ਮਹਿਲਾ ਕਾਵਿ ਮੰਚ ਪਟਿਆਲਾ ਵੱਲੋਂ ਮਹੀਨਾਵਾਰ ਕਾਵਿ ਸੈਮੀਨਾਰ ਕਰਵਾਇਆ ਗਿਆ

0
150

ਪਟਿਆਲਾ,ਸਾਂਝੀ ਸੋਚ ਬਿਊਰੋ
ਬੀਤੇ ਦਿਨੀਂ ਮਹਿਲਾ ਕਾਵਿ ਮੰਚ, ਪਟਿਆਲਾ ਇਕਾਈ ਦਾ ਮਹੀਨਾਵਾਰ ਕਾਵਿ ਸੈਮੀਨਾਰ ਆਨਲਾਈਨ ਮਾਧਿਅਮ ਰਾਹੀਂ ਕਰਵਾਇਆ ਗਿਆ।ਸੈਮੀਨਾਰ ਦੀ ਸਫ਼ਲਤਾ ਮਹਿਲਾ ਕਾਵਿ ਮੰਚ ਦੇ ਸੰਸਥਾਪਕ ਨਰੇਸ਼ ਨਾਜ਼ ਦੀ ਹਾਜ਼ਰੀ ਅਤੇ ਅਸ਼ੀਰਵਾਦ ਸਦਕਾ ਹੋਈ। ਇਸ ਮੌਕੇ ਨੀਯਤੀ ਗੁਪਤਾ (ਚੇਅਰਮੈਨ ਮਕਾਮ ਟਰੱਸਟ) ਨੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਮਾਂ ਸਰਸਵਤੀ ਦੀ ਪੂਜਾ ਜਾਗ੍ਰਿਤੀ ਗੌੜ (ਮੀਤ ਪ੍ਰਧਾਨ ਪਟਿਆਲਾ ਇਕਾਈ ਮਕਾਮ) ਵੱਲੋਂ ਕੀਤੀ ਗਈ ਜਿਨ੍ਹਾਂ ਨੇ ਸਟੇਜ ਦਾ ਸੰਚਾਲਨ ਵੀ ਬਹੁਤ ਹੀ ਖੂਬਸੂਰਤੀ ਨਾਲ ਕੀਤਾ।ਸੈਮੀਨਾਰ ਦੀ ਪ੍ਰਧਾਨਗੀ ਭਾਵਨਾ (ਪ੍ਰਧਾਨ ਪਟਿਆਲਾ ਇਕਾਈ ਮਕਾਮ) ਨੇ ਕੀਤੀ। ਮੁੱਖ ਮਹਿਮਾਨ ਦੀ ਵੀਨਾ ਵਿਜ ‘ਉਦਿਤ’ ਸਰਪ੍ਰਸਤ ਪੰਜਾਬ ਯੂਨਿਟ ਮਕਾਮ ਸਨ। ਇਸ ਮੌਕੇ ਸੁਦੇਸ਼ ਚੁੱਘ, ਡਾ: ਵੀਨਾ ਮਸੂਨ, ਮੰਜੂ ਮਾਨਵ, ਡਾ: ਇੰਦਰਪਾਲ ਕੌਰ, ਰਜਨੀ ਵਾਲੀਆ, ਕੁਲਜੀਤ ਕੌਰ, ਨਿਰਮਲਾ ਗਰਗ, ਪਿ੍ੰਸੀਪਲ ਸੁਨੀਤਾ ਕੁਮਾਰੀ, ਰਜਨੀ ਭਾਰਗਵ, ਪੁਸ਼ਪਲਤਾ ਗਣੇਸ਼, ਮਨੂ ਸ਼ਰਮਾ, ਨਰੇਸ਼ ਨਿਸ਼ਾ, ਹਰਦੀਪ ਜੱਸੋਵਾਲ, ਸ੍ਰੀਮਤੀ ਕਿਰਨ ਗਰਗ, ਮੁਗਧ (ਰਾਸ਼ਟਰੀ ਮੀਤ ਪ੍ਰਧਾਨ ਵੈਂਕਮ), ਕਮਲਾ ਕੌਸ਼ਲ, ਕਿਰਨ ਸਿੰਗਲਾ, ਰੂਮਾ ਰਾਜਪੂਤ, ਡਾ: ਸੁਮਨ ਰਾਹੀ, ਨਰਗਿਸ ਤਨਹਾ, ਮਧੂ ਮਧੂਮਨ, ਵਰਿੰਦਰ ਜੀਤ ਕੌਰ (ਸਕੱਤਰ ਪਟਿਆਲਾ ਯੂਨਿਟ ਮਕਾਮ) ਅਭਿਰੂਪ ਕੌਰ (ਬਾਲ ਕਵਿੱਤਰੀ) ਆਦਿ ਨੇ ਹਿੰਮਤ ਨਾਲ ਜ਼ਿੰਦਗੀ ਜਿਊਣ ਦਾ ਸਕਾਰਾਤਮਕ ਸੰਦੇਸ਼ ਦਿੰਦੀਆਂ ਆਪਣੀਆਂ ਰਚਨਾਵਾਂ ਸੁਣਾ ਕੇ ਗੋਸ਼ਠੀ ਨੂੰ ਚਾਰ ਚੰਨ ਲਾਏ। ਅਜਿਹੀ ਸੁਹਾਵਣੀ ਸ਼ਾਮ ਵਿੱਚ ਮਹਿਲਾ ਕਾਵਿ ਮੰਚ, ਪਟਿਆਲਾ ਇਕਾਈ ਵੱਲੋਂ ਕਰਵਾਇਆ ਗਿਆ। ਅੰਤ ਵਿੱਚ ਕਵਿਤਾ ਸੈਮੀਨਾਰ ਦੀ ਪ੍ਰਧਾਨਗੀ ਕਰਦੇ ਹੋਏ ਭਾਵਨਾ (ਪ੍ਰਧਾਨ ਪਟਿਆਲਾ ਇਕਾਈ ਮਕਾਮ) ਨੇ ਸੈਮੀਨਾਰ ਵਿੱਚ ਭਾਗ ਲੈਣ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

LEAVE A REPLY

Please enter your comment!
Please enter your name here