ਮਾਣਯੋਗ ਹਾਈਕੋਰਟ ਦਾ ਫ਼ੈਸਲਾ ਲੋਕਤੰਤਰ ਦੀ ਵੱਡੀ ਜਿੱਤ- ਹਰਜਿੰਦਰ ਇਕੋਲਾਹਾ
ਕਿਹਾ- ਫੇਅਰ ਇਲੈਕਸ਼ਨ ਨਾ ਕਰਵਾ ਸਕਣ ਦੇ ਈਵਜ ਵਜੋਂ ਪੰਚਾਇਤ ਮੰਤਰੀ ਦਵੇ ਅਸਤੀਫਾ
ਖੰਨਾ ,9ਅਕਤੂਬਰ
* ਅਜੀਤ ਸਿੰਘ ਖੰਨਾ *
ਕਾਂਗਰਸ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਅੱਜ ਤਿੰਨ ਸੋ ਦੇ ਕਰੀਬ ਪੰਚਾਇਤਾਂ ਦੀ ਚੋਣ ਪ੍ਰਕਿਰਿਆ ਤੇ ਰੋਕ ਲਾਏ ਜਾਨ ਦੇ ਫ਼ੈਸਲੇ ਨੂੰ ਸ਼ਲਾਘਾਯੋਗ ਦੱਸਦਿਆਂ ਇਸ ਨੂੰ ਲੋਕਤੰਤਰ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ।ਪ੍ਰੈਸ ਨੂੰ ਜਾਰੀ ਇਕ ਬਿਆਨ ਚ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਬਲਾਕ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਇਕੋਲਾਹਾ ਨੇ ਕਿਹਾ ਕੇ ਮਾਣਯੋਗ ਅਦਾਲਤ ਦੇ ਫ਼ੈਸਲੇ ਤੋ ਸਾਫ਼ ਹੋ ਗਿਆ ਹੈ ਪੰਜਾਬ ਚ ਆਮ ਆਦਮੀ ਪਾਰਟੀ ਵਲੋਂ ਪੰਚਾਇਤ ਚੋਣਾਂ ਚ ਵੱਡੇ ਪੱਧਰ ਤੇ ਬੇ ਨਿਯਮੀਆਂ ਕੀਤੀਆਂ ਗਈਆਂ ਹਨ ਇਸੇ ਕਰਕੇ ਮਾਣਯੋਗ ਅਦਾਲਤ ਨੂੰ ਸਖ਼ਤ ਰੁੱਖ ਅਖਤਿਆਰ ਕਰਨਾ ਪਿਆ ਹੈ । ਬਲਾਕ ਪ੍ਰਧਾਨ ਨੇ ਅਦਾਲਤ ਦੇ ਫੌਸਲੇ ਨੂੰ ਦਰੁਸਤ ਦੱਸਦਿਆਂ ਕਿਹਾ ਕਿ ਇਸ ਅਦਾਲਤ ਦੇ ਇਸ ਨਿਰਣੇ ਤੋ ਸੂਬੇ ਦੇ ਪੰਚਾਇਤ ਮੰਤਰੀ ਨੂੰ ਵੀ ਸਬਕ ਲੈਣਾ ਚਾਹੀਦਾ ਹੈ । ਉਹਨਾਂ ਤਾ ਇਥੋਂ ਤੱਕ ਆਖਿਆ ਹੈ ਕਿ ਅਦਾਲਤ ਦੇ ਉਕਤ ਫੈਸਕਾ ਉਪਰੰਤ ਸੂਬੇ ਪੰਚਾਇਤ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕਿਉਂਕਿ ਫੇਅਰ ਇਲੈਕਸ਼ਨ ਨਾ ਕਰਵਾ ਸਕਣ ਦੀ ਮੁੱਖ ਜ਼ਿੰਮੇਵਾਰੀ ਪੰਚਾਇਤ ਮੰਤਰੀ ਦੀ ਹੈ । ਉਹਨਾਂ ਇਹ ਵੀ ਕਿਹਾ ਕੇ ਇਹ ਪਹਿਲੀ ਵਾਰ ਹੋਇਆ ਹੈ ਕਿ ਨਾਮਜਦਗੀਆਂ ਦੌਰਾਨ ਹੀ ਵੱਡੇ ਪੱਧਰ ਤੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ ਜੋ ਸ਼ਰਮਨਾਕ ਹੈ। ਉਹਨਾਂ ਕਿਹਾ ਕਿ ਆਮ ਆਦਮੀ ਵਰਤੀ ਵੱਲੋ ਜਿਸ ਤਰਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਵਾਰ ਧੱਕੇਸ਼ਾਹੀ ਕੀਤੀ ਗਈ ਹੈ ਉਸਦੀ ਦੀ ਮਿਸਾਲ ਦੇਸ਼ ਚ ਕਿਧਰੇ ਨਹੀਂ ਮਿਲਦੀ ।
ਫਾਈਲ ਫੋਟੋ: ਹਰਜਿੰਦਰ ਸਿੰਘ ਇਕੋਲਾਹਾ