* ਕਬੱਡੀ ਅਤੇ ਹਾਕੀ ਦਾ ਹੋਵੇਗਾ ਮਹਾਂਕੁੰਭ , ਪਹਿਲੀ ਵਾਰ ਹੋਵੇਗੀ ਮੁੱਕੇਬਾਜੀ, ਗਾਇਕ ਕਰਨ ਔਜਲਾ ਤੇ ਕਨਵਰ ਗਰੇਵਾਲ ਦਾ ਲੱਗੇਗਾ ਅਖਾੜਾ
ਲੁਧਿਆਣਾ (ਸਾਂਝੀ ਸੋਚ ਬਿਊਰੋ) -ਕੋਕਾ ਕੋਲਾ, ਏਵਨ ਸਾਈਕਲ ਅਤੇ 5ਜਾਬ ਫਾਊਂਡੇਸ਼ਨ, ਡ੍ਰੀਮ ਇਲੈਵਨ ਮੁੰਬਈ ਵੱਲੋਂ ਸਪਾਂਸਰ ਮਾਲਵੇ ਦੀਆਂ ਬਹੁ ਚਰਚਿਤ 35ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ 24-25-26 ਜਨਵਰੀ 2022 ਨੂੰ 6 ਕਰੋੜ ਦੀ ਲਾਗਤ ਨਾਲ ਬਣੇ ਮਾਤਾ ਸਾਹਿਬ ਕੌਰ ਸਪੋਰਟਸ ਕੰਪਲੈਕਸ ਜਰਖੜ ਵਿਖੇ ਹੋਣਗੀਆਂ । ਜਰਖੜ ਖੇਡਾਂ ਸਬੰਧੀ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਦੀ ਜ਼ਰੂਰੀ ਮੀਟਿੰਗ ਇੰਡੀਅਨ ਗਾਰਡੀਅਨ ਸੈੰਟਰ ਲੁਧਿਆਣਾ ਵਿਖੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਇੰਗਲੈਂਡ ਤੋਂ ਹੰਸਲੋ ਦੇ ਸਾਬਕਾ ਮੇਅਰ ਪ੍ਰੀਤਮ ਸਿੰਘ ਗਰੇਵਾਲ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਜਗਦੀਪ ਸਿੰਘ ਘੁੰਮਣ ਮੁੰਬਈ ,ਪ੍ਰਿੰਸੀਪਲ ਬਲਵੰਤ ਸਿੰਘ ਚਕਰ , ਇੰਸਪੈਕਟਰ ਬਲਵੀਰ ਸਿੰਘ ,ਨਿਰਮਲ ਸਿੰਘ ਨਿੰਮਾ ਡੇਹਲੋਂ , ਸਾਹਿਬਜੀਤ ਸਿੰਘ ਜਰਖੜ, ਤੇਜਿੰਦਰ ਸਿੰਘ ਜਰਖੜ ,ਗੁਰਸਤਿੰਦਰ ਸਿੰਘ ਪਰਗਟ, ਤਰਨ ਜੋਧਾਂ ,ਰਾਣਾ ਜੋਧਾਂ ਸੰਦੀਪ ਸਿੰਘ ਪੰਧੇਰ, ਸ਼ਿੰਗਾਰਾ ਸਿੰਘ ਜਰਖੜ ਆਦਿ ਪ੍ਰਮੁੱਖ ਮੈਂਬਰਾਂ ਨੇ ਹਿੱਸਾ ਲਿਆ ।
ਮੀਟਿੰਗ ਦੀ ਕਾਰਵਾਈ ਬਾਰੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਤੇ ਪ੍ਰੀਤਮ ਸਿੰਘ ਗਰੇਵਾਲ ਨੇ ਦੱਸਿਆ ਇਸ ਵਾਰ ਕਬੱਡੀ ਦੇ 2 ਵੱਡੇ ਕੱਪ ਅਤੇ ਹਾਕੀ ਦਾ ਵੱਡੇ ਪੱਧਰ ਤੇ ਮਹਾਕੁੰਭ ਕਰਵਾਇਆ ਜਾਵੇਗਾ । ਸਾਰੀਆਂ ਹੀ ਖੇਡਾਂ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਸਟਾਰ ਖਿਡਾਰੀਆਂ ਦੀ ਭਰਮਾਰ ਹੋਵੇਗੀ । ਆਲ ਓਪਨ ਕਬੱਡੀ ਕੱਪ ਨਾਇਬ ਸਿੰਘ ਗਰੇਵਾਲ ਜੋਧਾਂ ਦੀ ਯਾਦ ਵਿੱਚ ਹੋਵੇਗਾ , ਜਦ ਕਿ ਕੈਨੇਡਾ ਕਬੱਡੀ ਕੱਪ ਵੀ ਇਸ ਵਾਰ ਜਰਖੜ ਸਟੇਡੀਅਮ ਦਾ ਹੀ ਸ਼ਿੰਗਾਰ ਬਣੇਗਾ । ਇਸ ਤੋਂ ਇਲਾਵਾ ਲੜਕੇ ਅਤੇ ਲੜਕੀਆਂ ਦਾ ਹਾਕੀ ਕੱਪ ਮਹਿੰਦਰਪ੍ਰਤਾਪ ਸਿੰਘ ਗਰੇਵਾਲ ਦੀ ਯਾਦ ਵਿੱਚ ਕਰਵਾਇਆ ਜਾਵੇਗਾ। ਹਾਕੀ ਵਿੱਚ ਅੰਡਰ 12 ਸਾਲ ਮੁੰਡੇ ਜਗਤਾਰ ਜਰਖੜ ਯਾਦਗਾਰੀ ਕੱਪ , ਹਾਕੀ ਲੜਕੀਆਂ ਅਤੇ ਮਰਦਾਂ ਦੇ ਸੀਨੀਅਰ ਵਰਗ ਦੇ ਮੁਕਾਬਲੇ ਹੋਣਗੇ । ਇਸ ਤੋਂ ਇਲਾਵਾ ਵਾਲੀਬਾਲ ਸ਼ੂਟਿੰਗ ਕੱਪ ਅਮਰਜੀਤ ਗਰੇਵਾਲ ਅਤੇ ਬਾਬਾ ਸੁਰਜਨ ਸਿੰਘ ਸਰੀਹ ਦੀ ਯਾਦ ਨੂੰ ਸਮਰਪਿਤ ਹੋਵੇਗਾ । ਗੱਦੇ ਵਾਲੀਆਂ ਕੁਸ਼ਤੀਆਂ ਦੇ ਮੁਕਾਬਲੇ ਬਚਨ ਸਿੰਘ ਮੰਡੌਰ ਦੀ ਯਾਦ ਵਿੱਚ ਕਰਵਾਏ ਜਾਣਗੇ । ਇਸ ਵਾਰ ਜਰਖੜ ਖੇਡਾਂ ਵਿੱਚ ਪਹਿਲੀ ਵਾਰ ਮੁੱਕੇਬਾਜ਼ੀ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਜਾਵੇਗੀ । ਜਿਨ੍ਹਾਂ ਨੂੰ 5 ਜਾਬ ਫਾਊਂਡੇਸ਼ਨ ਅਤੇ ਚਕਰ ਬਾਕਸਿੰਗ ਅਕੈਡਮੀ ਵੱਲੋਂ ਸਪਾਂਸਰ ਕੀਤਾ ਜਾਵੇਗਾ । ਹਾਕੀ ਮੁਕਾਬਲੇ ਮਹਿੰਦਰਪ੍ਰਤਾਪ ਗਰੇਵਾਲ ਟਰੱਸਟ ਵੱਲੋਂ ਸਪਾਂਸਰ ਹੋਣਗੇ ਜਦਕਿ ਨਾਇਬ ਸਿੰਘ ਗਰੇਵਾਲ ਜੋਧਾਂ ਕਬੱਡੀ ਕੱਪ ਪੰਜਾਬ ਸਪੋਰਟਸ ਕਬੱਡੀ ਕਲੱਬ ਸਿਆਟਲ ਮੋਹਣਾਂ ਜੋਧਾਂ, ਕਬੱਡੀ ਸਟਾਰ ਪਾਲਾ ਜਲਾਲਪੁਰ , ਇਕਬਾਲ ਸਿੰਘ ਮਨੀਲਾ ਕੁਲਜੀਤ ਸਿੰਘ ਮਨੀਲਾ ਹਾਕਮ ਸਿੰਘ ਮਨੀਲਾ, ਨਿੱਕਾ ਲਾਲੀ ਸਿਧਵਾਂ ਮਨੀਲਾ ਅਤੇ ਹੋਰਾਂ ਦੀ ਪੂਰੀ ਟੀਮ ਵੱਲੋਂ ਸਪੋਂਸਰ ਹੋਵੇਗਾ। ਕੈਨੇਡਾ ਕਬੱਡੀ ਕੱਪ ਰਮਨਦੀਪ ਸਿੰਘ ਝੱਜ ਇੰਦਰਜੀਤ ਸਿੰਘ ਰੂਮੀ ,ਰਜਿੰਦਰ ਸਿੰਘ ਹਿੱਸੋਵਾਲ ,ਸੁਖਵਿੰਦਰ ਸਿੰਘ ਬੰਬ ,ਟੀਨੂੰ ਦਿਓਲ ਅਤੇ ਕੈਨੇਡਾ ਕਬੱਡੀ ਕੱਪ ਦੀ ਪੂਰੀ ਪ੍ਰਬੰਧਕੀ ਟੀਮ ਵੱਲੋਂ ਸਪਾਂਸਰ ਹੋਵੇਗਾ । ਜੇਤੂ ਖਿਡਾਰੀਆਂ ਲਈ 8 ਦੇ ਕਰੀਬ ਮੋਟਰਸਾਈਕਲ, 100 ਸਾਈਕਲ ਅਤੇ ਦਸ ਲੱਖ ਦੇ ਇਨਾਮ ਹੋਣਗੇ ਇਸ ਵਰ੍ਹੇ ਦੀਆਂ ਖੇਡਾਂ ਕਬੱਡੀ ਸਟਾਰ ਮਾਣਕ ਜੋਧਾ, ਹਾਕੀ ਖਿਡਾਰੀ ਗੁਰਵਿੰਦਰ ਸਿੰਘ ਵੜੈਚ ,ਉੱਘੇ ਕੁਮੈਂਟੇਟਰ ਡਾ ਦਰਸ਼ਨ ਬੜੀ ਅਤੇ ਹਰਬੰਸ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਹੋਣਗੀਆਂ । ਇਸ ਵਾਰ ਅਖਾੜਾ ਲਾਉਣ ਦੀ ਵਾਰੀ ਉੱਘੇ ਗਾਇਕ ਕਰਨ ਔਜਲਾ ਅਤੇ ਕੰਵਰ ਗਰੇਵਾਲ ਦੀ ਰਹੇਗੀ । ਫਾਈਨਲ ਸਮਾਰੋਹ ਤੇ ਇਲਾਕੇ ਦੀਆਂ ਉੱਘੀਆਂ 6 ਸ਼ਖ਼ਸੀਅਤਾਂ ਦਾ ਸਨਮਾਨ ਹੋਵੇਗਾ ।
Boota Singh Basi
President & Chief Editor