ਮਾਮਲਾ: ਕਿਸਾਨ ਅਮਨਦੀਪ ਸਿੰਘ ਮੂੰਮ ਨਾਲ ਠੱਗੀ ਮਾਰਨ ਦਾ

0
137

ਭਾਕਿਯੂ ਡਕੌਂਦਾ ਵੱਲੋਂ ਗੁਰੂ ਕ੍ਰਿਪਾ ਆਟੋਮੋਬਾਈਲ ਬਰਨਾਲਾ ਏਜੰਸੀ ਅੱਗੇ ਦਿੱਤੇ ਜਾਣ ਵਾਲੇ ਧਰਨੇ ਲਈ ਮੂੰਮ ਵਿਖੇ ਮੀਟਿੰਗ

4 ਮਾਰਚ ਨੂੰ ਦਿੱਤਾ ਜਾਵੇਗਾ ਏਜੰਸੀ ਅੱਗੇ ਧਰਨਾ: ਸਾਹਿਬ ਸਿੰਘ ਬਡਬਰ, ਜਗਰਾਜ ਸਿੰਘ ਹਰਦਾਸਪੁਰਾ

ਮਹਿਲਕਲਾਂ, 2 ਮਾਰਚ, 2023: ਪਿੰਡ ਮੂੰਮ ਦੇ ਕਿਸਾਨ ਅਮਨਦੀਪ ਸਿੰਘ ਪੁੱਤਰ ਦਰਬਾਰਾ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਕਿਸਾਨ ਅਮਨਦੀਪ ਸਿੰਘ ਨੇ ਗੁਰੂ ਕ੍ਰਿਪਾ ਆਟੋਮੋਬਾਈਲ ਧਨੌਲਾ ਰੋਡ ਬਰਨਾਲਾ ਕੋਲ 5 ਅਕਤੂਬਰ ਨੂੰ ਮੱਕੀ ਬੀਜਣ ਵਾਲੀ ਮਸ਼ੀਨ (ਪਲਾਂਟਰ) ਖਰੀਦਣ ਲਈ ਬੁੱਕ ਕਰਵਾਇਆ ਸੀ। 14 ਦਸੰਬਰ ਨੂੰ ਐੱਚਡੀਐੱਫਸੀ ਬੈਂਕ ਰਾਹੀਂ ਤਿੰਨ ਲੱਖ ਰੁਪਏ ਹੋਰ ਜਮ੍ਹਾਂ ਕਰਵਾ ਦਿੱਤਾ ਸੀ। ਪੰਜ ਮਹੀਨੇ ਬੀਤ ਜਾਣ ਬਾਅਦ ਵੀ ਗੁਰੂ ਕ੍ਰਿਪਾ ਆਟੋਮੋਬਾਈਲ ਧਨੌਲਾ ਰੋਡ ਬਰਨਾਲਾ ਨੇ ਮੱਕੀ ਬੀਜਣ ਵਾਲੀ ਮਸ਼ੀਨ ਨਹੀਂ ਦਿੱਤੀ।

ਕਿਸਾਨ ਅਮਨਦੀਪ ਸਿੰਘ ਮੂੰਮ ਪੁੱਤਰ ਦਰਬਾਰਾ ਸਿੰਘ ਨੇ ਦੱਸਿਆ ਕਿ ਮੈਂ ਏਜੰਸੀ ਮਾਲਕਾਂ ਕੋਲ ਅਨੇਕਾਂ ਗੇੜੇ ਮਾਰਨ ਤੋਂ ਬਾਅਦ ਤਸੱਲੀਬਖ਼ਸ਼ ਜਵਾਬ ਨਾ ਮਿਲਣ ਦੀ ਸੂਰਤ ਵਿੱਚ ਮਾਮਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਦੇ ਧਿਆਨ ਵਿੱਚ ਲਿਆਂਦਾ ਹੈ। ਕਿਸਾਨ ਆਗੂਆਂ ਨੇ ਏਜੰਸੀ ਮਾਲਕਾਂ ਨੂੰ ਕਿਸਾਨ ਨੂੰ ਇਨਸਾਫ਼ ਦਿਵਾਉਣ ਲਈ ਮਿਲਕੇ ਗੱਲਬਾਤ ਕੀਤੀ ਪਰ ਏਜੰਸੀ ਮਾਲਕਾਂ ਦਾ ਰਵਈਆ ਬੇਹੱਦ ਹੰਕਾਰੀ ਭਰਿਆ ਸੀ। ਜਿਸ ਕਰਕੇ ਆਗੂਆਂ ਨੂੰ ਏਜੰਸੀ ਮਾਲਕਾਂ ਦੇ ਧੱਕੜ ਹੰਕਾਰੀ ਰਵੱਈਏ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ। ਅੱਜ ਬੀਕੇਯੂ ਏਕਤਾ ਡਕੌਂਦਾ ਦੇ ਆਗੂਆਂ ਵੱਲੋਂ 4 ਮਾਰਚ ਦੀ ਤਿਆਰੀ ਲਈ ਪਿੰਡ ਮੂੰਮ ਵਿੱਚ ਇਕਾਈ ਪੱਧਰੀ ਮੀਟਿੰਗ ਭੁਪਿੰਦਰ ਸਿੰਘ ਮੂੰਮ ਦੀ ਅਗਵਾਈ ਵਿੱਚ ਕੀਤੀ ਗਈ।

ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨ ਅਮਨਦੀਪ ਸਿੰਘ ਮੂੰਮ ਨੂੰ ਇਨਸਾਫ਼ ਦਿਵਾਉਣ ਲਈ 4 ਮਾਰਚ ਨੂੰ ਗੁਰੂ ਕ੍ਰਿਪਾ ਆਟੋਮੋਬਾਈਲ ਧਨੌਲਾ ਰੋਡ ਬਰਨਾਲਾ ਅੱਗੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਏਜੰਸੀ ਮਾਲਕਾਂ ਦੇ ਧੱਕੜ, ਹੰਕਾਰੀ ਰਵੱਈਏ ਨੂੰ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਥੇਬੰਦਕ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ।

ਆਗੂਆਂ ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਅਮਨਦੀਪ ਸਿੰਘ ਰਾਏਸਰ ਨੇ ਸਾਰੀਆਂ ਇਕਾਈਆਂ ਨੂੰ ਵੱਡੀ ਗਿਣਤੀ ਵਿੱਚ 4 ਮਾਰਚ ਨੂੰ 10 ਵਜੇ ਗੁਰੂ ਕ੍ਰਿਪਾ ਆਟੋਮੋਬਾਈਲ ਧਨੌਲਾ ਰੋਡ ਬਰਨਾਲਾ ਅੱਗੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਇਸ ਸਮੇਂ ਭੁਪਿੰਦਰ ਸਿੰਘ ਮੂੰਮ, ਅਮਨਦੀਪ ਸਿੰਘ ਮੂੰਮ, ਕਰਨਪਾਲ ਸਿੰਘ, ਸੋਨੀ ਸਿੰਘ, ਕਾਲਾ ਸਿੰਘ, ਬੂਟਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਕਿਸਾਨ ਹਾਜ਼ਰ ਸਨ।

LEAVE A REPLY

Please enter your comment!
Please enter your name here