚ ਮਾਤਮ ਛਾ ਗਿਆ ਕਿਉਂਕਿ ਲਾਡੀ ਬੇਹੱਦ ਮਿਲਣਸਾਰ ਤੇ ਸ਼ਰੀਫ ਵਿਅਕਤੀ ਸੀ । ਇਸ ਮੌਕੇ ਹਰਪ੍ਰੀਤ ਸਿੰਘ ਮੱਟੂ ਨੇ ਦੱਸਿਆ ਕਿ ਦੋਸ਼ੀ ਪ੍ਰਿਤਪਾਲ ਸਿੰਘ ਨੇ ਦੱਸ ਮਹੀਨੇ ਪਹਿਲਾਂ ਵੀ ਮੌਜੂਦਾ ਕੌਂਸਲਰ ਪਤੀ ਕੁਲਵਿੰਦਰ ਸਿੰਘ ਸੰਧੂ ਉਪਰ ਵੀ ਜਮੀਨੀ ਵਿਵਾਦ ਕਾਰਨ ਗੋਲੀਆਂ ਚਲਾਈਆਂ ਸਨ ਜਿਸ ਵਿੱਚ ਪ੍ਰਸ਼ਾਸਨ ਨੂੰ ਦੋਸ਼ੀ ਪ੍ਰਿਤਪਾਲ ਸਿੰਘ ਦਾ ਅਸਲਾ ਜਬਤ ਕਰਨ ਲਈ ਸ਼ਿਕਾਇਤ ਦਿੱਤੀ ਗਈ ਸੀ । ਹਰਪ੍ਰੀਤ ਮੱਟੂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸ਼ਨ ਨੇ ਦੋਸ਼ੀ ਦਾ ਅਸਲਾ ਜਪਤ ਕੀਤਾ ਹੁੰਦਾ ਤਾਂ ਅੱਜ ਲਾਡੀ ਦਾ ਕਤਲ ਨਾ ਹੁੰਦਾ। ਦਸਣਯੋਗ ਹੈ ਕਿ ਮ੍ਰਿਤਕ ਲਾਡੀ ਕੋਆਪਰੇਟਿਵ ਸੋਸਾਇਟੀ ਮਹਿਤਪੁਰ ਵਿਖੇ ਨੌਕਰੀ ਕਰਦਾ ਸੀ ਤੇ ਉਸਦਾ ਇਕ ਭਰਾ ਵਿਦੇਸ਼ ਗਿਆ ਹੋਇਆ ਹੈ। ਦੱਸ ਕੁ ਸਾਲ ਪਹਿਲਾਂ ਉਸ ਦੇ ਪਿਤਾ ਦਾ ਵੀ ਦਿਹਾਂਤ ਹੋ ਗਿਆ ਸੀ ਤੇ ਲਾਡੀ ਪਿਤਾ ਤੋਂ ਬਾਅਦ ਪਰਿਵਾਰ ਦਾ ਪਾਲਣ ਪੋਸ਼ਣ ਬਹੁਤ ਮਿਹਨਤ ਨਾਲ ਕਰ ਰਿਹਾ ਸੀ । ਹੁਣ ਵੀ ਲਾਡੀ ਦੇ ਛੋਟੇ ਛੋਟੇ ਬੱਚੇ ਆਪਣੇ ਪਿਤਾ ਦੇ ਘਰ ਆਉਣ ਦੀ ਉਡੀਕ ਕਰ ਰਹੇ ਹਨ। ਵਿਧਵਾ ਮਾਂ ਦਾ ਆਪਣੇ ਪੁੱਤ ਦੇ ਵਿਜੋਗ ਵਿੱਚ ਰੋ ਰੋ ਕੇ ਬੁਰਾ ਹਾਲ ਹੈ । ਜਦੋਂ ਪ੍ਰਸ਼ਾਸਨ ਵਲੋਂ ਮ੍ਰਿਤਕ ਲਾਡੀ ਦੀ ਦੇਹ ਨੂੰ ਲਜਾਇਆ ਜਾਣ ਲਗਾ ਤਾਂ ਪਰਿਵਾਰਕ ਮੈਂਬਰਾ ਵਲੋ ਇਸ ਚੀਜ਼ ਦਾ ਵਿਰੋਧ ਕੀਤਾ ਗਿਆ। ਉਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਦੋਸ਼ੀ ਨੂੰ ਜਾਂ ਦੋਸ਼ੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਨਹੀ ਲਿਆਇਆ ਜਾਂਦਾ ਤਦ ਤੱਕ ਉਹ ਲਾਸ਼ ਦਾ ਪੋਸਟਮਾਰਟਮ ਨਹੀਂ ਕਰਾਉਣਗੇ । ਲਾਡੀ ਦੇ ਕਤਲ ਦੇ ਵਿਰੋਧ ਚ ਸਾਰੇ ਇਲਾਕੇ ਦੇ ਲੋਕਾਂ ਵਲੋਂ ਪੁਲਿਸ ਸਟੇਸ਼ਨ ਮਹਿਤਪੁਰ ਸਾਹਮਣੇ ਲਾਡੀ ਦੀ ਮ੍ਰਿਤਕ ਦੇਹ ਰੱਖ ਕੇ ਸੜਕ ਜਾਮ ਕਰਕੇ ਧਰਨਾ ਦਿੱਤਾ ਗਿਆ। ਲੋਕਾਂ ਦਾ ਵਿਰੋਧ ਵਧਦਾ ਦੇਖ ਕੇ ਐਸ ਪੀ ਡੀ ਮਨਪ੍ਰੀਤ ਸਿੰਘ ਢਿੱਲੋਂ ਮੋਕੇ ਤੇ ਪਹੁੰਚੇ ਤੇ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ ।

LEAVE A REPLY

Please enter your comment!
Please enter your name here