ਮਾਨ ਪਰਿਵਾਰ ਨੂੰ ਸਦਮਾ ਗੁਰਮੁਖ ਸਿੰਘ ਮਾਨ ਦਾ ਦੇਹਾਂਤ

0
302

ਜੰਡਿਆਲਾ ਗੁਰੂ (ਸਾਂਝੀ ਸੋਚ ਬਿਊਰੋ) -ਸਮਾਜ ਸੇਵਕ ਬਲਜੀਤ ਸਿੰਘ ਡੱਡਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਮਾ ਜੀ ਗੁਰਮੁਖ ਸਿੰਘ ਮਾਨ ਕਬੱਡੀ ਖਿਡਾਰੀ ਉਮਰ 65 ਸਾਲ ਦਾ ਸਾਈਲੈਂਟ ਅਟੈਕ ਨਾਲ ਮੌਤ ਹੋ ਗਈ ਇਸ ਦੁੱਖ ਦੀ ਘੜੀ ਵਿਚ ਸਮਾਜ ਸੇਵਕ ਬਲਜੀਤ ਸਿੰਘ ਡੱਡਵਾਲ ਨਾਲ ਇਸ ਵੱਖ ਵੱਖ ਰਾਜਨੀਤਿਕ ਪਾਰਟੀਆਂ, ਸਮਾਜ ਸੇਵਕਾਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਵਰਗੀ ਗੁਰਮੁਖ ਸਿੰਘ ਮਾਨ ਆਪਣੇ ਪਿਛੇ ਧਰਮ ਪਤਨੀ ਰਜਵੰਤ ਕੌਰ ,ਬੇਟਾ ਰਜਿੰਦਰ ਸਿੰਘ ਮਾਨ ਤੇ ਤਿੰਨ ਬੇਟੀਆਂ ਭਤੀਜਾ ਹਰਿੰਦਰ ਸਿੰਘ ਮਾਨ ਨੂੰ ਛੱਡ ਗਏ ਹਨ। ਗੁਰਮੁਖ ਸਿੰਘ ਮਾਨ ਦੀ ਆਤਮਿਕ ਸ਼ਾਂਤੀ ਲਈ 26 ਤਰੀਕ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ 28 ਤਰੀਕ ਦਿਨ ਮੰਗਲਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਜੱਦੀ ਪਿੰਡ ਫੱਤੂਵਾਲ ਤਹਿਸੀਲ ਬਾਬਾ ਬਕਾਲਾ ਵਿਖੇ ਪਾਏ ਜਾਣਗੇ ਉਪਰੰਤ ਅੰਤਿਮ ਅਰਦਾਸ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here