ਮਾਤਰੀ ਮੌਤ ਦਰ ਘਟਾਉਣ ਸੰਬੰਧੀ ਕਮਿਊਨਟੀ ਸਿਹਤ ਅਫ਼ਸਰਾਂ ਨੂੰ ਦਿੱਤੀ ਟ੍ਰੇਨਿੰਗ ਗਰਭ ਅਵਸਥਾ ਦੌਰਾਨ ਖਤਰੇ ਦੇ ਚਿੰਨ ਹੋਣ ਤੇ ਤੁਰੰਤ ਜਾਂਚ ਕਰਵਾਉਣੀ ਜਰੂਰੀ: ਸਿਵਲ ਸਰਜਨ ਕਿਰਪਾਲ ਸਿੰਘ

0
25
ਸੰਗਰੂਰ, 21 ਮਈ, 2024: ਸਿਵਲ ਸਰਜਨ ਡਾ. ਕਿਰਪਾਲ ਸਿੰਘ  ਦੀ ਅਗਵਾਈ ਵਿੱਚ ਜਿਲੇ ਅਧੀਨ  ਹੈਲਥ ਐਂਡ ਵੈਲਨੈਸ ਸੈਂਟਰਾਂ ਤੇ ਕੰਮ ਕਰਦੇ ਕਮਿਊਨਿਟੀ ਸਿਹਤ ਅਫਸਰਾਂ ਨੂੰ ਮਾਤਰੀ ਮੌਤ ਦਰ ਘਟਾਉਣ ਸਬੰਧੀ ਦਫ਼ਤਰ ਸਿਵਲ ਸਰਜਨ ਸੰਗਰੂਰ ਦੇ ਟ੍ਰੇਨਿੰਗ  ਹਾਲ ਵਿਚ ਦਿੱਤੀ ਗਈ। ਇਸ ਮੌਕੇ ਟ੍ਰੇਨਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਹਰ ਗਰਭਵਤੀ ਔਰਤ ਦੀ ਰਜਿਸਟਰੇਸ਼ਨ 100% ਕਰਨੀ ਯਕੀਨੀ ਬਣਾਈ ਜਾਵੇ, ਔਰਤਾਂ ਦੇ ਨਿਰਧਾਰਤ ਐਂਟੀਨੇਟਲ ਚੈੱਕ ਅਪ ਸਮੇਂ ਸਿਰ ਕੀਤੇ ਜਾਣ, ਇਹਨਾਂ ਦਾ ਰਿਕਾਰਡ ਮੇਨਟੇਨ ਕੀਤਾ ਜਾਵੇ,  ਹਾਈ ਰਿਸਕ ਗਰਭਵਤੀ ਔਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਹਨਾਂ ਕਿਹਾ ਕਿ ਹਰ 15 ਦਿਨ ਬਾਅਦ ਉਹਨਾਂ ਦੇ ਫੋਲੋ-ਅਪ ਦੇ ਰਿਕਾਰਡ ਦੀ ਜਾਂਚ ਕਰਕੇ ਉਹਨਾਂ ਤੇ ਰੀਮਾਰਕਸ ਪਾਏ ਜਾਣ। ਉਹਨਾਂ ਕਿਹਾ ਕਿ ਹਾਈ ਹਾਈਪਰਟੈਂਸ਼ਨ  ਵਾਲੀ ਗਰਭਵਤੀ ਔਰਤ ਦੀ ਔਰਤਾਂ ਦੇ ਮਾਹਰ ਡਾਕਟਰ ਤੋਂ ਰੈਗੂਲਰ ਜਾਂਚ ਕਰਵਾਉਣ ਦੇ ਨਾਲ ਨਾਲ ਉਸਦੀ ਮੈਡੀਕਲ ਸਪੈਸ਼ਲਿਸਟ ਕੋਲੋਂ ਵੀ ਜਾਂਚ ਕਰਵਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮਾਤਰੀ ਮੌਤਾਂ ਦੇ ਰੋਕਣ ਯੋਗ ਕਾਰਨ ਜਿਵੇਂ ਅਨੀਮੀਆਂ, ਬੀਪੀ, ਸੈਪਸਿਸ ਅਤੇ ਐਕਲੈਂਪਸੀਆ ਨੂੰ ਟਰੈਕ ਕੀਤਾ ਜਾਵੇ ਅਤੇ ਔਰਤ ਦੇ ਥਾਇਰਾਇਡ ਸਮੇਤ ਬਾਕੀ ਲੋੜੀਂਦੇ ਟੈਸਟ ਵੀ ਸਮੇਂ ਅਨੁਸਾਰ ਕਰਵਾਏ ਜਾਣ। ਉਹਨਾਂ ਇਹ ਵੀ ਕਿਹਾ ਕਿ ਗਰਭਵਤੀ ਔਰਤ ਨੂੰ ਖੁਰਾਕ ਸਬੰਧੀ ਵੀ ਜਾਗਰੂਕ ਕੀਤਾ ਜਾਵੇ ਅਤੇ ਜਨੇਪੇ ਤੋਂ ਪਹਿਲਾਂ ਹਰ ਗਰਭਵਤੀ ਔਰਤ ਦਾ ਐਚ.ਬੀ. ਲੋੜੀਦੀ  ਮਾਤਰਾ ਵਿੱਚ ਪੂਰਾ ਕਰਨ ਲਈ ਸਾਰੇ ਉਪਰਾਲੇ ਕੀਤੇ ਜਾਣ ।ਉਹਨਾਂ ਕਿਹਾ ਕਿ ਜਨੇਪਾ ਕਰਾਉਣ ਵਾਲੇ ਹਸਪਤਾਲ ਦੀ ਪਹਿਲਾਂ ਤੋਂ ਹੀ ਪਲਾਨਿੰਗ ਕੀਤੀ ਜਾਵੇ ਅਤੇ ਜਣੇਪਾ ਸਰਕਾਰੀ ਹਸਤਾਲਾਂ ਵਿੱਚ ਕਰਵਾਇਆ ਜਾਵੇ।ਉਹਨਾਂ ਕਿਹਾ ਕਿ ਜ਼ਿਲ੍ਹੇ ਅੰਦਰ ਮਾਤਰੀ ਮੌਤ ਦਰ ਨੂੰ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ। ਜੇਕਰ ਕਿਸੇ ਗਰਭ ਦੀ ਔਰਤ ਵਿੱਚ ਖਤਰੇ ਦੇ ਚਿੰਨ ਦਿਖਾਈ ਦੇਣ ਤਾਂ ਉਸ ਦਾ ਪਹਿਲ ਦੇ ਅਧਾਰ ਤੇ ਇਲਾਜ ਕੀਤਾ ਜਾਵੇ।
ਇਸ ਮੌਕੇ ਔਰਤ ਰੋਗਾਂ ਦੇ ਮਾਹਿਰ ਡਾ. ਹਰਪ੍ਰੀਤ ਕੌਰ ਰੇਖੀ, ਜਿਲ੍ਹਾ ਮਾਸ ਮੀਡੀਆ ਅਫ਼ਸਰ ਕਰਨੈਲ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸਰੋਜ ਰਾਣੀ, ਜ਼ਿਲਾ ਪ੍ਰੋਗਰਾਮ ਮੈਨੇਜਰ ਵੈਸ਼ਾਲੀ ਬਾਂਸਲ,  ਡੀ.ਸੀ.ਐੱਮ. ਦੀਪਕ ਸ਼ਰਮਾ, ਮਨਪ੍ਰੀਤ ਕੌਰ ਅਤੇ ਸਮੂਹ ਸੀ .ਐੱਚ .ਓ .ਆਦਿ ਹਾਜਰ ਸਨ।

LEAVE A REPLY

Please enter your comment!
Please enter your name here