1934 ਪ੍ਰਾਰਥੀਆਂ ਦੀ ਹੋਈ ਚੋਣ-ਡਿਪਟੀ ਕਮਿਸ਼ਨਰ
*ਸਵੈ ਰੁਜ਼ਗਾਰ ਲਈ ਵੱਖ ਵੱਖ ਵਿਭਾਗਾਂ ਰਾਹੀਂ 924 ਲੋਨ ਸੈਂਕਸ਼ਨ ਕੀਤੇ
ਮਾਨਸਾ, 02 ਜਨਵਰੀ:
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਤਾਰ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਮਹੀਨਾ ਅਪ੍ਰੈਲ 2023 ਤੋਂ ਨਵੰਬਰ 2023 ਤੱਕ ਰੋਜ਼ਗਾਰ ਬਿਊਰੋ ਵਿਖੇ 68 ਪਲੇਸਮੈਂਟ ਕੈਂਪ ਲਗਾਏ ਗਏ।
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪਲੇਸਮੈਂਟ ਕੈਂਪਾਂ ਵਿਚ ਵੱਖ ਵੱਖ ਕੰਪਨੀਆਂ ਜੀ.ਐਸ.ਏ. ਇੰਡਸਟ੍ਰੀਜ਼ ਪਟਿਆਲਾ, ਟਰਾਈਡੈਂਟ ਲਿਮਟਡ, ਐਲ.ਆਈ.ਸੀ ਆਫ ਇੰਡੀਆ, ਰੈਕਸਾ ਸਕਿਊਰਟੀ, ਕੈਪੀਟਲ ਟਰੱਸਟ ਲਿਮਟਡ, ਸੱਤਿਆ ਮਾਈਕਰੋ ਲਿਮਟਡ, ਭਾਰਤ ਫਾਈਨਾਸ਼ੀਅਲ ਸਰਵਿਸਜ਼ ਤੋਂ ਇਲਾਵਾ ਹੋਰ ਵੱਖ ਵੱਖ ਨਾਮੀ ਕੰਪਨੀਆਂ ਵੱਲੋਂ 5959 ਅਸਾਮੀਆਂ ਰੋਜ਼ਗਾਰ ਬਿਊਰੋ ਦੇ ਪਲੇਸਮੈਂਟ ਕੈਂਪਾਂ ਵਿਚ ਆਉਣ ਵਾਲੇ ਪ੍ਰਾਰਥੀਆਂ ਲਈ ਲਿਆਂਦੀਆਂ ਗਈਆਂ ਜਿੰਨ੍ਹਾਂ ਵਿਚ 1934 ਯੋਗ ਪ੍ਰਾਰਥੀਆਂ ਦੀ ਭਰਤੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਵੈ ਰੁਜ਼ਗਾਰ ਲਈ 924 ਲੋਨ ਸੈਂਕਸ਼ਨ ਕੀਤੇ ਗਏ ਅਤੇ 933 ਪ੍ਰਾਰਥੀਆਂ ਨੂੰ ਸਵੈ ਰੁਜ਼ਗਾਰ ਲਈ ਪ੍ਰੇਰਿਤ ਕਰਨ ਹਿਤ ਕਾਊਂਸਲਿੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਨੌਜਵਾਨ ਮੁੰਡੇ ਕੁੜੀਆਂ ਰੋਜ਼ਗਾਰ ਬਿਊਰੋ ਵਿਖੇ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਸਰਕਾਰੀ ਅਤੇ ਪ੍ਰਾਈਵੇਟ ਅਸਾਮੀਆਂ ਦੀ ਸੂਚਨਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਰਥੀ ਰੁਜ਼ਗਾਰ ਪ੍ਰਾਪਤ ਕਰਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਦਫ਼ਤਰ, ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਅਪੀਲ ਕੀਤੀ ਕਿ ਨੌਜਵਾਨ ਮੁੰਡੇ ਕੁੜੀਆਂ ਜ਼ਿਲ੍ਹਾ ਰੁਜ਼ਗਾਰ ਬਿਊਰੋ ਨਾਲ ਜਰੂਰ ਜੁੜਨ ਤਾਂ ਜੋ ਸਮੇਂ ਸਮੇਂ ’ਤੇ ਲੱਗਣ ਵਾਲੇ ਪਲੇਸਮੈਂਟ ਕੈਂਪਾਂ ਦੀ ਜਾਣਕਾਰੀ ਉਨ੍ਹਾਂ ਨੂੰ ਮਿਲਦੀ ਰਹੇ।
Boota Singh Basi
President & Chief Editor