ਮਾਈਕ ਰੋਜਬੋਮ ਗਵਰਨਰ ਮੈਰੀਲੈਂਡ ਉਮੀਦਵਾਰ ਡੈਮੋਕਰੇਟਕ ਨਾਲ ਅਹਿਮ ਮੀਟਿੰਗ

0
341

ਮੈਰੀਲੈਡ, (ਗਿੱਲ)-ਗਵਰਨਰ ਮੈਰੀਲੈਂਡ ਦੇ ਉਮੀਦਵਾਰ ਮਾਈਕ ਰੋਜ਼ਬੌਮ ਨਾਲ ਇਕ ਅਹਿਮ ਮੀਟਿੰਗ ਦਾ ਪ੍ਰਬੰਧ ਡਾਕਟਰ ਸੁਰਿੰਦਰ ਸਿੰਘ ਗਿੱਲ ਸਕੱਤਰ ਜਨਰਲ ਸਿੱਖਸ ਆਫ ਯੂ ਐਸ ਏ ਨੇ ਰਾਯਲ ਤਾਜ ਰੈਸਟੋਰੈਟ ਵਿਖੇ ਕੀਤਾ । ਜਿੱਥੇ ਉੱਘੇ ਬਿਜ਼ਨਸਮੈਨ ਕੇ ਕੇ ਸਿਧੂ , ਗੁਰਚਰਨ ਸਿੰਘ ਸਾਬਕਾ ਅਧਿਕਾਰੀ ਵੱਲਡ ਬੈਂਕ ਤੇ ਪ੍ਰਧਾਨ ਵੱਲਡ ਯੂਨਾਇਟਿਡ ਗੁਰੂ ਨਾਨਕ ਫਾਊਡੇਸ਼ਨ, ਦਵਿੰਦਰ ਸਿੰਘ ਗਿੱਲ ਬ੍ਰਿਕਸ ਗਰੁਪ ਮਾਲਕ, ਸਤਿੰਦਰ ਸਿੰਘ ਕੰਗ ਆਈ ਟੀ ਤੇ ਸਿੱਖਸ ਆਫ ਯੂ ਐਸ ਏ ਦੇ ਚੇਅਰਮੈਨ ਪਰਵਿੰਦਰ ਸਿੰਘ ਹੈਪੀ, ਡਾਕਟਰ ਸੁਰਿੰਦਰ ਸਿੰਘ ਗਿੱਲ ਸਕੱਤਰ ਨੇ ਸ਼ਮੂਲੀਅਤ ਕੀਤੀ। ਇੱਕ ਸਵੈ -ਵਿੱਤੀ ਯਹੂਦੀ ਨੇਤਾ ਮਾਈਕ ਰੋਸੇਨਬੌਮ ਇੱਕ ਕਾਰੋਬਾਰੀ ਅਤੇ ਅਰਥ ਸ਼ਾਸਤਰੀ ਹਨ ਜੋ ਵਿਸ਼ਵਾਸ ਕਰਦੇ ਹਨ ਕਿ ਘੱਟ, ਪੇਂਡੂ ਅਤੇ ਸ਼ਹਿਰੀ ਆਬਾਦੀ ਵਿੱਚ ਸਫਲ ਹੋਣ ਦੀ ਪ੍ਰਤਿਭਾ ਵਾਲੇ ਬਹੁਤ ਸਾਰੇ ਲੋਕ ਹੁੰਦੇ ਹਨ ਪਰ ਉਨ੍ਹਾਂ ਨੂੰ ਅਕਸਰ ਇੱਕ ਅਣਉਚਿਤ ਅਤੇ ਪੱਖਪਾਤੀ ਪ੍ਰਣਾਲੀ ਦੁਆਰਾ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ ਜੋ ਉਨ੍ਹਾਂ ਨੂੰ ਆਰਥਿਕ ਮੌਕੇ ਤੋਂ ਬਾਹਰ ਕਰ ਦਿੰਦਾ ਰਿਹਾ ਹੈ। ਹੁਣ ਮਾਈਕ ਰਾਜਪਾਲ ਦੇ ਲਈ ਦੌੜ ਵਿੱਚ ਪ੍ਰਵੇਸ਼ ਕਰ ਗਏ ਹਨ,ਤਾਂ ਜੋ ਉਹ ਸਾਰੇ ਮੈਰੀਲੈਂਡਰਜ ਲਈ ਮੌਕਾ ਪੈਦਾ ਕਰ ਸਕਣ, ਚਾਹੇ ਉਨ੍ਹਾਂ ਦੀ ਨਸਲ, ਲਿੰਗ ਜਾਂ ਵਰਗ ਵੱਖਰਾ ਕਿਉਂ ਨਾ ਹੋਵੇ ਉਹਨਾਂ ਦੱਸਿਆ ਕਿ ਮੈਰੀਲੈਂਡ ਵਿੱਚ ਜਹੂਦੀਆਂ ਦੀ ਨੱਬੇ ਹਜ਼ਾਰ ਵੋਟ ਹੈ। ਏਸ਼ੀਅਨ ਇਕ ਲੱਖ ਤੋ ਉੱਪਰ ਵੋਟ ਬੈਂਕ ਰੱਖਦੇ ਹਨ। ਜੇਕਰ ਸਮੁੱਚਾ ਸਹਿਯੋਗ ਮਿਲ ਜਾਵੇ ਤਾਂ ਸਖ਼ਤ ਮੁਕਾਬਲੇ ਦਾ ਭਾਗੀਦਾਰ ਬਣਾਂਗਾ । ਮੈਨੂੰ ਪ੍ਰਾਇਮਰੀ ਵਿੱਚ ਵੋਟ ਤੇ ਸਹਿਯੋਗ ਦੀ ਲੋੜ ਹੈ। ਉਹਨਾਂ ਕਿਹਾ , ਅੱਜ ਦੀ ਮਿਲਣੀ ਮੈਨੂੰ ਬਹੁਤ ਉਤਸ਼ਾਹਿਤ ਕਰਦੀ ਹੈ ਕਿ ਮੈ ਤੁਹਾਡੇ ਕਿਸੇ ਕਾਰਜ ਵਿੱਚ ਆਪਣਾ ਯੋਗਦਾਨ ਪਾ ਸਕਾਂ। ਕੇ ਕੇ ਸਿਧੂ ਨੇ ਲੇਬਰ ਦੀ ਮੁਸ਼ਕਲ, ਗੁਰਚਰਨ ਸਿੰਘ ਨੇ ਮੈਰੀਲੈਂਡ ਵਿੱਚ ਬਿਜ਼ਨਸ ਬੜੌਤਰੀ। ਡਾਕਟਰ ਗਿੱਲ ਨੇ ਟੋਲ ਟੈਕਸ ਤੇ ਕਰੈਡਿਟ ਕਾਰਡ ਫ਼ੀਸ ਵਿੱਚ ਕਮੀ ਤੇ ਦਵਿੰਦਰ ਸਿੰਘ ਨੇ ਕਰੋਨਾ ਮਹਾਮਾਰੀ ਪ੍ਰਭਾਵਿਤ ਕਾਰੋਬਾਰਾਂ ਨੂੰ ਮੁੜ ਸੁਰਜੀਤ ਕਰਨ ਦੀ ਗੱਲ ਕੀਤੀ। ਉਪਰੰਤ ਧੰਨਵਾਦ ਦੇ ਮਤੇ ਨਾਲ ਮੀਟਿੰਗ ਉਠਾਈ ਗਈ। ਫਿਰ ਮਾਈਕ ਨੇ ਅਗਲੇ ਪੜਾਅ ਦੀ ਮੀਟਿੰਗ ਵਲ ਚਾਲੇ ਪਾਏ।

LEAVE A REPLY

Please enter your comment!
Please enter your name here