ਮਾਈ ਭਾਗੋ ਕਾਲਜਦੇ ਪਾਸ-ਆਊਟ ਵਿਦਿਆਰਥਣਾਂ ਦੀ ਐਲੂਮਨੀ ਮੀਟ ਕਰਵਾਈ ਗਈ
ਸਥਾਨਕ ਮਾਈ ਭਾਗੋ ਸਰਕਾਰੀ ਬਹੁਤਤਕਨੀਕੀ ਕਾਲਜ (ਲੜਕੀਆਂ), ਮਜੀਠਾ ਰੋਡ,
ਅੰਮ੍ਰਿਤਸਰ ਵਿਖੇ ਪਹਿਲੀ ਐਲੂਮਨੀ ਮੀਟ 2024 ਕਰਵਾਈ ਗਈ । ਕਾਲਜ ਨੇ ਆਪਣੀਆਂ ਪੇਸ਼ੇਵਰ ਅਤੇ ਨਿੱਜੀ ਸਫਲਤਾ ਦੀਆਂ ਕਹਾਣੀਆਂ ਮਨਾਉਣ, ਵਿਦਿਅਕ ਅਤੇ ਅਕਾਦਮਿਕ ਭਵਿੱਖ ਦੀਆਂ ਯੋਜਨਾਵਾਂ ਦੇ ਸਬੰਧ ਵਿੱਚ ਤਾਲਮੇਲ ਵਿਕਸਿਤ ਕਰਨ ਲਈ ਕਾਲਜ ਦੇ ਸਾਬਕਾ ਵਿਦਿਆਰਥਣਾਂ ਨਾਲ ਇੱਕ ਇੰਟਰਐਕਟਿਵ ਸੈਸ਼ਨ ਅਤੇ ਜਾਣਕਾਰੀ ਭਰਪੂਰ ਗੱਲਬਾਤ ਦਾ ਆਯੋਜਨ ਕੀਤਾ। ਇਸ ਮੀਟ ਦੌਰਾਨ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਜਿੱਥੇ ਆਪਣੇ ਅਨੁਭਵ ਤੇ ਆਪਣੀ ਪੇਸ਼ਾਵਰ ਤਰੱਕੀ ਬਾਰੇ ਵੇਰਵੇ ਇੱਕ-ਦੂਜੇ ਨਾਲ ਸਾਂਝਿਆਂ ਕਰਨ ਦਾ ਮੌਕਾ ਮਿਲਿਆ, ਉੱਥੇ ਉਹਨਾਂ ਨੇ ਕਾਲਜ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਅਹਿਦ ਵੀ ਲਿਆ। ਇਸ ਮੀਟ ਵਿੱਚ 1995 ਤੋਂ ਲੈ ਕੇ 2020 ਤੱਕ ਦੇ ਪਾਸ ਆਊਟ ਵਿਦਿਆਰਥਣਾਂ ਨੇ ਹਿੱਸਾ ਲਿਆ, ਇਸ ਪ੍ਰੋਗਰਾਮ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਵੱਖ-ਵੱਖ ਜਗ੍ਹਾ ਤੋਂ ਵਿਦਿਆਰਥਣਾਂ ਨੇ ਸਿਰਕਤ ਕੀਤੀ । ਇਸ ਮੀਟ ਦੌਰਾਨ ਇਹ ਵੀ ਵੇਖਣ ਚ ਪਾਇਆ ਗਿਆ ਕੀ ਪਾਸ ਆਊਟ ਵਿਦਿਆਰਥਣਾਂ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਜਗ੍ਹਾ ਤੇ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਵਿੱਚ ਬਹੁਤ ਅੱਛੀ ਤਰਾਂ ਨਾਲ ਆਪਣੀ ਅਰਨਿੰਗ ਕਰ ਰਹੀਆਂ ਹਨ । ਕੰਪਿਊਟਰ ਅਤੇ ਇਲੈਕਟਰੋਨਿਕਸ ਵਿਭਾਗ ਦੀਆਂ ਵਿਦਿਆਰਥਣਾਂ ਦਾ ਪੈਕੇਜ 10 ਲੱਖ ਤੋਂ 35 ਲੱਖ ਤੱਕ ਵੀ ਪਾਇਆ ਗਿਆ, ਇਹ ਸਭ ਮਾਈ ਭਾਗੋ ਕਾਲਜ ਦੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ । ਇਹ ਸਭ ਦੇਖਣ ਤੋਂ ਬਾਅਦ ਹੁਣ ਪ੍ਰੈਜੈਂਟ ਪੜ੍ ਰਹੀਆਂ ਵਿਦਿਆਰਥਣਾਂ ਬਹੁਤ ਉਤਸਾਹਿਤ ਹੋਈਆਂ ।
ਕਾਲਜ ਦੇ ਪ੍ਰਿੰਸੀਪਲ ਸ਼੍ਰੀ ਪਰਮਬੀਰ ਸਿੰਘ ਮੱਤੇਵਾਲ ਨੇ ਆਪਣੇ ਭਾਸ਼ਣ ਦੌਰਾਨ ਇਸ ਫੰਕਸ਼ਨ ਨੂੰ ਸਕਸੈਸ ਬਣਾਉਣ ਵਿੱਚ ਆਏ ਹੋਏ ਵਿਦਿਆਰਥਣਾਂ ਦਾ ਧੰਨਵਾਦ ਕੀਤਾ, ਅਤੇ ਭਵਿੱਖ ਵਿੱਚ ਚੜ੍ਹਦੀ ਕਲਾ ਵਿੱਚ ਰਹਿਣ ਲਈ ਵੀ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਕੀਤੀ । ਅਤੇ ਭਵਿੱਖ ਵਿੱਚ ਵੀ ਐਲੂਮਨੀ ਮੇਟ ਵਿੱਚ ਹਾਜ਼ਰ ਹੋਣ ਲਈ ਉਤਸਾਹਿਤ ਕੀਤਾ ।
ਰਿਸੈਪਸ਼ਨ ਕਮੇਟੀ (ਰੇਨੂਕਾ ਡੋਗਰਾ, ਅਨੁਰਾਧਾ ਰਾਣੀ ਅਤੇ ਰਾਜ ਕੁਮਾਰ) ਨੇ ਆਈਆਂ ਹੋਈਆਂ ਵਿਦਿਆਰਥਣਾਂ ਦਾ ਫੁੱਲ ਅਤੇ ਟਿੱਕੇ ਨਾਲ ਸਵਾਗਤ ਕੀਤਾ, ਇਹਨਾਂ ਵਿਦਿਆਰਥਣਾਂ ਨੇ ਇਸ ਕਾਲਜ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਵੀ ਦਿੱਤੀ ਜੋ ਕਿ ਬੜੀ ਮਾਣ ਵਾਲੀ ਗੱਲ ਹੈ ।
ਇਹ ਸਾਰੇ ਫੰਕਸ਼ਨ ਨੂੰ ਅਜੋਜਿਤ ਕਰਨ ਵਿੱਚ ਯਸ਼ਪਾਲ ਪਠਾਣੀਆ, ਰਾਮ ਸਰੂਪ ਅਤੇ ਰਾਜ ਕੁਮਾਰ ਨੇ ਅਹਿਮ ਯੋਗਦਾਨ ਨਿਭਾਇਆ । ਪਰੰਤੂ ਇਹ ਸਾਰੇ ਫੰਕਸ਼ਨ ਨੂੰ ਸਕਸੈਸ ਬਣਾਉਣ ਵਿੱਚ ਜਸਵਿੰਦਰਪਾਲ, ਸੰਦੀਪ ਕੌਰ, ਨਰੇਸ਼ ਕੁਮਾਰ, ਜਸਮਿੰਦਰਜੀਤ ਸਿੰਘ, ਗੁਰਪਿੰਦਰ ਕੌਰ, ਸ਼ੁਭਪ੍ਰੀਤ ਕੌਰ, ਰਵੀ ਕੁਮਾਰ, ਰਮਨਦੀਪ ਕੌਰ, ਇੰਦਰਜੀਤ ਸਿੰਘ, ਸ਼ੀਤਲ ਅਬਰੋਲ, ਰਾਜਵੰਤ ਕੌਰ, ਬਲਜਿੰਦਰ ਸਿੰਘ, ਪਰਮਿੰਦਰ ਸਿੰਘ, ਅਮੋਲਕ ਸਿੰਘ, ਜਗਤਾਰ ਸਿੰਘ, ਦਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਸੰਜੀਵ ਕੁਮਾਰ ਅਤੇ ਸਮੂਹ ਬਾਕੀ ਸਟਾਫ ਅਤੇ ਵਿਦਿਆਰਥਣਾਂ ਨੇ ਅਹਿਮ ਯੋਗਦਾਨ ਪਾਇਆ ।
ਪ੍ਰਿੰਸੀਪਲ
ਸਰਕਾਰੀ ਬਹੁਤਕਨੀਕੀ ਕਾਲਜ (ਲ),
ਅੰਮ੍ਰਿਤਸਰ।