ਮਾਨ ਸਰਕਾਰ ਦੇ ਰਾਜ ਚ ਕਾਨੂੰਨ ਵਿਵਸਥਾ ਬੁਰੀ ਤਰਾ ਫ਼ੇਲ- ਸਾਬਕਾ ਮੰਤਰੀ ਕੋਟਲੀ 

0
31

ਕਾਂਗਰਸ ਵਲੋਂ ਸੂਬਾ ਸਰਕਾਰ ਖਿਲਾਫ ਖੰਨਾ ਚ ਧਰਨਾ

ਮਾਨ ਸਰਕਾਰ ਦੇ ਰਾਜ ਚ ਕਾਨੂੰਨ ਵਿਵਸਥਾ ਬੁਰੀ ਤਰਾ ਫ਼ੇਲ- ਸਾਬਕਾ ਮੰਤਰੀ ਕੋਟਲੀ
ਖੰਨਾ,17 ਸਤੰਬਰ
* ਅਜੀਤ  ਖੰਨਾ *
ਪੰਜਾਬ ਕਾਂਗਰਸ ਕਮੇਟੀ ਖੰਨਾ ਵੱਲੋ ਅੱਜ ਸੂਬੇ ਦੀ ਬੁਰੀ ਤਰਾ ਫ਼ੇਲ ਹੋਈ ਕਾਨੂੰਨੀ ਵਿਵਸਥਾ ਖਿਲਾਫ ਡੀਐੱਸਪੀ ਦਫ਼ਤਰ ਖੰਨਾ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ । ਜਿਸ ਵਿਚ ਪੰਜਾਬ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵਲੋਂ ਵਿਸ਼ੇਸ਼ ਤੌਰ ਤੇ ਧਰਨੇ ਨੂੰ ਸੰਬੋਧਨ ਕੀਤਾ ਗਿਆ। ਵੱਡੀ ਗਿਣਤੀ ਚ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆ ਸਰਦਾਰ ਕੋਟਲੀ ਨੇ ਸੂਬੇ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਉੱਤੇ ਤਿੱਖੇ ਸਿਆਸੀ ਹਮਲੇ ਕੀਤੇ। ਉਹ ਕਿਹਾ ਕੇ ਅੱਜ ਸੂਬੇ ਅੰਦਰ ਕਾਨੂੰਨੀ ਵਿਵਸਥਾ ਬੁਰੀ ਤਰਾ ਡਗਮਗਾ ਚੁੱਕੀ ਹੈ। ਓਨ੍ਹਾ ਦੋਸ਼ ਲਾਇਆ ਕਿ ਸੂਬੇ ਅੰਦਰ  ਗੈਂਗਸਟਰਾਂ ਦਾ ਬੋਲਬਾਲਾ ਹੈ ।ਸ਼ਰੇਆਮ ਲੋਕਾਂ ਨੂੰ ਗੋਲੀਆਂ ਮਾਰੀਆ ਜਾ  ਰਹੀਆਂ ਹਨ ।ਪਰ ਆਪ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ । ਆਮ ਜਨਤਾ ਇਨਸਾਫ਼ ਲਈ ਦਫਤਰਾਂ ਚ ਧੱਕੇ ਖਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕੇ ਵਿਧਾਇਕਾ ਵਲੋ ਨਜਾਇਜ਼ ਕਬਜ਼ੇ ਕਰਵਾਏ ਜਾ ਰਹੇ ਹਨ। ਉਹਨਾਂ ਚਿਤਾਵਨੀ ਦਿਤੀ ਕੇ ਜੇ ਕਰ ਅਫ਼ਸਰਸ਼ਾਈ ਨੇ ਸਰਕਾਰ ਦੇ ਇਸ਼ਾਰਿਆਂ ਉੱਤੇ ਕੰਮ ਕਰਨਾ ਬੰਦ ਨਾ ਕੀਤਾ ਤਾ ਸਬੰਧਤ ਅਫ਼ਸਰਾਂ ਦੇ ਦਫਤਰਾਂ ਆਗੇ ਧਰਨੇ ਮਾਰੇ ਜਾਣਗੇ। ਧਰਨੇ ਨੂੰ ਬਲਾਕ ਪ੍ਰਧਾਨ ਸ਼ਹਿਰੀ ਐਡਵੋਕੇਟ ਰਾਜੀਵ ਰਾਏ ਮਹਿਤਾ  ਬਲਾਕ ਪ੍ਰਧਾਨ ਦਿਹਾਤੀ ਹਰਜਿੰਦਰ ਸਿੰਘ ਇਕੋਲਾਹਾ , ਸਾਬਕਾ ਕੌਂਸਲ ਪ੍ਰਧਾਨ ਵਿਕਾਸ ਮਹਿਤਾ ,ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ, ਚੇਅਰਮੈਨ ਹਰਪਾਲ ਸਿੰਘ ਫੌਜੀ, ਸ਼ਿਵ ਨੱਥ ਕਾਲਾ , ਹੇਰਾ ਲਾਲ, ਸੈਂਡਰਪ ਘਈ, ਅਮਨ ਕਟਾਰੀਆ, ਜੱਸੀ ਕਿਸਾਨ ਗਰੀਆਂ, ਜੱਸੀ ਕਾਲੀਰਾਓ, ਪ੍ਰਿਅ ਧੀਮਾਨ,ਅਜੀਤਪਾਲ ਸਿੰਘ ਲੱਕੀ ਸਹਿਗਲ, ਸੁਸ਼ੀਲ ਕੁਮਾਰ ਸ਼ੀਲਾ,ਕਰਮਜੀਤ ਸਿਫ਼ਤੀ,ਅਸ਼ੋਕ ਕੁਮਾਰ,ਰਣਬੀਰ ਸਿੰਘ ਕਾਕਾ,ਹਰਦੀਪ ਸਿੰਘ  ਨੀਨੂ , ਅਮਰੀਸ਼ ਕਾਲੀਆ, ਵੇਦ ਪ੍ਰਕਾਸ਼,ਸਮੇਤ ਵੱਡੀ ਗਿਣਤੀ ਚ ਪਾਰਟੀ ਵਰਕਰ ਤੇ ਆਉਦੇਦਾਰ ਮਜੂਦ  ਸਨ।
ਫੋਟੋ ਕੈਪਸ਼ਨ: ਧਰਨੇ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ
(ਤਸਵੀਰ: ਅਜੀਤ ਖੰਨਾ)

LEAVE A REPLY

Please enter your comment!
Please enter your name here