ਮਾਮਲਾ ਯੂਥ ਕਾਂਗਰਸ ਜਿਲ੍ਹਾ ਦਿਹਾਤੀ ਅੰਮ੍ਰਿਤਸਰ ਦੀ ਪ੍ਰਧਾਨਗੀ ਦਾ

0
101

ਬਿਆਸ 19 ਅਪਰੈਲ 2023 (ਬਲਰਾਜ ਸਿੰਘ ਰਾਜਾ)

ਜਰਮਨਜੀਤ ਸਿੰਘ ਢਿੱਲੋਂ ਦੇ ਸਿਰ ਜ਼ਿਲ੍ਹਾ ਪ੍ਰਧਾਨਗੀ ਦਾ ਤਾਜ ਸਜਣ ਦੇ ਆਸਾਰ ਜੇ ਗੱਲ ਕਰੀਏ ਜਰਮਨਜੀਤ ਸਿੰਘ ਢਿੱਲੋਂ ਦੀ ਤਾ ਜਰਮਨਜੀਤ ਸਿੰਘ ਦੇ ਨਾਲ 6 ਹਲਕਿਆਂ ਦੇ ਇੰਚਾਰਜਾਂ ਨੇ ਸਹਿਮਤੀ ਪ੍ਰਗਟਾ ਕੇ ਕਿਹਾ ਕਿ ਸਾਡੇ ਹਲਕਿਆਂ ਵਿੱਚੋਂ ਜਰਮਨਜੀਤ ਸਿੰਘ ਨੂੰ ਬਹੁਮਤ ਨਾਲ ਜਿਤਾਇਆ ਜਾਵੇਗਾ, ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਪੂਰੀ ਆਸ ਹੈ ਕੇ ਜਰਮਨਜੀਤ ਸਿੰਘ ਵੱਡੀ ਗਿਣਤੀ ਦੇ ਨਾਲ ਨਾਲ ਜਿੱਤੇਗਾ ਕਿਉਂਕਿ ਉਹ ਖੁਦ ਬਹੁਤ ਇੱਕ ਮੇਹਨਤੀ ਇਨਸਾਨ ਹੈ, ਕਿਉਂਕਿ ਉਸ ਨੂੰ ਇਹ ਮਿਹਨਤ ਅਤੇ ਲਗਨ ਆਪਣੇ ਪਿਤਾ ਸਰਦਾਰ ਹਰਜਿੰਦਰ ਸਿੰਘ ਸਾਬਕਾ ਚੇਅਰਮੈਨ ਤੋਂ ਮਿਲੀ ਹੈ ਜੋ ਕੁਝ ਸਮਾਂ ਪਹਿਲਾਂ ਆਪਣੇ ਪਿੰਡ ਦੇ ਦੋ ਵਾਰ ਸਰਪੰਚ ਰਹਿਣ ਤੋਂ ਬਾਅਦ ਰਈਆ ਮੰਡੀ ਬੋਰਡ ਦੇ ਚੇਅਰਮੈਨ ਰਹਿ ਚੁੱਕੇ ਹਨ ਜਿਨ੍ਹਾਂ ਦਾ ਆਪਣੇ ਇਲਾਕੇ ਦੇ ਹਰ ਕਿਸਮ ਦੇ ਲੋਕਾਂ ਨਾਲ ਵਧੀਆ ਬੋਲ ਚਾਲ ਅਤੇ ਵਰਤੀਰਾ ਹੈ ਅਤੇ ਰਾਜਨੀਤੀ ਬਾਰੇ ਬੜੇ ਵਧੀਆ ਤਰੀਕੇ ਨਾਲ ਜਾਣਦੇ ਹਨ ਅਤੇ ਇਨਸਾਨੀਅਤ ਤੌਰਤੇ ਆਪਣੇ ਚਾਹੁੰਣ ਵਾਲਿਆ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਹਨ ਸਾਨੂੰ ਸਭ ਨੂੰ ਆਸ ਹੈ ਕਿ ਉਹ ਆਪਣੇ ਪਿਤਾ ਦੇ ਪਾਏ ਪੂਰਨਿਆਂ ਤੇ ਚੱਲਣਗੇ ਅਤੇ ਉਹਨਾਂ ਵਾਂਗ ਆਪਣੀ ਮਿਹਨਤ ਕਰਕੇ ਆਪਣੀ ਮੰਜ਼ਿਲ ਹਾਸਲ ਕਰਨਗੇ ਅਸੀਂ ਸਾਰੇ ਅਰਦਾਸ ਕਰਦੇ ਹਾਂ ਕਿ ਹੈ ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾਂ ਵਿੱਚ ਰੱਖਣ !

LEAVE A REPLY

Please enter your comment!
Please enter your name here