ਮਹਿੰਦਰ ਸਿੰਘ ਸਰਾ ਸਾਬਕਾ ਮੰਤਰੀ ਕਨੇਡਾ ਨਾਲ ਇੰਮੀਗਰੇਸ਼ਨ ਤੇ ਰੀਅਲ ਅਸਟੇਟ ਨੀਤੀ ਸਬੰਧੀ ਵਿਚਾਰਾ ।

0
185

ਅਮਰੀਕਾ ਦੀਆਂ ਉੱਘੀਆਂ ਸਿੱਖ ਸ਼ਖਸੀਅਤਾ ਤੇ ਛਪੀ ਕਿਤਾਬ ਸਨਮਾਨ ਵਜੋਂ ਸੋਪੀ।

ਮੋਗਾ-( ਗਿੱਲ ) ਮੋਗਾ ਜਿਲਾ ਭਾਵੇਂ ਬਾਦ ਵਿਚ ਬਣਿਆ ਹੈ। ਪਰਚਇਸ ਦੀ ਧਾਕ ਅਮਰੀਕਾ ਤੇ ਕਨੇਡਾ ਵਿੱਚ ਬਹੁਤ ਹੈ।ਜਿਸ ਦਾਮੁੱਖ ਕਾਰਣ ਪੜਾਈ,ਸੂਝ-ਬੂਝ ਤੇ ਦੂਰ-ਅੰਦੇਸ਼ੀ ਵੀ ਹੈ।ਕਿਉਂਕਿ ਸੱਤਰ ਦੇ ਦਹਾਕੇ ਵਿੱਚ ਨਕਸਲਾਈਟ ਲਹਿਰ ਨੇ ਨੋਜਵਾਨਾ ਨੂੰ ਘਰੋ ਬੇਘਰ ਦਿੱਤਾ ਸੀ।ਜਜਸ ਕਰਕੇ ਸਿਆਣੇ,ਪੜੇ ਲਿਖੇ ਵਿਅਕਤੀ ਵਿਦੇਸ਼ਾ ਵੱਲ ਕੂਚ ਕਰ ਗਏ।ਇਸੇ ਕੜੀ ਦੀ ਜੀਊਦੀ ਜਾਗਦੀ ਤਸਵੀਰ ਤੇ ਤਫ਼ਸੀਰ ਸਾਡੇ ਸਾਹਮਣੇ ਹੈ।
ਇਹ ਉਹ ਸ਼ਖਸੀਅਤ ਹਨ ਜੋ ਕਨੇਡਾ ਵਿੱਚ ਮੰਤਰੀ ਰਹੇ ਹਨ। ਜਿੰਨਾ ਦਾ ਨਾਮ ਮਹਿੰਦਰ ਸਿੰਘ ਸਰਾ ਹੈ।ਜੋ ਵਿਸ਼ੇਸ ਤੋਰ ਤੇ ਡਾਕਟਰ ਸੁਰਿੰਦਰ ਸਿੰਘ ਗਿਲ ਅੰਬੈਸਡਰ ਫਾਰ ਪੀਸ ਯੂ ਐਸ ਏ ਨੂੰ ਬਠਿੰਡਾ ਮਿਲਣ ਆਏ।
ਪੰਜਾਬ ਦੇ ਮੌਜੂਦਾ ਹਲਾਤਾ ਤੇ ਭਵਿੱਖ ਦੀ ਸਥਿਤੀ ਤੇ ਦੋਹਾਂ ਸ਼ਖਸ਼ੀਅਤਾ ਨੇ ਢੇਰ ਸਾਰੀਆਂ ਗੱਲਾਂ ਬਾਤਾਂ ਕੀਤੀਆਂ । ਜੋ ਪੰਜਾਬ ਦੇ ਨੋਜਵਾਨਾ ,ਸਿੱਖਿਆ ਤੇ ਰੋਜ਼ਗਾਰ ਨਾਲ ਮੇਲ ਖਾਂਦੀਆਂ ਸਨ।ਮਹਿਦਰ ਸਿਘ ਸਰਾ ਨੇ ਕਿਹਾ ਕਿ ਪੰਜਾਬ ਬਹੁਤ ਹੀ ਖੁਸ਼ਹਾਲ ਸੂਬਾ ਹੈ।ਜਿਸਨੂੰ ਨਸ਼ਿਆਂ ,ਬੇਰੋਜਗਾਰੀ ਤੇ ਰਾਜਨੀਤਕਾਂ ਨੇ ਸੂਬੇ ਦਾ ਹਾਲ ਬੁਰਾ ਕਰ ਛੱਡਿਆ ਹੋਇਆ ਹੈ।
ਪੰਜਾਬ ਨੂੰ ਕਿਸਾਨਾਂ ਦੇ ਧਰਨਿਆਂ ਨੇ ਵੀ ਬਰਬਾਦ ਕਰ ਛੱਡਿਆ ਹੈ। ਜਦ ਕਿ ਕਿਸਾਨ ਨੇਤਾ ਸਿਰਫ ਅਪਨੇ ਆਪ ਤੇ ਨਿੱਜ ਨੂੰ ਪਾਲ ਰਹੇ ਹਨ।ਜਿੰਨਾ ਨੇ ਕਿਸੇ ਵੀ ਫੈਸਲੇ ਨੂੰ ਲਾਗੂ ਨਹੀਂ ਹੋਣ ਦਿੱਤਾ ਹੈ।ਕੁਝ ਕੁ ਸਰਕਾਰ ਦੇ ਪਿਠੂ ਚੋਣਾ ਦੇ ਝੁਕਾ ਨੂੰ ਪ੍ਰਭਾਵਿਤ ਕਰ ਰਹੇ ਹਨ। ਜਦ ਕਿ ਪੰਜਾਬ ਦੀ ਨੌਜਵਾਨ ਪੀੜੀ ਨੂੰ ਜਾਗਰੂਕ ਕਰਕੇ ਮੁਕਾਬਲੇ ਦੀ ਸਿੱਖਿਆ ਵੱਲ ਧਿਆਨ ਦਿਵਾਉਣਾ ਪਵੇਗਾ। ਕਿਸਾਨਾ ਨੂੰ ਫਸਲੀ ਤਬਦੀਲੀ ਤੇ ਮਿਹਨਤਕਸ਼ ਬਣਾਉਣ ਲਈ ਪ੍ਰੀਵਾਰਾਂ ਨੂੰ ਨੋਜਵਾਨ ਪੀੜੀ ਨੂੰ ਸਰਦਾਰੀ ਵੱਲੋਂ ਮੋੜ ਕੇ ਕੰਮ ਪ੍ਰਤੀ ਸੁਹਿਰਦ ਬਣਾਉਣ ਤੇ ਪਹਿਰਾ ਦੇਣਾ ਪਵੇਗਾ। ਕਿੱਤਾ ਕੋਰਸਾ ਦਾ ਬੋਲਬਾਲਾ ਹਰ ਘਰ ਵਿਚ ਵਸਾਉਣਾ ਪਵੇਗਾ।
ਪੰਜਾਬ ਦਾ ਭਵਿੱਖ ਪੰਜਾਬ ਵਿਚ ਹੀ ਹੈ। ਜਿਸ ਲਈ ਪ੍ਰਵਾਸੀ ਯੋਗਦਾਨ ਪਾ ਰਹੇ ਹਨ। ਪਰ ਰਾਜਨੀਤਕ ਇਹਨਾਂ ਨੂੰ ਪਿਛਾਂ ਤੱਕ ਰਹੇ ਹਨ। ਜੇਕਰ ਇੱਕ ਆਮ ਨਾਗਰਿਕ ਬਾਹਰ ਜਾ ਕੇ ਤਰੱਕੀ ਕਰ ਸਕਦਾ ਹੈ।ਉਸ ਨੂੰ ਪੰਜਾਬ ਵਿੱਚ ਕੀ ਮੋਤ ਪੈ ਰਹੀ ਹੈ। ਇਹ ਸਾਰਾ ਰਾਜਨੀਤਕ ਸਟੰਟ ਘੁਣ ਵਾਂਗ ਨੋਜਵਾਨਾ,ਕਿਸਾਨਾਂ,ਕਰਮਚਾਰੀਆਂ ਤੇ ਆਮ ਜਨਤਾ ਨੂੰ ਖਾ ਰਿਹਾ ਹੈ।
ਜਿਸ ਲਈ ਪ੍ਰਵਾਸੀ ਮੁਕਾਬਲੇ ਦੀ ਸਿੱਖਿਆ ਰਾਹੀ ਪੰਜਾਬ ਨੂੰ ਬਚਾਉਣ ਤੇ ਛੋਟੇ ਛੋਟੇ ਕਿੱਤਾ ਕੋਰਸਾਂ ਦੇ ਆਹਰੇ ਲਾ ਕੇ ਮਜ਼ਬੂਤ ਸਥਿਤੀ ਵੱਲ ਲਿਆਉਣਾ ਪਵੇਗਾ। ਕਿਸਾਨਾਂ ਨੂੰ ਅਪਨੇ ਪ੍ਰੀਵਾਰਕ ਮੈਂਬਰਾਂ ਨੂੰ ਹੱਥੀਂ ਕੰਮ ਲੈ ਕੇ ਆਉਣਾ ਪਵੇਗਾ।ਫਿਰ ਹੀ ਪੰਜਾਬ ਲੀਹਾਂ ਤੇ ਚੜੇਗਾ।ਇਸ ਗੱਲ ਦਾ ਪ੍ਰਗਟਾਵਾ ਮਹਿਦਰ ਸਿਘ ਸਰਾ ਸਾਬਕਾ ਮੰਤਰੀ ਕਨੇਡਾ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ  ਅੰਬੈਸਡਰ ਫਾਰ ਪੀਸ ਯੂ ਐਸ ਨੇ ਕਹੇ।
ਮੋਜੂਦਾ ਸ਼ਖਸੀਅਤਾ ਵਿੱਚ ਸਰਦੂਲ ਸਿੰਘ ਕੈਲੀਫੋਰਨੀਆ, ਰਾਜਿੰਦਰ ਸ਼ਰਮਾ ਪ੍ਰਧਾਨ ਵੈਲਫੈਅਰ ਸੁਸਾਇਟੀ ਮਾਡਲ ਟਾਊਨ ਬਠਿੰਡਾ,ਬਲਦੇਵ ਸਿੰਘ ਸਾਬਕਾ ਸਰਪੰਚ,ਗੁਰਜੀਤ ਸਿੰਘ ਹਮੀਰਗੜ, ਜੋਗਿਦਰ ਸਿਘ ਸਰਾ,ਜਸਕਰਨ ਸਿਬੀਆ ਵੀ ਇਸ ਮੋਕੇ ਸ਼ਾਮਲ ਰਹੇ ਹਨ।
ਸਮੂੰਹ ਦੀ ਹਾਜਰੌ ਵਿੱਚ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਨੇ ਮਹਿੰਦਰ ਸਿੰਘ ਸਰਾ ਸਾਬਕਾ ਮੰਤਰੀ ਕਨੇਡਾ ਦਾ ਸਨਮਾਨ ਅਮਰੀਕਾ ਦੇ ਉੱਘੇ ਸਿੱਖ ਸ਼ਖਸ਼ੀਅਤਾ ਦੀ ਕਿਤਾਬ ਭੇਟ ਕੇ ਕੀਤਾ।

LEAVE A REPLY

Please enter your comment!
Please enter your name here