ਸਵੱਛ ਭਾਰਤ ਮਿਸ਼ਨ ਤਹਿਤ ਹੋਵੇਗਾ ਮਾਨਸਾ ਸ਼ਹਿਰ
ਵਿਚਲੇ ਟੋਭੇ ਦਾ ਸੁੰਦਰੀਕਰਨ
*ਮਾਨਸਾ ਵਿਧਾਇਕ ਡਾ. ਵਿਜੈ ਸਿੰਗਲਾ ਦੀ ਮਿਹਨਤ ਨੂੰ ਪਿਆ ਬੂਰ
ਮਾਨਸਾ, 19 ਅਪ੍ਰੈਲ:
ਮਾਨਸਾ ਸ਼ਹਿਰ ਵਿੱਚ ਲੰਮੇ ਸਮੇਂ ਤੋਂ ਡੇਰਾ ਬਾਬਾ ਭਾਈ ਗੁਰਦਾਸ ਕੋਲ ਲੱਗੇ ਕੁੜੇ ਦੇ ਢੇਰ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਵੱਲੋਂ ਸਾਲ 2022 ਵਿੱਚ ਟੈਕਨੀਕਲ ਰਿਪੋਰਟ ਬਣਵਾ ਕੇ ਪੰਜਾਬ ਸਰਕਾਰ ਤੋਂ 3 ਕਰੋੜ 54 ਲੱਖ ਰੁਪਏ ਦੀ ਟੈਂਡਰਾਂ ਲਈ ਰਾਸ਼ੀ ਪਾਸ ਕਰਵਾ ਲਈ ਗਈ ਸੀ।
ਵਿਧਾਇਕ ਡਾ. ਵਿਜੈ ਸਿੰਗਲਾ ਨੇ ਦੱਸਿਆ ਕਿ ਇਹ ਟੈਂਡਰ ਪਿਛਲੇ ਦਿਨੀਂ ਦਿਆ ਚਰਨ ਐਂਡ ਕੰਪਨੀ ਦਿੱਲੀ ਵੱਲੋਂ ਲਏ ਗਏ ਹਨ ਜੋਂ ਕਿ ਕੰਮ ਬਹੁਤ ਜਲਦ ਸੁਰੂ ਕਰਨ ਜਾ ਰਹੀ ਹੈ, ਜਿਸ ਵਿੱਚ ਕੂੜੇ ਦੀ ਮਿੱਟੀ, ਪਲਾਸਟਿਕ, ਕੱਚ ਆਦਿ ਸਭ ਕੁੱਝ ਅਲੱਗ ਅਲੱਗ ਕਰਕੇ ਚੁੱਕੇ ਜਾਣਗੇ। ਇਹ ਕੁੜੇ ਦੇ ਢੇਰ ਚੁੱਕਣ ਉਪਰੰਤ ਇਸ ਟੋਭੇ ਦਾ ਵੀ ਸੁੰਦਰੀਕਰਨ ਕੀਤਾ ਜਾਵੇਗਾ ਜੋਂ ਕਿ ਸਵੱਛ ਭਾਰਤ ਅਭਿਆਨ ਮੁਹਿੰਮ ਤਹਿਤ ਪਾਸ ਕਰਵਾ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਕੁੜੇ ਦੇ ਢੇਰ ਚੁੱਕਣ ਅਤੇ ਟੋਭੇ ਦਾ ਸੁੰਦਰੀਕਰਨ ਕਰਨ ਨਾਲ ਸਿਹਤਮੰਦ ਵਾਤਾਵਰਣ ਦੀ ਸਿਰਜਣਾ ਹੋਵੇਗੀ। ਉਨ੍ਹਾਂ ਕਿਹਾ ਕਿ ਮਾਨਸਾ ਦੇ ਸੀਵਰੇਜ ਦੇ ਪਾਣੀਆਂ ਦਾ ਗਲੀਆਂ ਨਾਲੀਆਂ ਵਿੱਚ ਓਵਰ ਫਲੋਅ ਹੋਣ ਦਾ ਮੁੱਦਾ ਉਹ ਪੰਜਾਬ ਵਿਧਾਨ ਸਭਾ ਵਿੱਚ ਉਠਾ ਚੁੱਕੇ ਹਨ, ਜਿਸ ਦਾ ਬਹੁਤ ਜਲਦ ਹੱਲ ਕੀਤਾ ਜਾਵੇਗਾ।
Boota Singh Basi
President & Chief Editor